ਸ਼ੈਲਰ ਮਾਲਕ ਕਤਲਕਾਂਡ : ਪੁਲਸ ਜਾਂਚ ''ਚ ਸਾਹਮਣੇ ਆਇਆ ਇਸ ਗੈਂਗਸਟਰ ਦਾ ਨਾਂ

Sunday, Jul 30, 2017 - 10:45 PM (IST)

ਸ਼ੈਲਰ ਮਾਲਕ ਕਤਲਕਾਂਡ : ਪੁਲਸ ਜਾਂਚ ''ਚ ਸਾਹਮਣੇ ਆਇਆ ਇਸ ਗੈਂਗਸਟਰ ਦਾ ਨਾਂ

ਜੈਤੋ (ਜਗਤਾਰ) — ਬਾਜਾ ਖਾਨਾ ਰੋਡ 'ਤੇ ਪੱਪੂ ਰਾਈਸ ਮਿਲ ਦੇ ਬਾਹਰ ਸ਼ੈਲਰ ਮਾਲਕ ਰਵਿੰਦਰ ਕੋਚਰ ਦੀ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲੇ 'ਚ ਨਵਾਂ ਮੋੜ ਆਇਆ ਹੈ। ਦਿਨ-ਦਿਹਾੜੇ ਹੋਈ ਇਸ ਵਾਰਦਾਤ ਨਾਲ ਇਲਾਕੇ 'ਚ ਦਹਿਸ਼ਤ ਫੈਲ ਗਈ ਸੀ।
ਪੁਲਸ ਦੀ ਜਾਂਚ 'ਚ ਇਸ ਕਤਲਕਾਂਡ  'ਚ ਮੋਸਟਵਾਂਟੇਡ ਹਰਸਿਮਰਨ ਦੀਪ ਉਰਫ ਸਿਮਾ ਦਾ ਨਾਂ ਸਾਹਮਣੇ ਆਇਆ। ਉਹ ਹਰਿਆਣਾ 'ਚ ਮਾਰੇ ਗਏ ਜੇਂਪੀ ਡਾਨ ਤੇ ਬੂਟੀ ਸੇਖੋ ਦੇ ਗਰੁੱਪ ਦਾ ਦੱਸਿਆ ਜਾ ਰਿਹਾ ਹੈ। ਪੁਲਸ ਦੇ ਮੁਤਾਬਕ ਉਸ ਨੇ ਬੀਤੀ ਸ਼ਾਮ ਰਵਿੰਦਰ ਕੋਛੜ ਪੱਪੂ ਨੂੰ ਉਸ ਦੇ ਸੈਲਰ ਦੇ ਬਾਹਰ ਕਾਰ 'ਚ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਫਰਾਰ ਹੋ ਗਏ ਸਨ। ਪੁਲਸ ਦੋਸ਼ੀ ਦੀ ਤਲਾਸ਼ 'ਚ ਜੁੱਟ ਗਈ ਹੈ।


Related News