ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਪੁਲਸ ਦੀ ਸਖ਼ਤ ਕਾਰਵਾਈ, ਕਾਲੀ ਕਮਾਈ ਤੋਂ ਬਣਾਈ ਕਰੋੜਾਂ ਦੀ ਪ੍ਰਾਪਰਟੀ ਕੀਤੀ ਫ੍ਰੀਜ਼
Tuesday, Aug 27, 2024 - 04:18 AM (IST)
ਸਾਹਨੇਵਾਲ/ਕੋਹਾੜਾ (ਜਗਰੂਪ)- ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਲੁਧਿਆਣਾ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ, ਜੁਆਇੰਟ ਕਮਿਸ਼ਨਰ ਜਸਕਰਨਜੀਤ ਸਿੰਘ ਤੇਜਾ ਅਤੇ ਏ.ਡੀ.ਸੀ.ਪੀ. 2 ਦੇਵ ਸਿੰਘ ਦੀ ਅਗਵਾਈ 'ਚ ਨਸ਼ਾ ਸਮੱਗਲਰਾਂ ਵਲੋਂ ਕੀਤੀ ਗਈ ਕਾਲੀ ਕਮਾਈ ਨੂੰ ਅਟੈਚ ਕਰਕੇ ਲੁਧਿਆਣਾ ਪੁਲਸ ਨੇ ਨਸ਼ਾ ਵੇਚਣ ਵਾਲਿਆਂ ਦੀ ਕਮਰ ਤੋੜ ਦਿੱਤੀ ਹੈ।
ਇਸ ਮਾਮਲੇ 'ਚ ਥਾਣਾ ਸਾਹਨੇਵਾਲ 'ਚ ਤਿੰਨ ਸਮਗੱਲਰਾਂ ਦੇ ਖਿਲਾਫ 2023 'ਚ ਦਰਜ ਇਕ ਐੱਨ.ਡੀ.ਪੀ.ਐੱਸ. ਐਕਟ 'ਚ ਨਾਮਜ਼ਦ ਦੋਸ਼ੀਆਂ ਦੀ 2,48,24,798 ਰੁਪਏ ਦੀ ਪ੍ਰਾਪਰਟੀ ਅਟੈਚ ਕੀਤੀ ਹੈ। ਇਸ ਸਬੰਧੀ ਏ.ਸੀ.ਪੀ. ਦੱਖਣੀ ਗੁਰਇਕਬਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਕੋਲੋਂ 55 ਕਿਲੋ ਗਰਾਮ ਭੁੱਕੀ ਚੂਰਾ ਪੋਸਤ ਬ੍ਰਾਰਮ ਕੀਤੀ ਗਈ ਸੀ।
ਇਹ ਵੀ ਪੜ੍ਹੋ- ਕੰਗਨਾ 'ਤੇ ਰਾਜਾ ਵੜਿੰਗ ਦਾ ਤਿੱਖਾ ਹਮਲਾ, ਕਿਹਾ- ''ਅਜਿਹੇ ਬਿਆਨ ਦੇਣਾ ਪਾਗਲ ਇਨਸਾਨ ਦੀ ਨਿਸ਼ਾਨੀ...''
ਮਾਮਲੇ ਦੀ ਹੋਰ ਜਾਣਕਾਰੀ ਦਿੰਦੇ ਇੰਸ. ਜਗਦੇਵ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਉਰਫ ਵਿੱਕੀ ਵਲੋਂ ਨਸ਼ਾ ਵੇਚ ਕੇ ਬਣਾਈ ਗਈ ਜਾਇਦਾਦ ਜਿਸ 'ਚ 2 ਏਕੜ ਜ਼ਮੀਨ, 10 ਮਰਲੇ ਦਾ ਰਿਹਾਇਸ਼ੀ ਮਕਾਨ ਵਾਕਿਆ ਪਿੰਡ ਕੋਕਰੀ ਬੈਨੀਵਾਲ ਜ਼ਿਲ੍ਹਾ ਮੋਗਾ, ਨਸ਼ਾ ਤਸਕਰ ਪ੍ਰਦੀਪ ਸਿੰਘ ਵਲੋਂ 8 ਵਿਸਵੇ ਦਾ ਰਿਹਾਇਸ਼ੀ ਮਕਾਨ ਵਾਕਿਆ ਪਿੰਡ ਕੁਲਾਰ ਜ਼ਿਲ੍ਹਾ ਲੁਧਿਆਣਾ ਅਤੇ ਨਸ਼ਾ ਤਸਕਰ ਜਸਵੀਰ ਸਿੰਘ ਵਲੋਂ ਨਸ਼ੇ ਦੀ ਕਮਾਈ ਨਾਲ 0.95 ਏਕੜ ਦਾ ਰਿਹਾਇਸ਼ੀ ਮਕਾਨ ਪਿੰਡ ਭਿੰਡਰ ਕਲਾ ਮੋਗਾ, ਜਿਨ੍ਹਾਂ ਦੀ ਕੁਲ ਰਕਮ 2 ਕਰੋੜ 48 ਲੱਖ 24 ਹਜਾਰ 798 ਰੁਪਏ ਬਣਦੀ ਹੈ, ਫਰੀਜ਼ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਰੱਖੜੀ ਵਾਲੇ ਦਿਨ ਨੌਜਵਾਨ ਨੇ ਭੈਣ-ਭਰਾ ਦੇ ਰਿਸ਼ਤੇ ਨੂੰ ਕੀਤਾ ਦਾਗ਼ਦਾਰ, ਮਾਂ ਕਹਿੰਦੀ- 'ਕੋਈ ਗੱਲ ਨਹੀਂ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e