ਫੈਕਟਰੀਆਂ ’ਚ ਕੰਮ ਕਰਦੇ ਮਜ਼ਦੂਰਾਂ ਨੂੰ ਪ੍ਰਸ਼ਾਸਨ ਦੇਵੇਗਾ ਰਿਹਾਇਸ਼, ਮਿਲ ਸਕਦੇ ਨੇ ਸਰਕਾਰੀ ਫਲੈਟ
Wednesday, Jun 19, 2024 - 02:23 PM (IST)
ਲੁਧਿਆਣਾ (ਜ.ਬ.)- ਲੁਧਿਆਣਾ ਦੇ ਵੱਖ-ਵੱਖ ਉਦਯੋਗਿਕ ਘਰਾਣਿਆਂ ’ਚ ਕੰਮ ਕਰਦੇ ਮਜ਼ਦੂਰਾਂ ਨੂੰ ਮਕਾਨ ਮੁਹੱਈਆ ਕਰਵਾਉਣ ਲਈ ਡੀ. ਸੀ. ਸਾਕਸ਼ੀ ਸਾਹਨੀ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਇਹ ਖ਼ਬਰ ਵੀ ਪੜ੍ਹੋ - ਹੈਬੋਵਾਲ ਦੇ ਜੱਸੀਆਂ ਰੋਡ ’ਤੇ ਬਣ ਰਹੀਆਂ ਨਾਜਾਇਜ਼ ਕਾਲੋਨੀਆਂ ਅਤੇ ਬਿਲਡਿੰਗਾਂ ਨੂੰ ਲੈ ਕੇ ਆਖਿਰ ਖੁੱਲ੍ਹੀ ਨਿਗਮ ਦੀ ਨੀਂਦ
ਦੱਸ ਦਈਏ ਕਿ ਐਕਸਿਸ ਲਾਈਨ ਨੇੜੇ ਰੇਲਵੇ ਲਾਈਨਾਂ ਨੂੰ ਚੌੜਾ ਕਰਨ ਦੀ ਚੱਲ ਰਹੀ ਪ੍ਰਕਿਰਿਆ ਦੌਰਾਨ ਲਾਈਨਾਂ ਨੇੜੇ ਰਹਿੰਦੇ 31 ਮਕਾਨਾਂ ਨੂੰ ਢਾਹਿਆ ਜਾਣਾ ਤੈਅ ਹੈ। ਇਨ੍ਹਾਂ ਮਕਾਨਾਂ ਵਿਚ ਮੁੱਖ ਤੌਰ ’ਤੇ ਮਜ਼ਦੂਰ ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਨੂੰ ਉਜੜਨ ਤੋਂ ਬਚਾਉਣ ਦੀ ਕਵਾਇਦ ਤਹਿਤ ਵਿਧਾਇਕਾ ਛੀਨਾ ਨੇ ਅਧਿਕਾਰੀਆਂ ਨੂੰ ਸੁਝਾਅ ਦਿੱਤਾ ਗਿਆ ਕਿ ਗਿਆਸਪੁਰਾ ਅਤੇ ਢੰਡਾਰੀ ਖੇਤਰ ’ਚ ਬਣੇ ਸਰਕਾਰੀ ਫਲੈਟਾਂ ਨੂੰ ਅਲਾਟ ਕੀਤਾ ਜਾਵੇ, ਇਸ ਸਬੰਧੀ ਹੋਈ ਮੀਟਿੰਗ ਦੌਰਾਨ ਡੀ. ਸੀ. ਸਾਹਨੀ ਨੇ ਕਿਹਾ ਕਿ ਇਸ ਸਬੰਧੀ ਤਜਵੀਜ਼ ਭੇਜੀ ਜਾਵੇ।
ਇਸ ਸਬੰਧੀ ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਕਿ ਮੀਟਿੰਗ ਦੌਰਾਨ ਹਲਕਾ ਵਿਧਾਇਕ ਨੇ ਆਪਣੇ ਵਿਧਾਨ ਸਭਾ ਹਲਕੇ ’ਚ ਪੈਂਦੇ ਉਦਯੋਗਿਕ ਘਰਾਣਿਆਂ ’ਚ ਕੰਮ ਕਰਦੇ ਮਜ਼ਦੂਰ ਪਰਿਵਾਰਾਂ ਅਤੇ ਝੌਂਪੜੀਆਂ ’ਚ ਰਹਿ ਰਹੇ ਮਜ਼ਦੂਰ ਪਰਿਵਾਰਾਂ ਨੂੰ ਮਕਾਨ ਮੁਹੱਈਆ ਕਰਵਾਉਣ ਦਾ ਮੁੱਦਾ ਉਠਾਇਆ ਸੀ, ਜਿਸ ’ਤੇ ਗੰਭੀਰ ਉਦਯੋਗਿਕ ਘਰਾਣਿਆਂ ਨਾਲ ਭਾਈਵਾਲੀ ’ਚ ਈ. ਡਬਲਯੂ. ਐੱਸ. ਨੀਤੀ ਤਹਿਤ ਮਜ਼ਦੂਰਾਂ ਨੂੰ ਮਕਾਨ ਦੇਣ ਬਾਰੇ ਵਿਚਾਰ ਕੀਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8