ਇਨਸਾਨੀਅਤ ਸ਼ਰਮਸਾਰ, ਹੁਸ਼ਿਆਰਪੁਰ ਵਿਖੇ ਝਾੜੀਆਂ ’ਚੋਂ ਕੱਪੜਿਆਂ ’ਚ ਲਪੇਟਿਆ ਮਿਲਿਆ ਬੱਚਾ

Monday, Jan 24, 2022 - 01:48 PM (IST)

ਇਨਸਾਨੀਅਤ ਸ਼ਰਮਸਾਰ, ਹੁਸ਼ਿਆਰਪੁਰ ਵਿਖੇ ਝਾੜੀਆਂ ’ਚੋਂ ਕੱਪੜਿਆਂ ’ਚ ਲਪੇਟਿਆ ਮਿਲਿਆ ਬੱਚਾ

ਹੁਸ਼ਿਆਰਪੁਰ (ਰਾਕੇਸ਼)- ਪੁਰਾਣਾ ਟਾਂਡਾ ਰੋਡ ਗਲੀ ਨੰ-1 ਦੇ ਅੱਗੇ ਇਕ ਖ਼ਾਲੀ ਪਲਾਟ ’ਚ ਗਿੱਲੇ ਕੱਪੜਿਆਂ ’ਚ ਲਪੇਟਿਆ ਬੱਚਾ ਮਿਲਿਆ ਹੈ। ਬੱਚੇ ਦੀ ਉਮਰ ਇਕ ਤੋਂ ਡੇਢ ਸਾਲ ਦੀ ਲਗਦੀ ਹੈ। ਉੱਥੋਂ ਲੰਘ ਰਹੇ ਇਕ ਪ੍ਰਵਾਸੀ ਭਾਰਤੀ ਨੇ ਝਾੜੀਆਂ ਵਿਚੋਂ ਇਕ ਬੱਚੇ ਦੇ ਰੋਣ ਦੀ ਆਵਾਜ਼ ਸੁਣੀ। ਉਸ ਨੇ ਝਾੜੀਆਂ ਵਿਚ ਜਾ ਕੇ ਇਕ ਬੱਚੇ ਨੂੰ ਵੇਖਿਆ, ਜਿਸ ਦੇ ਕੱਪੜੇ ਮੀਂਹ ਕਾਰਨ ਭਿੱਜ ਗਏ ਸਨ ਤਾਂ ਉਹ ਉਸ ਨੂੰ ਆਪਣੇ ਘਰ ਲੈ ਗਿਆ। ਬੱਚੇ ਦੇ ਕੱਪੜੇ ਬਦਲ ਕੇ ਵਾਰਡ ਨੰਬਰ-48 ਦੇ ਕੌਂਸਲਰ ਨਵਾਬ ਪਹਿਲਵਾਨ ਦੇ ਘਰ ਲੈ ਗਿਆ। ਕੌਂਸਲਰ ਨੇ ਬੱਚੇ ਨੂੰ ਥਾਣਾ ਮਾਡਲ ਟਾਊਨ ਦੇ ਹਵਾਲੇ ਕਰ ਦਿੱਤਾ।

ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ: ਪੰਜਾਬ ਵਿਚ ਪਹਿਲੀ ਵਾਰ ਹੋਣਗੇ ਪੰਜ ਕੋਣੀ ਮੁਕਾਬਲੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News