ਪੁਲਸ ਨੇ ਟਰੱਕ ''ਚੋਂ 12600 ਬੋਤਲਾਂ ਸ਼ਰਾਬ ਕੀਤੀ ਬਰਾਮਦ, 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Monday, Jun 22, 2020 - 03:29 PM (IST)

ਭਵਾਨੀਗੜ੍ਹ (ਕਾਂਸਲ, ਵਿਕਾਸ) - ਪੰਜਾਬ ਸਰਕਾਰ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸੂਬੇ ਵਿਚ ਸ਼ਰਾਬ ਮਾਫੀਆਂ ਨੂੰ ਨੱਥ ਪਾਉਣ ਲਈ ਮੁਹਿੰਮ ਦਾ ਸ਼ੁਰੂਆਤ ਕੀਤੀ ਹੋਈ ਹੈ। ਇਸ ਦੇ ਤਹਿਤ ਸੀ.ਆਈ.ਏ ਸਟਾਫ ਬਹਾਦਰ ਸਿੰਘ ਵਾਲਾ ਦੀ ਪੁਲਸ ਪਾਰਟੀ ਨੇ ਇਕ ਗੁਪਤ ਸੂਚਨਾ ਦੇ ਅਧਾਰ 'ਤੇ ਸਥਾਨਕ ਸ਼ਹਿਰ ਨੇੜੇ ਨਾਕਾਬੰਦੀ ਕਰਕੇ ਇਕ ਟਰੱਕ ਵਿਚੋਂ 12600 ਬੋਤਲਾਂ ਸ਼ਰਾਬ ਬਰਾਮਦ ਕਰਕੇ 7 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਸੀ.ਆਈ.ਏ ਬਹਾਦਰ ਸਿੰਘ ਵਾਲਾ ਦੇ ਸਹਾਇਕ ਸਬ ਇੰਸਪੈਕਟਰ ਗਿਆਨ ਸਿੰਘ ਵੱਲੋਂ ਜਦੋਂ ਆਪਣੀ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕੀਤੀ ਜਾ ਰਹੀ ਸੀ ਅਤੇ ਪੁਲਸ ਪਾਰਟੀ ਜਦੋਂ ਬਾ ਹੱਦ ਫੱਗੂਵਾਲਾ ਕੈਂਚੀਆਂ ਭਵਾਨੀਗੜ੍ਹ• ਵਿਖੇ ਮੌਜੂਦ ਸੀ ਤਾਂ ਉਨ੍ਹਾਂ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਗੁਰਬਾਜ ਸਿੰਘ ਉਰਫ ਗੁਰੀ ਪੁੱਤਰ ਅੰਗਰੇਜ਼ ਸਿੰਘ ਵਾਸੀ ਜਾਖਲ ਰੋਡ ਸੁਨਾਮ, ਦੀਪਕ ਪੁੱਤਰ ਸਮਸ਼ੇਰ ਸਿੰਘ ਵਾਸੀ  ਸ਼ਹੀਦ ਉਧਮ ਸਿੰਘ ਨਗਰ ਸੁਨਾਮ ਦੋਵੇ ਜਾਣੇ ਜਗਜੀਤ ਸਿੰਘ ਉਰਫ ਭਾਲੂ ਵਾਸੀ ਲੋਗੋਵਾਲ, ਗੈਰੀ ਵਾਸੀ ਸੰਗਰੂਰ ਅਤੇ ਮੁਨਾ ਵਾਸੀ ਉਭਾਵਾਲ ਰੋਡ ਸੰਗਰੂਰ ਨਾਲ ਮਿਲ ਕੇ ਕਥਿਤ ਤੌਰ 'ਤੇ ਬਾਹਰੋ ਸ਼ਰਾਬ ਠੇਕਾ ਦੇਸ਼ੀ ਲਿਆ ਕੇ ਭਵਾਨੀਗੜ੍ਹ ਅਤੇ ਇਸ ਦੇ ਆਲੇ ਦੁਆਲੇ ਪਿੰਡਾਂ ਵਿਚ ਵੇਚਣ ਦਾ ਗੋਰਖ ਧੰਦਾ ਕਰਦੇ ਹਨ। ਜੋ ਅੱਜ ਵੀ ਬਾਹਰੋ ਇਕ ਟਰੱਕ ਰਾਹੀ ਸ਼ਰਾਬ ਲਿਆ ਕੇ ਕਥਿਤ ਤੌਰ 'ਤੇ ਪਟਿਆਲਾ ਤੋਂ ਭਵਾਨੀਗੜ੍ਹ ਨੂੰ ਅੱਗੇ ਕਰਨੈਲ ਸਿੰਘ ਵਾਸੀ ਸੰਗਰੂਰ ਨੂੰ ਦੇਣ ਲਈ ਆ ਰਹੇ ਹਨ। ਸੂਚਨਾਂ ਦੇ ਅਧਾਰ 'ਤੇ ਪੁਲਿਸ ਨੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਪੁਲਿਸ ਨੇ ਉਕਤ ਟਰੱਕ ਨੂੰ ਕਾਬੂ ਕਰਕੇ ਇਸ ਵਿਚੋਂ 12600 ਬੋਤਲਾਂ ਸ਼ਰਾਬ ਬ੍ਰਾਮਦ ਕਰਕੇ ਗੁਰਬਾਜ ਸਿੰਘ ਉਰਫ ਗੁਰੀ ਪੁੱਤਰ ਅੰਗਰੇਜ਼ ਸਿੰਘ ਵਾਸੀ ਜਾਖਲ ਰੋਡ ਸੁਨਾਮ, ਦੀਪਕ ਪੁੱਤਰ ਸਮਸ਼ੇਰ ਸਿੰਘ ਵਾਸੀ ਸ਼ਹੀਦ ਉਧਮ ਸਿੰਘ ਨਗਰ ਸੁਨਾਮ, ਜਗਜੀਤ ਸਿੰਘ ਉਰਫ ਭਾਲੂ ਵਾਸੀ ਲੋਗਂੋਵਾਲ, ਗੈਰੀ ਵਾਸੀ ਸੰਗਰੂਰ ਅਤੇ ਮੁੰਨਾ ਵਾਸੀ ਉਭਾਵਾਲ ਰੋਡ ਸੰਗਰੂਰ, ਕਰਨੈਲ ਸਿੰਘ ਵਾਸੀ ਸੰਗਰੂਰ ਅਤੇ ਇਕ ਨਾ ਮਲੂਮ ਵਿਅਕਤੀ ਵਿਰੁੱਧ ਐਕਸਾਇਜ਼ ਐਕਟ ਦੀ ਧਾਰਾ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
 


Harinder Kaur

Content Editor

Related News