ਲਾਸ਼ ਨੂੰ ਦੇਖ ਮਹਿਲਾ ਨੇ ਕੀਤਾ ਪੁਲਸ ਨੂੰ ਸੂਚਿਤ, ਬਾਅਦ ''ਚ ਨਿਕਲਿਆ ਆਪਣਾ ਹੀ ਪੁੱਤ (ਵੀਡੀਓ)

Tuesday, Jul 03, 2018 - 07:02 PM (IST)

ਜਲੰਧਰ (ਮ੍ਰਿਦੁਲ)— ਇਥੋਂ ਦੇ ਬਸਤੀ ਸ਼ੇਖ 'ਚ ਪੈਂਦੇ ਉਜਾਲਾ ਨਗਰ ਦੇ ਇਕ ਪਲਾਂਟ 'ਚੋਂ ਮੰਗਲਵਾਰ ਸਵੇਰੇ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਮ੍ਰਿਤਕ ਦੀ ਪਛਾਣ ਮਹੰਤ ਦੀਪਕ ਦੇ ਰੂਪ 'ਚ ਹੋਈ ਹੈ। ਉਸ ਦੇ ਮੂੰਹ 'ਤੇ ਜ਼ਕਮਾਂ ਦੇ ਨਿਸ਼ਾਨ ਵੀ ਪਾਏ ਗਏ ਹਨ। 
ਸੂਤਰਾਂ ਮੁਤਾਬਕ ਮਹੰਤ ਦੀਪਕ ਦੇਰ ਰਾਤ ਸ਼ਰਾਬ ਪੀਣ ਤੋਂ ਬਾਅਦ ਆਪਣੇ ਕੁਆਰਟਰ 'ਚ ਵਾਪਸ ਆ ਰਿਹਾ ਸੀ ਕਿ ਇਸੇ ਦੌਰਾਨ ਉਸ ਨੂੰ ਜਾਣਨ ਵਾਲੇ ਆਪਣੇ ਨਾਲ ਲੈ ਗਏ ਅਤੇ ਉਹ ਵਾਪਸ ਨਹੀਂ ਆਇਆ। ਅੱਜ ਜਦੋਂ ਉਸ ਦੀ ਮਾਂ ਪਲਾਟ 'ਚ ਸੀਵਰੇਜ ਖੋਲ੍ਹਣ ਗਈ ਤਾਂ ਉਸ ਨੇ ਉਥੇ ਇਕ ਲਾਸ਼ ਪਈ ਦੇਖੀ। ਲਾਸ਼ ਨੂੰ ਦੇਖ ਉਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਤਾਂ ਜਾਂਚ ਕਰਨ ਤੋਂ ਬਾਅਦ ਉਸ ਦੇ ਬੇਟੇ ਦੀ ਹੀ ਲਾਸ਼ ਨਿਕਲੀ। ਦੱਸਿਆ ਜਾ ਰਿਹਾ ਹੈ ਕਿ 2-3 ਸਾਲ ਪਹਿਲਾਂ ਇਕ ਸੜਕ ਹਾਦਸੇ 'ਚ ਮਹੰਤ ਦੀਪਕ ਦੀ ਬਾਂਹ ਕੱਟ ਗਈ ਸੀ। ਉਥੇ ਹੀ ਮੌਕੇ 'ਤੇ ਪਹੁੰਚੀ ਥਾਣਾ ਨੰਬਰ 5 ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News