ਕਾਰ ''ਚੋਂ ਬਰਾਮਦ ਕੀਤੀ ਗਈ ਨੌਜਵਾਨ ਦੀ ਲਾਸ਼

Thursday, Nov 01, 2018 - 01:25 PM (IST)

ਕਾਰ ''ਚੋਂ ਬਰਾਮਦ ਕੀਤੀ ਗਈ ਨੌਜਵਾਨ ਦੀ ਲਾਸ਼

ਫਗਵਾੜਾ (ਹਰਜੋਤ)— ਹਰਦਾਸਪੁਰ ਰੋਡ ਨੇੜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਥੋਂ ਇਕ ਕਾਰ 'ਚੋਂ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ। ਪੁਲਸ ਵੱਲੋਂ ਨੌਜਵਾਨ ਦੀ ਲਾਸ਼ ਰਿਟਸ ਕਾਰ ਨੰਬਰ- ਪੀ. ਬੀ.-37 ਐੱਫ 73 18 'ਚੋਂ ਬਰਾਮਦ ਕੀਤੀ ਗਈ ਹੈ। ਨੌਜਵਾਨ ਦੀ ਪਛਾਣ ਜਸਕਰਨ ਸਿੰਘ ਪੁੱਤਰ ਹਰਮਿੰਦਰ ਸਿੰਘ ਦੇ ਰੂਪ 'ਚ ਹੋਈ ਹੈ ਜੋ ਕਿ ਗੋਰਇਆ ਦਾ ਰਹਿਣ ਵਾਲਾ ਸੀ। ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਐੱਸ. ਐੱਚ. ਓ. ਸੁਰਜੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਫਗਵਾੜਾ ਦੇ ਸਿਵਲ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ।


Related News