ਜ਼ਮਾਨਤ ਅਤੇ ਪੈਰੋਲ ’ਤੇ ਆਏ ਅਪਰਾਧੀਆਂ ਦੀਆਂ ਗਤੀਵਿਧੀਆਂ ’ਤੇ ਰੱਖਣੀ ਹੋਵੇਗੀ ਨਜ਼ਰ : ਭੁੱਲਰ

06/13/2020 4:08:12 PM

ਜਲੰਧਰ (ਸੁਧੀਰ) – ਸ਼ਹਿਰ ਵਿਚ ਅਮਨ-ਸ਼ਾਂਤੀ ਬਣਾਈ ਰੱਖਣ ਅਤੇ ਅਪਰਾਧੀਆਂ ’ਤੇ ਨਕੇਲ ਕੱਸਣ ਲਈ ਅੱਜ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਥਾਨਕ ਪੁਲਸ ਲਾਈਨਜ਼ ਵਿਚ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਉਨ੍ਹਾਂ ਨੇ ਸ਼ਹਿਰ ਵਿਚ ਅਪਰਾਧੀਆਂ ’ਤੇ ਨੁਕੇਲ ਕੱਸਣ ਅਤੇ ਸ਼ਹਿਰ ਨੂੰ ਅਪਰਾਧ ਮੁਕਤ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ। ਭੁੱਲਰ ਨੇ ਅਧਿਕਾਰੀਆਂ ਨੂੰ ਸਾਫ ਸ਼ਬਦਾਂ ਵਿਚ ਚਿਤਾਵਨੀ ਦਿੱਤੀ ਕਿ ਜਿਸ ਵੀ ਅਧਿਕਾਰੀ ਦੇ ਇਲਾਕੇ ਵਿਚ ਅਪਰਾਧ ਹੋਇਆ ਉਸ ਦੀ ਜਵਾਬਦੇਹੀ ਵੀ ਉਸ ਅਧਿਕਾਰੀ ਨੂੰ ਹੀ ਦੇਣੀ ਹੋਵੇਗੀ।

ਪੜ੍ਹੋ ਇਹ ਵੀ - ਕੋਰੋਨਾ ਦੌਰ ’ਚ ਤੰਦਰੁਸਤ ਬਣੇ ਰਹਿਣ ਲਈ ਅਪਣਾਓ ਇਹ ਆਸਾਨ ਤਰੀਕੇ

ਸੀ. ਪੀ. ਭੁੱਲਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਦੇ ਹਰ ਅਧਿਕਾਰੀ ਨੂੰ ਜੇਲ ਵਿਚੋਂ ਪੈਰੋਲ ’ਤੇ ਆਉਣ ਵਾਲੇ ਅਤੇ ਜ਼ਮਾਨਤ ’ਤੇ ਆਏ ਅਪਰਾਧੀ ਦੀਆਂ ਗਤੀਵਿਧੀਆਂ ’ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੀਟਿੰਗ ਵਿਚ ਆਏ ਸਾਰੇ ਅਧਿਕਾਰੀਆਂ ਅਤੇ ਥਾਣਾ ਇੰਚਾਰਜਾਂ ਨੂੰ ਸ਼ਹਿਰ ਵਿਚ 24 ਘੰਟੇ ਚੌਕਸੀ ਰੱਖਣ ਦੇ ਨਾਲ ਸ਼ਹਿਰ ਵਿਚ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਦੇ ਵੀ ਹੁਕਮ ਜਾਰੀ ਕੀਤੇ। ਭੁੱਲਰ ਨੇ ਸਾਫ ਕਿਹਾ ਕਿ ਹਰ ਅਧਿਕਾਰੀ ਫੀਲਡ ਵਿਚ ਨਿਕਲ ਕੇ ਆਪਣੇ ਇਲਾਕੇ ਵਿਚ ਪੁਲਸ ਪਾਰਟੀ ਸਮੇਤ ਪੈਟਰੋਲਿੰਗ ਕਰੇ। 

ਪੜ੍ਹੋ ਇਹ ਵੀ - ਨਿਊਜ਼ੀਲੈਂਡ ਸੰਸਦ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਪਾਏ ਯੋਗਦਾਨ ਸਦਕਾ ਸਿੱਖ ਕੌਮ ਦਾ ਧੰਨਵਾਦ !

ਪੁਲਸ ਕਮਿਸ਼ਨਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਦਾ ਖਾਤਮਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਿਸ਼ਨ ਫਤਿਹ ’ਤੇ ਜਿੱਤ ਹਾਸਲ ਕਰਨ ਲਈ ਕਮਿਸਨਰੇਟ ਪੁਲਸ ਵਲੋਂ ਕਈ ਤਰ੍ਹਾਂ ਦੀਆਂ ਠੋਸ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਜੂਏ ਦੇ ਅੱਡਿਆਂ ਦਾ ਪਰਦਾਫਾਸ਼ ਕਰ ਕੇ 11 ਲੋਕਾਂ ਨੂੰ ਲਗਜ਼ਰੀ ਗੱਡੀਆਂ ਅਤੇ ਅਸਲੇ ਸਮੇਤ ਕਾਬੂ ਕੀਤਾ ਹੈ। ਇਸ ਤੋਂ ਇਲਾਵਾ ਪੁਲਸ ਨੇ ਸ਼ਰਾਬ ਸਮੱਗਲਿੰਗ ’ਤੇ ਵੀ ਨਕੇਲ ਕੱਸੀ ਹੈ।

ਪੜ੍ਹੋ ਇਹ ਵੀ - ਆਓ ਆਪਣੇ ਚਿਹਰੇ ਦੀ ਮੁਸਕਰਾਹਟ ਨੂੰ ਸਦਾ ਬਰਕਰਾਰ ਰੱਖੀਏ...

ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ’ਤੇ ਕਾਬੂ ਪਾਉਣ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਮਿਸ਼ਨਰੇਟ ਪੁਲਸ ਨੇ ਸ਼ਹਿਰ ਵਿਚ ਨਾਕਿਆਂ ਵਿਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਨਾਂ ਮਾਸਕ ਦੇ ਘੁੰਮਣ ਵਾਲੇ 5790 ਲੋਕਾਂ ਦਾ ਚਲਾਨ ਕੱਟ ਕੇ ਕਮਿਸ਼ਨਰੇਟ ਪੁਲਸ ਨੇ ਉਨ੍ਹਾਂ ਕੋਲੋਂ 22.40 ਲੱਖ ਰੁਪਏ ਜੁਰਮਾਨਾ ਵਸੂਲਿਆ ਹੈ। ਮੀਟਿੰਗ ਵਿਚ ਡੀ. ਸੀ. ਪੀ. ਗੁਰਮੀਤ ਸਿੰਘ, ਡੀ. ਸੀ. ਪੀ. ਨਰੇਸ਼ ਡੋਗਰਾ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਪੜ੍ਹੋ ਇਹ ਵੀ - ਦੂਜੇ ਹਲਕੇ ਦਾ ਕੂੜਾ ਅਤੇ ਪਾਣੀ ਆਪਣੇ ਹਲਕੇ ਵਿਚ ਨਹੀਂ ਆਉਣ ਦੇਵਾਂਗਾ : ਵਿਧਾਇਕ ਰਿੰਕੂ


rajwinder kaur

Content Editor

Related News