ਚੰਡੀਗੜ੍ਹ ਦੇ ਫਲੈਟ ਅੰਦਰ ਗਲਤ ਕੰਮ ਹੋਣ ਦੇ ਸ਼ੱਕ 'ਚ ਪੁੱਜੀਆਂ ਪੁਲਸ ਦੀਆਂ ਗੱਡੀਆਂ, ਕੰਧ ਟੱਪ ਕੇ ਦੌੜੀ ਕੁੜੀ

07/27/2017 9:46:10 AM

ਚੰਡੀਗੜ੍ਹ (ਸੰਦੀਪ) : ਸ਼ਹਿਰ ਦੇ ਸੈਕਟਰ-63 ਸਥਿਤ ਹਾਊਸਿੰਗ ਸੁਸਾਇਟੀ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਪੁਲਸ ਕਰਮਚਾਰੀਆਂ ਨਾਲ ਭਰੀਆਂ 2 ਗੱਡੀਆਂ ਉਥੇ ਪਹੁੰਚੀਆਂ। ਇਨ੍ਹਾਂ ਗੱਡੀਆਂ 'ਚੋਂ ਨਿਕਲੇ ਪੁਲਸ ਕਰਮਚਾਰੀ ਇਥੇ ਇੱਕ ਫਲੈਟ 'ਚ ਗਏ ਪਰ ਪੁਲਸ ਨੂੰ ਵੇਖਦਿਆਂ ਹੀ ਫਲੈਟ 'ਚ ਮੌਜੂਦ ਇਕ ਲੜਕੀ ਕੰਧ ਟੱਪ ਕੇ ਫਰਾਰ ਹੋ ਗਈ। ਲੋਕਾਂ ਨੇ ਉਸ ਨੂੰ ਰੋਕਣ ਦਾ ਯਤਨ ਕੀਤਾ ਪਰ ਸਫਲ ਨਹੀਂ ਹੋ ਸਕੇ। ਉਥੇ ਹੀ ਫਲੈਟ 'ਚ ਮੌਜੂਦ ਨੌਜਵਾਨ ਫਰਾਰ ਨਾ ਹੋ ਜਾਣ, ਪੁਲਸ ਨੇ ਪਿਸਤੌਲ ਦਿਖਾ ਕੇ ਸਾਰਿਆਂ ਨੂੰ ਘੇਰ ਲਿਆ ਤੇ ਗੱਡੀ 'ਚ ਬਿਠਾ ਕੇ ਨਾਲ ਲੈ ਗਈ। ਸੂਤਰਾਂ ਦੀ ਮੰਨੀਏ ਤਾਂ ਪੁਲਸ ਕੋਲ ਫਲੈਟ 'ਚ ਡਰੱਗ ਰੈਕੇਟ ਚਲਾਏ ਜਾਣ ਦੀ ਸੂਚਨਾ ਸੀ, ਜਿਸ ਦੇ ਆਧਾਰ 'ਤੇ ਹੀ ਪੁਲਸ ਟੀਮ ਇਥੇ ਹਥਿਆਰਾਂ ਨਾਲ ਲੈਸ ਹੋ ਕੇ ਪੂਰੀ ਤਿਆਰੀ ਨਾਲ ਪਹੁੰਚੀ ਸੀ।
ਪੁਲਸ ਨੂੰ ਇਸ ਗੱਲ ਦਾ ਸ਼ੱਕ ਸੀ ਕਿ ਡਰੱਗ ਰੈਕੇਟ ਚਲਾਉਣ ਵਾਲੇ ਲੋਕਾਂ ਕੋਲ ਹਥਿਆਰ ਵੀ ਹਨ ਤੇ ਉਹ ਫਾਇਰਿੰਗ ਵੀ ਕਰ ਸਕਦੇ ਹਨ ਪਰ ਪੁਲਸ ਨੇ ਜਦੋਂ ਨੌਜਵਾਨਾਂ ਨੂੰ ਰਾਊਂਡਅਪ ਕਰਕੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕੋਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ੀਲਾ ਪਦਾਰਥ ਜਾਂ ਹੋਰ ਸਾਮਾਨ ਬਰਾਮਦ ਨਹੀਂ ਹੋਇਆ, ਜਿਸਦੇ ਬਾਅਦ ਪੁਲਸ ਨੇ ਵੈਰੀਫਾਈ ਕਰਕੇ ਉਨ੍ਹਾਂ ਨੂੰ ਜਾਣ ਦਿੱਤਾ। ਪੁਲਸ ਦਾ ਕਹਿਣਾ ਸੀ ਕਿ ਇਥੇ ਰਹਿਣ ਵਾਲੇ ਲੋਕਾਂ ਨੇ ਬੁੱਧਵਾਰ ਸਵੇਰੇ ਸ਼ੱਕੀ ਨੌਜਵਾਨ ਦੇ ਸੁਸਾਇਟੀ 'ਚ ਵੜਨ ਦੀ ਸੂਚਨਾ ਦਿੱਤੀ ਸੀ। ਸੂਚਨਾ ਮਿਲਦਿਆਂ ਹੀ ਸੈਕਟਰ-49 ਥਾਣਾ ਪੁਲਸ ਮੌਕੇ 'ਤੇ ਪਹੁੰਚੀ ਤੇ ਨੌਜਵਾਨਾਂ ਨੂੰ ਲੱਭ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਲੜਕੇ ਆਪਣੇ ਦੋਸਤਾਂ ਨੂੰ ਮਿਲਣ ਲਈ ਆਏ ਹਨ ਪਰ ਉਹ ਗਲਤੀ ਨਾਲ ਗਲਤ ਸੁਸਾਇਟੀ 'ਚ ਚਲੇ ਗਏ।


Related News