ਪੁਲਸ ਮੁਲਾਜ਼ਮ ਬੀਬੀ ਨੇ ਮੁਲਾਜ਼ਮ ਪਤੀ ''ਤੇ ਹੀ ਲਾਏ ਗੈਰ ਕੁਦਰਤੀ ਸੰਬੰਧ ਬਣਾਉਣ ਦੇ ਦੋਸ਼

Friday, Feb 26, 2021 - 06:10 PM (IST)

ਪੁਲਸ ਮੁਲਾਜ਼ਮ ਬੀਬੀ ਨੇ ਮੁਲਾਜ਼ਮ ਪਤੀ ''ਤੇ ਹੀ ਲਾਏ ਗੈਰ ਕੁਦਰਤੀ ਸੰਬੰਧ ਬਣਾਉਣ ਦੇ ਦੋਸ਼

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ)- ਪੁਲਸ ’ਚ ਤਾਇਨਾਤ ਇਕ ਮੁਲਾਜ਼ਮ ਬੀਬੀ ਵੱਲੋਂ ਆਪਣੇ ਹੀ ਪੁਲਸ ਮੁਲਾਜ਼ਮ ਪਤੀ ਖ਼ਿਲਾਫ਼ ਗੈਰ ਕੁਦਰਤੀ ਸੰਭੋਗ  ਦੇ ਲਾਏ ਦੋਸ਼ਾਂ ਦੀ ਉਪ ਪੁਲਸ ਕਪਤਾਨ ਵੱਲੋਂ ਕੀਤੀ ਪੜਤਾਲ ਤੋਂ  ਬਾਅਦ ਥਾਣਾ ਸਿਟੀ ਵਿਖੇ ਪਤੀ ਖ਼ਿਲਾਫ਼ ਧਾਰਾ 323, 377 ਆਈ. ਪੀ. ਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲਾ ਪੁਲਸ ਮੁਲਾਜ਼ਮ ਨੇ ਜ਼ਿਲ੍ਹਾ ਪੁਲਸ ਮੁਖੀ ਨੂੰ ਸ਼ਿਕਾਇਤ ਕੀਤੀ ਕਿ ਉਹ ਤੇ ਉਸਦਾ ਪਤੀ ਪੁਲਸ ਵਿਭਾਗ ਵਿਚ ਹੋਣ ਕਰਕੇ ਉਨ੍ਹਾਂ  ਦੀ ਆਪਸ ਵਿਚ ਜਾਣ ਪਹਿਚਾਣ ਹੋ ਗਈ।

ਪੀੜਤਾ ਨੇ ਦੋਸ਼ ਲਾਇਆ ਕਿ ਉਸਦਾ ਪਤੀ ਤੇ ਉਸ ਦੇ ਪਰਿਵਾਰ ਨੇ ਉਸ ਨੂੰ ਭਰਮਾ ਕੇ 24 ਦਸੰਬਰ 2017 ਨੂੰ ਉਨ੍ਹਾਂ ਦਾ ਵਿਆਹ ਕਰ ਦਿੱਤਾ।  ਉਸ ਨੇ ਦੋਸ਼ ਲਾਇਆ ਕਿ ਉਸਦਾ ਪਤੀ ਉਸ ਨਾਲ ਗੈਰ-ਕੁਦਰਤੀ ਸੰਭੋਗ ਕਰਦਾ ਹੈ ਅਤੇ ਉਸ ਦੇ ਪੈਸੇ ਤੇ ਹੋਰ ਸਮਾਨ ਵੀ ਖੁਰਦ-ਬੁਰਦ ਕਰ ਦਿੱਤਾ। ਇਸ ਮਾਮਲੇ ਦੀ ਪੜਤਾਲ ਉਪ ਪੁਲਸ   ਕਪਤਾਨ (ਔਰਤਾਂ ਤੇ ਬੱਚਿਆਂ) ਦੇ ਹਵਾਲੇ ਕੀਤੀ ਗਈ। ਪੜਤਾਲ ਉਪਰੰਤ ਪਤੀ ਖ਼ਿਲਾਫ਼  ਮੁਕਦਮਾ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ ਜਿਸ ਅਨੁਸਾਰ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।


author

Gurminder Singh

Content Editor

Related News