ਸੁੰਨਸਾਨ ਥਾਂਵਾਂ ’ਤੇ ਬਣੇ ਬੇਅਬਾਦ ਮਕਾਨਾਂ ਦੀ ਪੁਲਸ ਨੇ ਕੀਤੀ ਚੈਕਿੰਗ

Wednesday, Jan 22, 2025 - 05:03 AM (IST)

ਸੁੰਨਸਾਨ ਥਾਂਵਾਂ ’ਤੇ ਬਣੇ ਬੇਅਬਾਦ ਮਕਾਨਾਂ ਦੀ ਪੁਲਸ ਨੇ ਕੀਤੀ ਚੈਕਿੰਗ

ਮੋਗਾ (ਸਿੰਗਲਾ/ਆਜ਼ਾਦ) - ਜ਼ਿਲਾ ਪੁਲਸ ਮੁਖੀ ਅਜੇ ਗਾਂਧੀ ਨੇ ਦੱਸਿਆ ਕਿ ਬੀਤੇ ਦਿਨ ਬੁੱਕਣਵਾਲਾ ਰੋਡ ’ਤੇ ਸਥਿਤ ਇਕ ਸੁੰਨਸਾਨ ਬਣੇ ਇਕ ਮਕਾਨ ਵਿਚੋਂ ਇਕ ਅਣਪਛਾਤੀ ਮਹਿਲਾ ਮਿਲਣ ’ਤੇ ਉਸ ਨੂੰ ਸਮਾਜ ਸੇਵਾ ਸੁਸਾਇਟੀ ਵੱਲੋਂ ਸਿਵਲ ਹਸਪਤਾਲ ਮੋਗਾ ਵਿਚ ਦਾਖਲ ਕਰਵਾਇਆ ਗਿਆ ਸੀ, ਜੋ ਬਾਅਦ ਵਿਚ ਦਵਾਈ ਲੈਕੇ ਆਪਣੇ ਆਪ ਚਲੀ ਗਈ ਸੀ ਅਤੇ ਉਹ ਦਿਮਾਗੀ ਤੌਰ ’ਤੇ ਠੀਕ ਨਹੀਂ ਸੀ, ਜਿਸ ਨੂੰ ਲੈ ਕੇ ਅੱਜ ਡੀ. ਐੱਸ. ਪੀ. ਸਿਟੀ ਰਵਿੰਦਰ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਪੁਲਸ ਟੀਮ ਵੱਲੋਂ ਬੁੱਕਣਵਾਲਾ ਰੋਡ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਬਣੇ ਸੁੰਨਸਾਨ ਘਰਾਂ ਦੀ ਚੰਗੀ ਤਰ੍ਹਾਂ ਤਲਾਸ਼ੀ ਲੈਣ ਦੇ ਇਲਾਵਾ ਉਥੇ ਮੌਜੂਦ ਝੁੱਗੀਆਂ ਦੀ ਵੀ ਜਾਂਚ ਕੀਤੀ।

ਇਸ ਸਬੰਧ ਵਿਚ ਅਗਲੇਰੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਿਟੀ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੁੰਨਸਾਨ ਜਗ੍ਹਾ ’ਤੇ ਬਣੇ ਬੇਅਬਾਦ ਮਕਾਨਾਂ ਦੇ ਮਾਲਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਨਿਗਰਾਨੀ ਰੱਖੇ। ਉਨ੍ਹਾਂ ਕਿਹਾ ਕਿ ਇਸ ਸਬੰਧ ਵਿਚ ਜਲਦ ਹੀ ਥਾਣਾ ਮੁਖੀਆਂ ਵੱਲੋਂ ਬੇਅਬਾਦ ਪਏ ਮਕਾਨਾਂ ਦੇ ਮਾਲਕਾਂ ਦੀ ਇਕ ਮੀਟਿੰਗ ਬੁਲਾ ਕੇ ਨਿਰਦੇਸ਼ ਦਿੱਤੇ ਜਾਣਗੇ।


author

Inder Prajapati

Content Editor

Related News