ਪੁਲਸ ਨੇ ਟਰੈਪ ਲਗਾ ਕੇ ਨੱਪ ਲਿਆ ਗੈਂਗਸਟਰ ਮੱਟੀ, ਬਾਰਡਰ ਤੋਂ ਹੈਰੋਇਨ ਖ਼ਰੀਦ ਕੇ ਅੱਗੇ ਕਰਦਾ ਸੀ ਸਪਲਾਈ
Sunday, May 25, 2025 - 07:31 AM (IST)

ਫਿਲੌਰ (ਭਾਖੜੀ) : ਖੂੰਖਾਰ ਗੈਂਗਸਟਰ ਤੇ ਨਸ਼ਾ ਸਮੱਗਲਰ ਸੁਖਦੀਪ ਸਿੰਘ ਮੱਟੀ ਨੂੰ ਪੁਲਸ ਵੱਲੋਂ 31 ਗ੍ਰਾਮ ਹੈਰੋਇਨ, ਇਕ ਪਿਸਤੌਲ, 7 ਜ਼ਿੰਦਾ ਕਾਰਤੂਸ, 2 ਲੱਖ ਰੁਪਏ ਦੀ ਡਰੱਗ ਮਨੀ ਅਤੇ ਇਕ ਮੈਗਜ਼ੀਨ ਸਮੇਤ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ। ਮੱਟੀ ਅਤੇ ਇਸ ਦਾ ਗਿਰੋਹ ਬਾਰਡਰ ਏਰੀਆ ਤੋਂ ਹੈਰੋਇਨ ਖਰੀਦ ਕੇ ਅੱਗੇ ਵੇਚਦਾ ਸੀ, ਜਦਕਿ ਮੱਟੀ ਆਪਣੇ ਗਿਰੋਹ ਦੀਆਂ ਗਤੀਵਿਧੀਆਂ ਵਧਾਉਣ ਲਈ ਬਰੇਲੀ ਤੋਂ ਹਥਿਆਰ ਖਰੀਦ ਕੇ ਲਿਆਉਂਦਾ ਸੀ। ਪੁਲਸ ਨੇ ਦੱਸਿਆ ਕਿ ਮੱਟੀ ’ਤੇ ਪਹਿਲਾਂ ਤੋਂ ਹੀ 18 ਹਥਿਆਰ, ਨਸ਼ਾ ਸਮੱਗਲਿਗ ਤੋਂ ਇਲਾਵਾ ਵੱਡੇ ਅਪਰਾਧਿਕ ਮਾਮਲੇ ਦਰਜ ਹਨ ਜਿਸ ਨੂੰ ਫੜਨਾ ਪੁਲਸ ਲਈ ਵੱਡੀ ਚੁਣੌਤੀ ਬਣਿਆ ਹੋਇਆ ਸੀ।
ਇਹ ਵੀ ਪੜ੍ਹੋ : Punjab : ਤੇਜ਼ ਹਨ੍ਹੇਰੀ-ਤੂਫਾਨ ਨੇ ਲੁਧਿਆਣਾ 'ਚ ਮਚਾਈ ਤਬਾਹੀ, ਹਨ੍ਹੇਰੇ 'ਚ ਡੁੱਬਿਆ ਪੂਰਾ ਸ਼ਹਿਰ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਬ-ਡਵੀਜ਼ਨ ਫਿਲੌਰ ਸਰਵਨ ਸਿੰਘ ਬਲ ਨੇ ਦੱਸਿਆ ਕਿ ਐੱਸ. ਐੱਸ. ਪੀ. ਜਲੰਧਰ ਦਿਹਾਤੀ ਤੇ ਐੱਸ. ਪੀ. ਡੀ. ਸਰਬਜੀਤ ਰਾਏ ਵੱਲੋਂ ਗੈਂਗਸਟਰ ਅਤੇ ਨਸ਼ਾ ਸਮੱਗਲਰਾਂ ਨੂੰ ਫੜਨ ਲਈ ਚਲਾਈ ਵਿਸ਼ੇਸ਼ ਮੁਹਿੰਮ ਅਧੀਨ ਥਾਣਾ ਇੰਚਾਰਜ ਇੰਸ. ਸੰਜੀਵ ਕਪੂਰ ਤੇ ਉਨ੍ਹਾਂ ਦੀ ਪੁਲਸ ਪਾਰਟੀ ਦੇ ਹੱਥ ਵੱਡੀ ਸਫਲਤਾ ਲੱਗੀ, ਜਦੋਂ ਉਨ੍ਹਾਂ ਨੇ ਖੂੰਖਾਰ ਗੈਂਗਸਟਰ ਸੁਖਦੀਪ ਸਿੰਘ ਮੱਟੀ ਪੁੱਤਰ ਨਿਰੰਜਨ ਸਿੰਘ ਨਿਵਾਸੀ ਛੋਕਰਾਂ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ।
ਉਨ੍ਹਾਂ ਦੱਸਿਆ ਕਿ ਮੱਟੀ ਅਤੇ ਉਸ ਦਾ ਗਿਰੋਹ ਜਲੰਧਰ ਦਿਹਾਤ ਪੁਲਸ ਲਈ ਵੱਡੀ ਚੁਣੌਤੀ ਬਣਿਆ ਹੋਇਆ ਸੀ। ਥਾਣਾ ਇੰਚਾਰਜ ਇੰਸ. ਸੰਜੀਵ ਕਪੂਰ ਨੂੰ ਸੂਚਨਾ ਮਿਲੀ ਕਿ ਮੱਟੀ ਬਾਰਡਰ ਏਰੀਆ ਤੋਂ ਹੈਰੋਇਨ ਖਰੀਦ ਕੇ ਅੱਗੇ ਵੇਚਣ ਦਾ ਪੂਰੇ ਪੰਜਾਬ ਵਿਚ ਕਾਰੋਬਾਰ ਕਰ ਰਿਹਾ ਹੈ। ਪੁਲਸ ਨੇ ਟਰੈਪ ਲਗਾ ਕੇ ਮੱਟੀ ਨੂੰ ਕਾਰ ਵਿਚੋਂ ਗ੍ਰਿਫਤਾਰ ਕਰਕੇ ਉਸ ਕੋਲੋਂ 31 ਗ੍ਰਾਮ ਹੈਰੋਇਨ, ਇਕ ਬਰੇਲੀ ਤੋਂ ਖਰੀਦ ਕੇ ਲਿਆਂਦਾ ਪਿਸਤੌਲ, 7 ਜ਼ਿੰਦਾ ਰੌਂਦ, ਇਕ ਮੈਗਜ਼ੀਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ।
ਇਹ ਵੀ ਪੜ੍ਹੋ : ਕੁਦਰਤ ਦਾ ਕਹਿਰ! ਹੜ੍ਹ ਦੀ ਲਪੇਟ 'ਚ ਆਈਆਂ 20-30 ਗੱਡੀਆਂ, ਇਕ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8