ਪੁਲਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਪਤਨੀ ਦਾ ਪ੍ਰੇਮੀ ਹੀ ਨਿਕਲਿਆ ਕਾਤਲ

Saturday, Jul 10, 2021 - 06:14 PM (IST)

ਪੁਲਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਪਤਨੀ ਦਾ ਪ੍ਰੇਮੀ ਹੀ ਨਿਕਲਿਆ ਕਾਤਲ

ਫ਼ਿਰੋਜ਼ਪੁਰ (ਸੰਨੀ ਚੋਪੜਾ,ਕੁਮਾਰ): ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ’ਚ ਤਿੰਨ ਜੁਲਾਈ ਨੂੰ ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਚੱਲਦੇ ਹੋਏ ਉਸ ਦੇ ਪਤੀ ਦੀ ਹੱਤਿਆ ਦਾ ਮਾਮਲਾ ਫ਼ਿਰੋਜ਼ਪੁਰ ਪੁਲਸ ਨੇ ਸੁਲਝਾਅ ਲਿਆ ਹੈ। ਜਾਣਕਾਰੀ ਮੁਤਾਬਕ ਫ਼ਿਰੋਜ਼ਪੁਰ ਪੁਲਸ ਨੂੰ ਤਿੰਨ ਜੁਲਾਈ ਨੂੰ ਕਸਬਾ ਮਮਦੋਟ ਦੇ ਕੋਲ ਵਹਿੰਦੀ ਲਸ਼ਮਣ ਨਹਿਰ ਦੇ ਕੋਲੋਂ ਇਕ ਅਣਜਾਣ ਵਿਅਕਤੀ ਦੀ ਲਾਸ਼ ਮਿਲੀ ਸੀ, ਜਿਸ ’ਤੇ ਪੁਲਸ ਨੇ ਉਸ ਵਿਅਕਤੀ ਦੀ ਪਛਾਣ ਹੋਣ ਦੇ ਬਾਅਦ ਉਸ ਦੀ ਪਤਨੀ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ:   ਸੰਗਰੂਰ: ਭਿਆਨਕ ਸੜਕ ਹਾਦਸੇ ਨੇ ਪਰਿਵਾਰ 'ਚ ਵਿਛਾਏ ਸੱਥਰ, ਮਾਂ ਸਮੇਤ ਦੋ ਪੁੱਤਰਾਂ ਦੀ ਮੌਤ

ਪੁਲਸ ਦੀ ਕਾਰਵਾਈ ਕਰਨ ਦੇ ਬਾਅਦ ਇਹ ਸਾਹਮਣੇ ਆਇਆ ਕਿ ਮ੍ਰਿਤਕ ਫੂਮਨ ਸਿੰਘ ਦੀ ਪਤਨੀ ਦੇ ਕਿਸੇ ਵਿਅਕਤੀ ਦੇ ਨਾਲ ਨਾਜਾਇਜ਼ ਸਬੰਧ ਸਨ ਅਤੇ ਇਨ੍ਹਾਂ ਸਬੰਧਾਂ ਦੇ ਚੱਲਦੇ ਉਸ ਦੀ ਪਤੀ ਦੀ ਪ੍ਰੇਮੀ ਵਲੋਂ ਉਸ ਦੇ ਸਾਥੀਆਂ ਨੇ ਫੂਮਨ ਸਿੰਘ ਨੂੰ ਉਸ ਦੇ ਘਰ ਤੋਂ ਲਿਆ ਕੇ ਉਸ ਨੂੰ ਪਹਿਲਾਂ ਨੀਂਦ ਦੀ ਦਵਾਈ ਪਿਲਾਈ ਅਤੇ ਉਸ ਦੇ ਬਾਅਦ ਉਸ ਨੂੰ ਉਸ ਦੇ ਸਿਰ ’ਤੇ ਹਥੋੜੇ ਨਾਲ ਵਾਰ ਕਰਕੇ ਉਸ ਦੇ ਹੀ ਮੋਟਰਸਾਈਕਲ ’ਤੇ ਬਿਠਾ ਕੇ ਉਸ ਨੂੰ ਲਸ਼ਮਣ ਨਹਿਰ ’ਚ ਸੁੱਟ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਐੱਸ.ਐੱਸ.ਪੀ. ਫ਼ਿਰੋਜ਼ਪੁਰ ਨੇ ਦੱਸਿਆ ਕਿ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮ੍ਰਿਤਕ ਦੀ ਪਤਨੀ ਅਤੇ ਦੂਜੇ ਦੋਸ਼ੀਆਂਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।      

ਇਹ ਵੀ ਪੜ੍ਹੋ: ਨਵਜਨਮੇ ਬੱਚੇ ਲਈ ਖ਼ੂਨ ਲੈਣ ਗਏ ਪਿਓ ਨੂੰ ਸ਼ਰਾਬੀ ਤਕਨੀਸ਼ੀਅਨ ਕਹਿੰਦਾ 'ਦਫ਼ਾ ਹੋ ਜਾਓ', ਬੱਚੇ ਦੀ ਮੌਤ                         


author

Shyna

Content Editor

Related News