ਹੁਣ ਮਹਾਨਗਰ ਦੇ ਥਾਣਿਆਂ ''ਚ ਲੱਗਣਗੇ ਸੀ. ਸੀ. ਟੀ. ਵੀ. ਕੈਮਰੇ

Tuesday, Jan 09, 2018 - 06:25 PM (IST)

ਹੁਣ ਮਹਾਨਗਰ ਦੇ ਥਾਣਿਆਂ ''ਚ ਲੱਗਣਗੇ ਸੀ. ਸੀ. ਟੀ. ਵੀ. ਕੈਮਰੇ

ਜਲੰਧਰ (ਸ਼ੌਰੀ)— ਕਮਿਸ਼ਨਰੇਟ ਦੇ ਥਾਣਿਆਂ ਵਿਚ ਲੱਗੇ ਖਰਾਬ ਸੀ. ਸੀ. ਟੀ. ਵੀ. ਅਤੇ ਗਾਇਬ ਡੀ. ਵੀ. ਆਰ. ਜਲਦੀ ਹੀ ਨਵੇਂ ਲੱਗਣਗੇ। ਪੁਲਸ ਕਮਿਸ਼ਨਰ ਪ੍ਰਵੀਨ ਕੁਮਾਰ ਸਿਨਹਾ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਲਾਈਨ ਵਿਚ ਪੁਲਸ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸੀ. ਸੀ. ਟੀ. ਵੀ. ਕੈਮਰਿਆਂ ਬਾਰੇ ਚਰਚਾ ਕੀਤੀ। ਪੁਲਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਮਿਸ਼ਨਰ ਨਾਲ ਮੀਟਿੰਗ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਥਾਣਿਆਂ ਦੇ ਮੁਣਸ਼ੀਆਂ ਨੂੰ ਦਫਤਰ ਬੁਲਾ ਕੇ ਹੁਕਮ ਦਿੱਤੇ ਹਨ ਕਿ ਜਲਦੀ ਹੀ ਕੈਮਰਿਆਂ ਨੂੰ ਠੀਕ ਕਰਵਾਇਆ ਜਾਵੇ ਤੇ ਇਸ ਦੀ ਸਾਂਭ-ਸੰਭਾਲ ਠੀਕ ਢੰਗ ਨਾਲ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਇਸ ਬਾਰੇ ਸੋਮਵਾਰ ਦੇ ਅੰਕ ਵਿਚ ਜਗ ਬਾਣੀ ਨੇ ਖਬਰ ਛਾਪੀ ਸੀ ਕਿ ਥਾਣਿਆਂ ਵਿਚ ਕੈਮਰੇ ਖਰਾਬ ਪਏ ਹਨ। ਉਥੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਥਾਣੇ ਦੇ ਇਕ ਮੁਣਸ਼ੀ ਨੇ ਕਿਹਾ ਕਿ ਕੈਮਰੇ ਲੱਗਣੇ ਜ਼ਰੂਰੀ ਹਨ। ਖਬਰ ਲੱਗਣ ਨਾਲ ਹੀ ਉਨ੍ਹਾਂ ਦੀ ਸਮੱਸਿਆ ਦਾ ਵੀ ਹੱਲ ਹੋ ਗਿਆ ਕਿਉਂਕਿ ਥਾਣਿਆਂ ਵਿਚ ਆਏ ਦਿਨ ਨੇਤਾ ਟਾਈਪ ਲੋਕ ਰੋਅਬ ਝਾੜਦੇ ਹਨ, ਕੈਮਰੇ ਠੀਕ ਹੋਣ ਕਾਰਨ ਹੁਣ ਝਗੜਾ ਕਰਨ ਵਾਲੇ ਨੇਤਾਵਾਂ ਨੂੰ ਵੀ ਰਿਕਾਰਡਿੰਗ ਦਾ ਡਰ ਸਤਾਏਗਾ।
 


Related News