ਘਰ ਦੇ ਸਾਮਾਨ ਨੂੰ ਅੱਗ ਲਾ ਕੇ ਡਰਾਮਾ ਕਰਨ ਵਾਲੇ ਵਿਅਕਤੀ ਨੂੰ ਪੁਲਸ ਨੇ ਕੀਤਾ ਕਾਬੂ (ਵੀਡੀਓ)
Tuesday, Mar 11, 2025 - 08:58 PM (IST)

ਦੀਨਾਨਗਰ (ਹਰਜਿੰਦਰ ਗੋਰਾਇਆ) : ਦੀਨਾਨਗਰ ਦੇ ਪਿੰਡਾਂ ਆਵਾਖਾ ਵਿਖੇ ਅੱਜ ਜਦੋਂ ਸਵੇਰ ਤੜਕਸਾਰ ਪੁਲਿਸ ਨਸ਼ੇ ਦੇ ਸੰਬੰਧ ਵਿੱਚ ਇੱਕ ਘਰ ਵਿੱਚ ਰੇਡ ਕਰਨ ਗਈ ਤਾਂ ਇੱਕ ਨੌਜਵਾਨ ਵੱਲੋਂ ਆਪਣੇ ਘਰ ਦੇ ਸਾਮਾਨ ਨੂੰ ਅੱਗ ਲਾ ਕੇ ਸਿਲਿੰਡਰ ਲੈ ਕੇ ਕੋਠੇ ਦੀ ਛੱਤ ਤੇ ਚੜ ਕੇ ਹਾਈ ਵੋਲਟੇਜ ਡਰਾਮਾ ਕੀਤਾ ਗਿਆ ਜਿਸ ਤੋਂ ਬਾਆਦ ਸੀ ਏ ਸਟਾਫ ਡੀਐੱਸਪੀ ਕਪਿਲ ਕੌਸਲ ਦੀ ਅਗਵਾਹੀ ਵਿੱਚ ਪੁਲਸ ਟੀਮ ਨੇ ਕਰੀਬ ਤਿੰਨ ਘੰਟੇ ਬਾਅਦ ਘਰ ਪਹੁੰਚ ਕੇ ਉਸ ਨੂੰ ਕਾਬੂ ਕੀਤਾ ਤੇ ਉਸ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।