ਥਾਣੇ ਅੰਦਰੋਂ ਹੀ ਬਜ਼ੁਰਗ ਦੀ ਸਾਈਕਲ ਚੋਰੀ, 6 ਦਿਨਾਂ ਤੋਂ ਕੈਮਰੇ ਦੇਖਣ ਦੀ ਕਰ ਰਿਹਾ ਮੰਗ ਪਰ ਪੁਲਸ ਬੇਅਸਰ
Friday, Feb 06, 2026 - 05:41 PM (IST)
ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ ਦੇ ਕਾਹਨੂੰਵਾਨ ਰੋਡ ’ਤੇ ਰਹਿਣ ਵਾਲੇ ਬਜ਼ੁਰਗ ਪ੍ਰੇਮ ਕੁਮਾਰ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਉਸਦਾ ਸਾਈਕਲ ਥਾਣਾ ਸਿਟੀ ਗੁਰਦਾਸਪੁਰ ਦੇ ਅੰਦਰੋਂ ਹੀ ਚੋਰੀ ਹੋ ਗਿਆ। ਪੀੜਤ ਦਾ ਕਹਿਣਾ ਹੈ ਕਿ ਉਹ ਪਿਛਲੇ ਕਰੀਬ ਛੇ ਦਿਨਾਂ ਤੋਂ ਥਾਣੇ ਦੇ ਚੱਕਰ ਲਗਾ ਰਿਹਾ ਹੈ ਤਾਂ ਜੋ ਉਸਨੂੰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦਿਖਾਈ ਜਾ ਸਕੇ, ਪਰ ਪੁਲਸ ਵੱਲੋਂ ਹਰ ਵਾਰ ਉਸਨੂੰ ਟਾਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- 'ਪੰਜਾਬ ਕੇਸਰੀ' ਝੁਕਣ ਵਾਲਾ ਨਹੀਂ ਹੈ, ਦਿੱਲੀ ਦੇ ਠੱਗਾਂ ਨੇ 6 ਮਹੀਨਿਆਂ ਤੱਕ ਦਿੱਲੀ ਚੱਲ ਜਾਣਾ: ਫਤਿਹਜੰਗ ਸਿੰਘ ਬਾਜਵਾ
ਪ੍ਰੇਮ ਕੁਮਾਰ ਨੇ ਦੱਸਿਆ ਕਿ ਉਹ 2 ਫਰਵਰੀ ਨੂੰ ਪਰਿਵਾਰਕ ਝਗੜੇ ਸਬੰਧੀ ਮਾਮਲੇ ਵਿੱਚ ਥਾਣੇ ਗਿਆ ਸੀ ਅਤੇ ਆਪਣਾ ਸਾਈਕਲ ਥਾਣੇ ਦੇ ਬਾਹਰ ਲਗਾ ਕੇ ਅੰਦਰ ਚਲਾ ਗਿਆ। ਜਦੋਂ ਉਹ ਬਾਹਰ ਆਇਆ ਤਾਂ ਉਸਦਾ ਸਾਈਕਲ ਉੱਥੇ ਮੌਜੂਦ ਨਹੀਂ ਸੀ। ਉਸਦਾ ਦਾਅਵਾ ਹੈ ਕਿ ਜਿਸ ਥਾਂ ’ਤੇ ਉਸਨੇ ਸਾਈਕਲ ਲਗਾਇਆ ਸੀ, ਉੱਥੇ ਮਿੱਟੀ ’ਚ ਸਾਈਕਲ ਦੇ ਟਾਇਰਾਂ ਦੇ ਨਿਸ਼ਾਨ ਵੀ ਸਾਫ਼ ਦਿਖਾਈ ਦੇ ਰਹੇ ਸਨ।
ਇਹ ਵੀ ਪੜ੍ਹੋ-SC ਵਿਦਿਆਰਥੀਆਂ ਨਾਲ ਧੋਖਾ ਕਰ ਰਹੀ ਆਮ ਆਦਮੀ ਪਾਰਟੀ : ਹਰਸਿਮਰਤ ਕੌਰ ਬਾਦਲ
ਪੀੜਤ ਬਜ਼ੁਰਗ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਉਹ ਲਗਾਤਾਰ ਪੁਲਸ ਕੋਲ ਅਰਜ਼ੀਆਂ ਦੇ ਰਿਹਾ ਹੈ, ਪਰ ਅਜੇ ਤੱਕ ਨਾ ਤਾਂ ਉਸਨੂੰ ਸੀਸੀਟੀਵੀ ਫੁਟੇਜ ਦਿਖਾਈ ਗਈ ਹੈ ਅਤੇ ਨਾ ਹੀ ਕੋਈ ਢੁੱਕਵੀਂ ਕਾਰਵਾਈ ਕੀਤੀ ਗਈ ਹੈ। ਉਧਰ, ਇਸ ਮਾਮਲੇ ’ਤੇ ਕੋਈ ਵੀ ਪੁਲਸ ਅਧਿਕਾਰੀ ਕੈਮਰੇ ਸਾਹਮਣੇ ਆ ਕੇ ਆਪਣਾ ਪੱਖ ਰੱਖਣ ਲਈ ਤਿਆਰ ਨਹੀਂ ਹੈ। ਇੱਥੇ ਸਵਾਲ ਖੜਾ ਹੁੰਦਾ ਹੈ ਕਿ ਜੇਕਰ ਬਜ਼ੁਰਗ ਵੱਲੋਂ ਲਗਾਏ ਗਏ ਦੋਸ਼ ਸਹੀ ਹਨ, ਤਾਂ ਜਦੋਂ ਥਾਣੇ ਦੇ ਅੰਦਰ ਹੀ ਨਾਗਰਿਕ ਦੀ ਸੰਪਤੀ ਸੁਰੱਖਿਅਤ ਨਹੀਂ, ਤਾਂ ਆਮ ਲੋਕਾਂ ਦੀ ਸੁਰੱਖਿਆ ’ਤੇ ਵੀ ਗੰਭੀਰ ਸਵਾਲ ਖੜੇ ਹੋ ਜਾਂਦੇ ਹਨ।
ਇਹ ਵੀ ਪੜ੍ਹੋ- ਕਾਂਗਰਸ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਪਾਰਟੀ 'ਚੋਂ ਕੱਢਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
