ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਝਗੜੇ ’ਚ ਵਿਅਕਤੀ ਦੀ ਮੌਤ, ਸੱਤ ਲੋਕਾਂ ਖਿਲਾਫ ਮਾਮਲਾ ਦਰਜ
Saturday, Feb 07, 2026 - 04:38 PM (IST)
ਗੁਰਦਾਸਪੁਰ (ਵਿਨੋਦ): ਜ਼ਮੀਨੀ ਝਗੜੇ 'ਚ ਇਕ ਵਿਅਕਤੀ ਦੀ ਮੌਤ ਦੇ ਮਾਮਲੇ 'ਚ ਤਿੱਬੜ ਪੁਲਸ ਨੇ ਸੱਤ ਮੁਲਜ਼ਮਾਂ ਅਤੇ ਦੋ ਅਣਪਛਾਤੇ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਸਾਰੇ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ। ਤਿੱਬੜ ਪੁਲਸ ਸਟੇਸ਼ਨ ਇੰਚਾਰਜ ਕਿਰਨਦੀਪ ਕੌਰ ਨੇ ਦੱਸਿਆ ਕਿ ਤਿੱਬੜ ਪਿੰਡ ਦੇ ਰਹਿਣ ਵਾਲੇ ਸਚਿਨ ਪੁੱਤਰ ਡੇਵਿਡ ਮਸੀਹ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਕਿ ਪਿੰਡ 'ਚ ਕੂੜਾ ਸੁੱਟਣ ਵਾਲੀ ਥਾਂ ਨੂੰ ਲੈ ਕੇ ਵਿਰੋਧੀ ਧਿਰ ਨਾਲ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ। ਕੇਸ ਦਾ ਫੈਸਲਾ ਉਨ੍ਹਾਂ ਦੇ ਹੱਕ ਵਿੱਚ ਹੋ ਗਿਆ ਹੈ। ਜਦੋਂ ਉਸ ਦਾ ਪਿਤਾ ਡੇਵਿਡ ਮਸੀਹ ਝਗੜੇ ਵਾਲੀ ਥਾਂ ’ਤੇ ਚਾਰਦੀਵਾਰੀ ਬਣਾ ਰਿਹਾ ਸੀ ਤਾਂ ਕਾਰ ’ਚ ਸਵਾਰ ਹੋ ਕੇ ਆਏ ਦੋਸ਼ੀ ਸਰਪੰਚ ਸੁਰਿੰਦਰ ਸਿੰਘ, ਸਰਵਜੀਤ ਸਿੰਘ ਪੁੱਤਰ ਜਨਕ ਰਾਜ, ਡੇਵਿਡ ਮਸੀਹ ਉਰਫ ਫੌਜੀ ਪੁੱਤਰ ਸਵਰਨ ਮਸੀਹ, ਬਲਵਿੰਦਰ ਮਸੀਹ ਉਰਫ ਬਿੰਦਾ ਪੁੱਤਰ ਸਵਰਨ ਮਸੀਹ, ਗੁਰਮੇਜ ਸਿੰਘ ਪੁੱਤਰ ਬਲਕਾਰ ਸਿੰਘ, ਬਲਕਾਰ ਸਿੰਘ ਪੁੱਤਰ ਚੂਹੜ ਸਿੰਘ, ਬਲਵਿੰਦਰ ਸਿੰਘ ਪੁੱਤਰ ਪੂਰਨ ਸਿੰਘ ਸਾਰੇ ਪਿੰਡ ਤਿੱਬੜ ਅਤੇ ਦੋ ਅਣਪਛਾਤੇ ਦੋਸ਼ੀ ਝਗੜੇ ਵਾਲੀ ਥਾਂ ’ਤੇ ਪਹੁੰਚੇ ਤੇ ਉਸ ਦੇ ਪਿਤਾ ’ਤੇ ਹਮਲਾ ਕੀਤਾ ਅਤੇ ਭੱਜ ਗਏ।
ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਪਿਤਾ ਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਲੈ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਦੇ ਅਨੁਸਾਰ ਮ੍ਰਿਤਕ ਦੇ ਪੁੱਤਰ ਸਚਿਨ ਦੀ ਸ਼ਿਕਾਇਤ ਦੇ ਆਧਾਰ ’ਤੇ ਸਾਰੇ ਸੱਤ ਮੁਲਜ਼ਮਾਂ ਅਤੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀ ਭੱਜਣ ਵਿੱਚ ਕਾਮਯਾਬ ਹੋ ਗਿਆ।
