ਪੁਲਸ ਹਿਰਾਸਤ 'ਚੋਂ ਗਾਇਬ ਹੋਇਆ ਨੌਜਵਾਨ ਰਿਸ਼ਤੇਦਾਰ ਦੇ ਘਰੋਂ ਮਿਲਿਆ (ਵੀਡੀਓ)

06/20/2019 3:25:37 PM

ਜਲੰਧਰ (ਸੋਨੂੰ)— ਜਲੰਧ੍ਰ 'ਚ ਪੁਲਸ ਹਿਰਾਸਤ 'ਚੋਂ ਗਾਇਬ ਹੋਇਆ ਨੌਜਵਾਨ ਰਿਸ਼ਤੇਦਾਰ ਦੇ ਘਰੋਂ ਬਰਾਮਦ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੁਲਸ ਹਿਰਾਸਤ 'ਚੋਂ ਗਾਇਬ ਹੋਇਆ ਨੌਜਵਾਨ ਰਾਜ ਕੁਮਾਰ ਗੜ੍ਹਦੀਵਾਲਾ ਸਥਿਤ ਆਪਣੇ ਕਿਸੇ ਰਿਸ਼ਤੇਦਾਰ ਦੇ ਕੋਲ ਪਹੁੰਚ ਗਿਆ ਸੀ। ਰਵਿੰਦਰਪਾਲ ਸਿੰਘ ਸੰਧੂ ਡੀ. ਐੱਸ. ਪੀ. ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਮਨੀ ਨਾਂ ਦਾ ਨੌਜਵਾਨ ਉਸ ਨੂੰ ਥਾਣੇ ਦੇ ਬਾਹਰੋਂ ਲੈ ਗਿਆ ਸੀ। ਡੀ. ਐੱਸ. ਪੀ. ਰਵਿੰਦਰ ਪਾਲ ਸੰਧੂ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਪੁਲਸ ਨੂੰ ਗੁੰਮਰਾਹ ਕਰਨ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਨੰਗਲ-ਸਲੇਮਪੁਰ ਦੇ ਬੱਕਰੀਆਂ ਚਰਾਉਣ ਵਾਲੇ 27 ਸਾਲਾ ਨੌਜਵਾਨ ਨੂੰ ਗੈਰ-ਕਾਨੂੰਨੀ ਢੰਗ ਨਾਲ ਹਿਰਾਸਤ 'ਚ ਰੱਖਣ ਅਤੇ ਤਸ਼ੱਦਦ ਕਰਨ ਨੂੰ ਲੈ ਕੇ ਗੁੱਸੇ 'ਚ ਆਏ ਰਿਸ਼ਤੇਦਾਰਾਂ ਨੇ ਥਾਣਾ ਮਕਸੂਦਾਂ ਦੇ ਬਾਹਰ ਧਰਨਾ ਪ੍ਰਦਰਸ਼ਨ 'ਤੇ ਸੜਕ ਜਾਮ ਕਰਕੇ ਮਕਸੂਦਾਂ ਪੁਲਸ ਖਿਲਾਫ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ ਸੀ। ਗੁੱਸੇ 'ਚ ਆਏ ਰਿਸ਼ਤੇਦਾਰਾਂ ਨੇ ਮਕਸੂਦਾਂ ਪੁਲਸ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਉਨ੍ਹਾਂ ਦਾ ਲੜਕਾ ਰਾਜ ਕੁਮਾਰ, ਜਿਸ ਨੂੰ ਪੁਲਸ ਬੀਤੇ ਦਿਨ ਸਵੇਰੇ 10 ਵਜੇ ਪੁੱਛਗਿੱਛ ਕਰਨ ਲਈ ਘਰ ਤੋਂ ਥਾਣੇ ਲੈ ਕੇ ਆਈ ਸੀ ਅਤੇ ਸ਼ਾਮ ਨੂੰ ਛੱਡਣ ਲਈ ਕਿਹਾ ਸੀ। ਜਿਵੇਂ ਹੀ ਰਿਸ਼ਤੇਦਾਰ ਥਾਣੇ ਰਾਜ ਕੁਮਾਰ ਨੂੰ ਲੈਣ ਪਹੁੰਚੇ ਤਾਂ ਪੁਲਸ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਰਾਜ ਕੁਮਾਰ ਪੁਲਸ ਹਿਰਾਸਤ 'ਚੋਂ ਦੌੜ ਗਿਆ ਹੈ।

PunjabKesari

ਜਾਣਕਾਰੀ ਦਿੰਦੇ ਹੋਏ ਰਾਜ ਕੁਮਾਰ ਪੁੱਤਰ ਅਮਰਨਾਥ ਵਾਸੀ ਨੰਗਲ ਸਲੇਮਪੁਰ ਧੋਗੜੀ ਦੇ ਦੋਵੇਂ ਭਰਾ ਗੁਰਮੇਲ ਸਿੰਘ ਰਿੰਕੂ, ਬਿਕਰਮ ਕੁਮਾਰ ਨੇ ਦੱਸਿਆ ਸੀ ਕਿ ਮਕਸੂਦਾਂ ਪੁਲਸ ਭਰਾ ਨੂੰ ਜਬਰਨ ਘਰ ਤੋਂ ਨਸ਼ੇ ਵਾਲਾ ਪਦਾਰਥ ਵੇਚਣ ਦੇ ਦੋਸ਼ 'ਚ ਲੈ ਕੇ ਆਈ ਸੀ। ਰੋਸ ਵਜੋਂ ਮੁਹੱਲਾ ਵਾਸੀ ਰਿਸ਼ਤੇਦਾਰਾਂ ਨਾਲ ਥਾਣੇ ਜਾਣਕਾਰੀ ਲੈਣ ਪਹੁੰਚੇ ਤਾਂ ਥਾਣਾ ਇੰਚਾਰਜ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਰਾਜ ਕੁਮਾਰ ਬੱਕਰੀਆਂ ਚਰਾਉਣ ਦੇ ਨਾਲ-ਨਾਲ ਨਸ਼ੇ ਵਾਲਾ ਪਦਾਰਥ ਵੇਚਦਾ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਸਾਬਕਾ ਸਰਪੰਚ ਰਾਜਾ ਨਾਲ ਦਿੱਤੀ ਸ਼ਿਕਾਇਤ 'ਤੇ ਹਸਤਾਖਰ ਕਰਵਾ ਕੇ ਪੁਲਸ ਨੇ ਕਿਹਾ ਕਿ ਉਸ ਨੂੰ ਜਾਂਚ ਤੋਂ ਬਾਅਦ ਸ਼ਾਮ 5 ਵਜੇ ਛੱਡ ਦਿੱਤਾ ਜਾਵੇਗਾ। ਰਿੰਕੂ ਨੇ ਦੱਸਿਆ ਕਿ ਜਿਵੇਂ ਹੀ ਉਹ ਸ਼ਾਮ 7 ਵਜੇ ਰਿਸ਼ਤੇਦਾਰਾਂ ਅਤੇ ਮੁਹੱਲਾ ਵਾਸੀਆਂ ਨਾਲ ਭਰਾ ਨੂੰ ਲੈਣ ਥਾਣੇ ਪਹੁੰਚੇ ਤਾਂ ਉਥੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਕਿਹਾ ਕਿ ਰਾਜ ਕੁਮਾਰ ਪੁਲਸ ਹਿਰਾਸਤ 'ਚੋਂ ਭੱਜ ਗਿਆ ਹੈ, ਜਿਸ ਖਿਲਾਫ ਕਾਰਵਾਈ ਕੀਤੀ ਜਾਏਗੀ। ਪੁਲਸ ਦੇ ਰਵੱਈਏ ਤੋਂ ਨਾਰਾਜ਼ ਲੋਕਾਂ ਨੇ ਉਸੇ ਸਮੇਂ ਥਾਣੇ ਦੇ ਬਾਹਰ ਧਰਨਾ ਪ੍ਰਦਰਸ਼ਨ ਕਰਕੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਸੀ।

2 ਘੰਟਿਆਂ ਦੇ ਜ਼ਬਰਦਸਤ ਹੰਗਾਮੇ ਤੋਂ ਬਾਅਦ ਪਤਾ ਲੱਗਾ ਕਿ ਲੜਕਾ ਕਿਸੇ ਰਿਸ਼ਤੇਦਾਰ ਦੇ ਘਰ ਪਹੁੰਚ ਗਿਆ ਹੈ, ਜਿਸ ਤੋਂ ਬਾਅਦ ਵਿਖਾਵਾਕਾਰੀ ਸ਼ਾਂਤ ਹੋਏ। ਬਿਨਾਂ ਸ਼ੱਕ ਲੜਕੇ ਦੇ ਮਿਲਣ ਮਗਰੋਂ ਸਭ ਠੀਕ ਹੋ ਗਿਆ ਪਰ ਇਥੇ ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਆਖਿਰ ਕਿਵੇਂ ਪੁਲਸ ਥਾਣੇ 'ਚੋਂ ਕੋਈ ਇਸ ਤਰ੍ਹਾਂ ਗਾਇਬ ਹੋ ਗਿਆ ਅਤੇ ਪੁਲਸ ਨੂੰ ਪਤਾ ਤੱਕ ਨਹੀਂ ਲੱਗਾ। ਫਿਰ ਪੁਲਸ ਥਾਣੇ ਦੇ ਕੈਮਰੇ ਕਿਸ ਤਰ੍ਹਾਂ ਤੇ ਕਿਸ ਵੱਲੋਂ ਬੰਦ ਕੀਤੇ ਗਏ। ਅਜਿਹੇ ਕੁਝ ਵੱਡੇ ਸਵਾਲ ਪੁਲਸ ਦਾ ਕਾਰਗੁਜ਼ਾਰੀ ਨੂੰ ਕਟਹਿਰੇ 'ਚ ਖੜ੍ਹੇ ਕਰਦੇ ਹਨ। 


shivani attri

Content Editor

Related News