ਅਸਲ ਮਾਲਕੀ ਹੱਕਾਂ ਤੋਂ ਬਿਨਾਂ ਜ਼ਮੀਨ ਦਾ ਸੌਦਾ ਕਰਕੇ 20 ਲੱਖ ਰੁਪਏ ਦੀ ਕੀਤੀ ਠੱਗੀ

Sunday, Mar 15, 2026 - 06:16 PM (IST)

ਅਸਲ ਮਾਲਕੀ ਹੱਕਾਂ ਤੋਂ ਬਿਨਾਂ ਜ਼ਮੀਨ ਦਾ ਸੌਦਾ ਕਰਕੇ 20 ਲੱਖ ਰੁਪਏ ਦੀ ਕੀਤੀ ਠੱਗੀ

ਨਵਾਂਸ਼ਹਿਰ (ਤ੍ਰਿਪਾਠੀ)- ਜ਼ਮੀਨ ਦੇ ਅਸਲ ਮਾਲਕੀ ਹੱਕਾਂ ਤੋਂ ਬਿਨਾਂ ਜ਼ਮੀਨ ਦਾ ਸੌਦਾ ਕਰਕੇ 20 ਲੱਖ ਰੁਪਏ ਦੀ ਬਿਆਨਾ ਰਾਸ਼ੀ ਠੱਗਣ ਦੇ ਦੋਸ਼ ਹੇਠ ਪੁਲਸ ਨੇ ਦੋ ਭਰਾ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਪਿੰਡ ਰਾਮਗੜ੍ਹ ਪੰਨਿਆਲੀ ਖੁਰਦ, ਥਾਣਾ ਕਾਠਗੜ੍ਹ ਦੇ ਵਸਨੀਕ ਪਲਵਿੰਦਰ ਸਿੰਘ ਪੁੱਤਰ ਸੁਰਮੁੱਖ ਸਿੰਘ ਨੇ ਕਿਹਾ ਹੈ ਕਿ 95 ਕਨਾਲ ਜ਼ਮੀਨ ਦਾ ਸੌਦਾ ਜਗਪਾਲ ਸਿੰਘ ਅਤੇ ਸਤਨਾਮ ਸਿੰਘ ਪੁੱਤਰਾਨ ਭਿੰਦਰ ਸਿੰਘ ਵਾਸੀ ਪਿੰਡ ਥਲੀ ਕਲਾਂ ਥਾਣਾ ਸਦਰ ਰੂਪਨਗਰ (ਜ਼ਿਲ੍ਹਾ ਰੂਪਨਗਰ) ਨੇ ਇਕਰਾਰਨਾਮਾ ਬੈਅ ਰਾਹੀਂ 15.50 ਲੱਖ ਪ੍ਰਤੀ ਏਕੜ ਦੀ ਦਰ ਨਾਲ ਲਖਵੀਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਰਾਏਪੁਰ ਖੁਰਦ (ਤਹਿਸੀਲ ਅਤੇ ਜ਼ਿਲ੍ਹਾ ਮੋਹਾਲੀ) ਨਾਲ ਕਰਵਾਇਆ ਸੀ। ਜਿਸ ਦਾ ਬਿਆਨਾ ਉਸ ਨੇ 20 ਲੱਖ ਰੁਪਏ ਜਸਪਾਲ ਸਿੰਘ ਦੇ ਕਹਿਣ ’ਤੇ ਇਸ ਦੇ ਭਰਾ ਸਤਨਾਮ ਸਿੰਘ ਦੇ ਖਾਤੇ ਵਿਚ ਆਰ. ਟੀ. ਜੀ. ਐੱਸ. ਆਪਣੀ ਮਾਤਾ ਦੇ ਖ਼ਾਤੇ ਤੋਂ ਕੀਤੀ ਸੀ।

ਇਹ ਵੀ ਪੜ੍ਹੋ: 40 ਸਕਿੰਟਾਂ 'ਚ ਅੰਗੂਠਿਆਂ ਦੇ ਸਹਾਰੇ ਲਾਏ 64 ਪੁਸ਼-ਅੱਪ! ਪੰਜਾਬ ਦੇ ਵਿੱਕੀ ਦਿਓਲ ਨੇ ਬਣਾਇਆ ਵਿਸ਼ਵ ਰਿਕਾਰਡ

ਉਸ ਨੇ ਅੱਗੇ ਦੋਸ਼ ਲਗਾਇਆ ਕਿ ਬਿਆਨਾ ਰਕਮ ਪ੍ਰਾਪਤ ਕਰਨ ਤੋਂ ਬਾਅਦ ਉਪਰੋਕਤ ਵਿਅਕਤਆਂ ਨੇ ਨਾ ਤਾਂ ਉਸ ਦੇ ਨਾਮ ’ਤੇ ਜ਼ਮੀਨ ਦੀ ਰਜਿਸਟਰੀ ਕੀਤੀ ਅਤੇ ਨਾ ਹੀ ਪੈਸੇ ਵਾਪਸ ਕੀਤੇ। ਐੱਸ. ਐੱਸ. ਪੀ. ਨੂੰ ਆਪਣੀ ਸ਼ਿਕਾਇਤ ਵਿਚ ਉਸ ਨੇ ਮੰਗ ਕੀਤੀ ਕਿ ਦੋਸ਼ੀ ਵਿਰੁੱਧ ਢੁੱਕਵੀਂ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇ ਅਤੇ ਉਸ ਦੇ ਪੈਸੇ ਵਾਪਸ ਕੀਤੇ ਜਾਣ ਅਤੇ ਉਸਨੂੰ ਵਾਪਸ ਕੀਤੇ ਜਾਣ।

ਇਹ ਵੀ ਪੜ੍ਹੋ: ਪੰਜਾਬ 'ਚ ਚੱਲੀਆਂ ਗੋਲ਼ੀਆਂ! ਡਾਕਟਰ ਦੀ ਲਗਜ਼ਰੀ ਕਾਰ ’ਤੇ ਫਾਇਰਿੰਗ
ਐੱਸ. ਪੀ. (ਜਾਂਚ) ਦੁਆਰਾ ਕੀਤੀ ਗਈ ਉਕਤ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਅਤੇ ਨਤੀਜੇ ਵਜੋਂ ਪ੍ਰਾਪਤ ਹੋਈ ਜਾਂਚ ਰਿਪੋਰਟ ਦੇ ਆਧਾਰ ’ਤੇ ਸਿਟੀ ਬਲਾਚੌਰ ਪੁਲਸ ਸਟੇਸ਼ਨ ਦੀ ਪੁਲਸ ਨੇ ਦੋਸ਼ੀ ਵਿਅਕਤੀਆਂ-ਲਖਵੀਰ ਸਿੰਘ ਪੁੱਤਰ ਜਸਵੰਤ ਸਿੰਘ, ਜਗਪਾਲ ਸਿੰਘ ਪੁੱਤਰ ਭਿੰਦਰ ਸਿੰਘ ਅਤੇ ਸਤਨਾਮ ਸਿੰਘ ਪੁੱਤਰ ਭਿੰਦਰ ਸਿੰਘ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 420 ਅਤੇ 120-ਬੀ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਹੋਲੀ ਬੰਪਰ 2026: ਇਸ ਲੱਕੀ ਨੰਬਰ ਦੀ ਚਮਕੀ ਕਿਸਮਤ, ਨਿਕਲਿਆ 3 ਕਰੋੜ ਦਾ ਇਨਾਮ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News