ਚੰਡੀਗੜ੍ਹ ਪੁਲਸ ਨੇ ਵਿਕਾਸ ਬਰਾਲਾ ਤੇ ਉਸਦੇ ਦੋਸਤ ਨੂੰ ਬਚਾਉਣ ਲਈ ''ਖੇਡੀ ਪੂਰੀ ਖੇਡ''

Wednesday, Aug 09, 2017 - 06:25 AM (IST)

ਚੰਡੀਗੜ੍ਹ ਪੁਲਸ ਨੇ ਵਿਕਾਸ ਬਰਾਲਾ ਤੇ ਉਸਦੇ ਦੋਸਤ ਨੂੰ ਬਚਾਉਣ ਲਈ ''ਖੇਡੀ ਪੂਰੀ ਖੇਡ''

ਚੰਡੀਗੜ੍ਹ  (ਸੁਸ਼ੀਲ) - ਚੰਡੀਗੜ੍ਹ ਪੁਲਸ ਵਰਨਿਕਾ ਮਾਮਲੇ 'ਚ ਵਿਕਾਸ ਬਰਾਲਾ ਤੇ ਉਸਦੇ ਦੋਸਤ ਨੂੰ ਬਚਾਉਣ 'ਚ ਲੱਗੀ ਹੈ, ਜਿਸਦਾ ਅੰਦਾਜ਼ਾ ਗ੍ਰਿਫਤਾਰੀ ਦੇ ਬਾਅਦ ਦੋਵਾਂ ਦੇ ਮੈਡੀਕਲ ਟੈਸਟ ਤੋਂ ਲਾਇਆ ਜਾ ਸਕਦਾ ਹੈ। ਜਦੋਂ ਪੁਲਸ ਦੋਵੇਂ ਮੁਲਜ਼ਮਾਂ ਨੂੰ ਮੈਡੀਕਲ ਲਈ ਸੈਕਟਰ-16 ਦੇ ਸਰਕਾਰੀ ਹਸਪਤਾਲ ਲੈ ਕੇ ਗਈ ਤਾਂ ਡਿਊਟੀ ਡਾਕਟਰ ਨੇ ਕਾਰਡ 'ਤੇ ਲਿਖਿਆ ਸੀ 'ਐਲਕੋਹਲ ਸਮੈੱਲ' ਪਰ ਪੁਲਸ ਨੇ ਪੁਸ਼ਟੀ ਲਈ ਮੁਲਜ਼ਮਾਂ ਦੇ ਨਾ ਤਾਂ ਬਲੱਡ ਸੈਂਪਲ ਦਿਵਾਏ ਤੇ ਨਾ ਹੀ ਯੂਰਿਨ ਟੈਸਟ ਲਈ ਦਿੱਤਾ।  ਸਿਰਫ ਡਾਕਟਰ ਦੇ ਲਿਖਣ ਦੇ ਬਾਅਦ ਹੀ ਪੁਲਸ ਨੇ ਡੰ੍ਰਕਨ ਡ੍ਰਾਈਵ ਦੀਆਂ ਧਾਰਾਵਾਂ ਐੈੱਫ. ਆਈ. ਆਰ. 'ਚ ਲਾ ਦਿੱਤੀਆਂ, ਜੋ ਕਿ ਕੋਰਟ 'ਚ ਸਾਬਿਤ ਨਹੀਂ ਹੋ ਸਕਣਗੀਆਂ ਕਿਉਂਕਿ ਕੋਈ ਸਬੂਤ ਪੁਲਸ ਕੋਲ ਨਹੀਂ ਹੋਵੇਗਾ। ਡੰ੍ਰਕਨ ਡ੍ਰਾਈਵ ਲਈ ਸਜ਼ਾ ਦਾ ਵੀ ਪ੍ਰਾਵਧਾਨ ਹੈ ਪਰ ਸਾਬਿਤ ਕਰਨ ਲਈ ਬਲੱਡ ਜਾਂ ਯੂਰਿਨ ਦੀ ਟੈਸਟ ਰਿਪੋਰਟ ਅਹਿਮ ਹੁੰਦੀ ਹੈ।


Related News