ਕਾਦੀਆਂ ਦੇ ਪਿੰਡ ਭੱਠੀਆਂ ਦੇ ਸ਼ਮਸਾਨ ਘਾਟ ’ਚੋਂ ਮਿਲੀ ਵਿਅਕਤੀ ਦੀ ਲਾਸ਼
Saturday, Feb 07, 2026 - 12:26 PM (IST)
ਕਾਦੀਆਂ (ਜ਼ੀਸ਼ਾਨ)– ਪਿੰਡ ਭੱਠੀਆਂ ਦੇ ਸ਼ਮਸਾਨ ਘਾਟ ਤੋਂ ਸਵੇਰੇ ਇਕ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਾਹਨੂੰਵਾਨ ਦੇ ਮੁਖੀ ਸਬ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਸਵੇਰੇ ਪਿੰਡ ਭੱਠੀਆਂ ਦੇ ਲੋਕਾਂ ਨੂੰ ਇਕ ਲਾਸ਼ ਮਿਲੀ ਸੀ, ਇਸ ਬਾਰੇ ਪਿੰਡ ਦੇ ਲੋਕਾਂ ਨੇ ਪਿੰਡ ਦੇ ਸਰਪੰਚ ਲਖਵਿੰਦਰਜੀਤ ਸਿੰਘ ਨੂੰ ਜਾਣਕਾਰੀ ਦਿੱਤੀ , ਉਪਰੰਤ ਸਰਪੰਚ ਵੱਲੋਂ ਥਾਣੇ ਟੈਲੀਫੋਨ ਕਰਕੇ ਲਾਸ਼ ਬਾਰੇ ਜਾਣਕਾਰੀ ਦਿੱਤੀ ਗਈ।
ਪੁਲਸ ਵੱਲੋਂ ਮੌਕੇ ’ਤੇ ਪੁੱਜ ਕੇ ਇਸ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਲਾਸ਼ ਦੀ ਪਹਿਚਾਣ ਕਾਹਨੂੰਵਾਨ ਵਾਸੀ ਤਰਸੇਮ ਮਸੀਹ ਉਰਫ ਗੋਲੀ ਪੁੱਤਰ ਅਜੀਜ ਮਸੀਹ ਵਜੋਂ ਹੋਈ ਹੈ। ਕਾਹਨੂੰਵਾਨ ਵਾਸੀਆਂ ਨੇ ਦੱਸਿਆ ਕਿ ਇਹ ਸ਼ਰਾਬ ਪੀਣ ਦਾ ਆਦੀ ਹੋਣ ਦੇ ਨਾਲ ਅਕਸਰ ਹੀ ਇਲਾਕੇ ਅੰਦਰ ਘੁੰਮਦਾ ਰਹਿੰਦਾ ਸੀ ਤੇ ਇਸ ਦੀ ਮੌਤ ਠੰਡ ਲੱਗਣ ਕਾਰਨ ਹੋਈ ਜਾਪਦੀ ਹੈ।
