ਨਵੇਂ ਸਾਲ ਨੂੰ ਲੈ ਕੇ ਪੁਲਸ ਅਧਿਕਾਰੀਆਂ ਵਲੋਂ ਹੋਟਲ ਅਤੇ ਰੈਸਟੋਰੈਂਟ ਮਾਲਕਾਂ ਨਾਲ ਮੀਟਿੰਗ, ਦਿੱਤੀਆਂ ਇਹ ਹਦਾਇਤਾਂ

Wednesday, Dec 28, 2022 - 12:43 AM (IST)

ਨਵੇਂ ਸਾਲ ਨੂੰ ਲੈ ਕੇ ਪੁਲਸ ਅਧਿਕਾਰੀਆਂ ਵਲੋਂ ਹੋਟਲ ਅਤੇ ਰੈਸਟੋਰੈਂਟ ਮਾਲਕਾਂ ਨਾਲ ਮੀਟਿੰਗ, ਦਿੱਤੀਆਂ ਇਹ ਹਦਾਇਤਾਂ

ਅੰਮ੍ਰਿਤਸਰ (ਸੰਜੀਵ) : ਨਵੇਂ ਸਾਲ ਦੀ ਆਮਦ ਤੋਂ ਪਹਿਲਾਂ ਏ. ਸੀ. ਪੀ. ਨਾਰਥ ਵਰਿੰਦਰ ਸਿੰਘ ਖੋਸਾ ਨੇ ਸਮੂਹ ਹੋਟਲ ਅਤੇ ਰੈਸਟੋਰੈਂਟ ਮਾਲਕਾਂ ਨਾਲ ਮੀਟਿੰਗ ਕੀਤੀ, ਜਿਸ ਵਿਚ ਹੋਟਲਾਂ ਅਤੇ ਰੈਸਟੋਰੈਂਟਾਂ ਵਿਚ ਨਵੇਂ ਸਾਲ ਦੇ ਜਸ਼ਨਾਂ ਵਿਚ ਕੁਝ ਖਾਸ ਗੱਲਾਂ ਦਾ ਧਿਆਨ ਰੱਖਣ ’ਤੇ ਜ਼ੋਰ ਦਿੱਤਾ ਹੈ। ਏ. ਸੀ. ਪੀ. ਖੋਸਾ ਨੇ ਸਮਾਰੋਹ ਦੌਰਾਨ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਹੋਟਲ ਮਾਲਕਾਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਹਦਾਇਤਾਂ ਦਿੰਦਿਆਂ ਕਿਹਾ ਕਿ 
-  ਸੀ. ਸੀ. ਟੀ. ਵੀ. ਕੈਮਰੇ ਸਹੀ ਢੰਗ ਨਾਲ ਚੱਲਣੇ ਚਾਹੀਦੇ ਹਨ। 
-  ਹੋਟਲ ਅਤੇ ਰੈਸਟੋਰੈਂਟ ਅੰਦਰ ਕੋਈ ਵੀ ਵਿਅਕਤੀ ਹਥਿਆਰ ਲੈ ਕੇ ਨਹੀਂ ਜਾਵੇਗਾ। 
-  ਸੜਕ ’ਤੇ ਖੜ੍ਹੇ ਵਾਹਨਾਂ ਵਿਚ ਸ਼ਰਾਬ ਨਹੀਂ ਦਿੱਤੀ ਜਾਵੇਗੀ। 
-  ਹੋਟਲ ਅਤੇ ਰੈਸਟੋਰੈਂਟ ਦੇ ਐਂਟਰੀ ਗੇਟ ’ਤੇ ਹਰ ਵਿਅਕਤੀ ਦੀ ਤਲਾਸ਼ੀ ਲਈ ਜਾਵੇਗੀ।
-  ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਣਗੇ। ਕਿੱਤੇ ਵੀ ਹੁੱਕਾ ਇਸਤੇਮਾਲ ਨਹੀਂ ਕੀਤਾ ਜਾਵੇਗਾ।
-  ਬਿਨਾਂ ਲਾਇਸੈਂਸ ਦੇ ਕੋਈ ਵੀ ਹੋਟਲ ਰੈਸਟੋਰੈਂਟ ਬਾਰ ਨਹੀਂ ਚਲਾਏਗਾ।
-  ਰੈਸਟੋਰੈਂਟ ਦੇ ਬੰਦ ਹੋਣ ਦਾ ਸਮਾਂ 11 ਵਜੇ ਹੋਵੇਗਾ।
-  ਬਾਰ ਦਾ ਬੰਦ ਹੋਣ ਦਾ ਸਮਾਂ 1 ਵਜੇ ਹੋਵੇਗਾ।
-  ਰੋਸ਼ਨੀ ਦਾ ਸਹੀ ਪ੍ਰਬੰਧ ਕੀਤਾ ਜਾਵੇਗਾ।
-  ਅੱਗ ਬੁਝਾਊ ਯੰਤਰਾਂ ਦਾ ਸਹੀ ਪ੍ਰਬੰਧ ਕੀਤਾ ਜਾਵੇਗਾ।
-  ਸੁਰੱਖਿਆ ਕਰਮਚਾਰੀ ਨਸੇ ਦੀ ਵਰਤੋਂ ਨਹੀਂ ਕਰਨਗੇ।
- ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਸਰਾਰਤੀ ਅਨਸਰਾਂ ਨੂੰ ਦਾਖਲ ਨਹੀਂ ਕੀਤਾ ਜਾਵੇਗਾ।
- ਪਾਰਕਿੰਗ ਵੱਲ ਵਿਸ਼ੇਸ ਧਿਆਨ ਦਿੱਤਾ ਜਾਵੇਗਾ।

ਏ. ਸੀ. ਪੀ ਨਾਰਥ ਵਰਿੰਦਰ ਸਿੰਘ ਖੋਸਾ ਨੇ ਦਿੱਤੇ ਅਤੇ ਸਮੂਹ ਹੋਟਲ ਅਤੇ ਰੈਸਟੋਰੈਂਟਾਂ ਮਾਲਕਾਂ ਨੂੰ ਇੰਨ੍ਹਾਂ ’ਤੇ ਕੰਮ ਕਰਨ ਨੂੰ ਕਿਹਾ। ਉਨ੍ਹਾਂ ਕਿਹਾ ਕਿ ਹਰ ਕਿਸੇ ਵੀ ਵਪਾਰ ਕਰਨ ਦੇ ਅਧਿਕਾਰ ਹਨ ਪਰ ਇਸ ਦੇ ਨਾਲ-ਨਾਲ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਵੀ ਬਣਾਏ ਰੱਖਣਾ ਹੋਵੇਗਾ।


author

Mandeep Singh

Content Editor

Related News