ਹਨੀਪ੍ਰੀਤ ਨੂੰ ਲੈ ਕੇ ਪੁਲਸ ਕਰ ਰਹੀ ਹੈ ਥਾਂ-ਥਾਂ ਦੀ ਛਾਪੇਮਾਰੀ

Saturday, Oct 07, 2017 - 04:03 PM (IST)

ਪੰਚਕੂਲਾ — ਡੇਰਾ ਸੱਚਾ ਸੌਦਾ ਮਾਮਲੇ 'ਚ ਗ੍ਰਿਫਤਾਰ ਹਨੀਪ੍ਰੀਤ ਇੰਸਾ ਨੂੰ ਅੱਜ ਪੰਚਕੂਲਾ ਪੁਲਸ ਜਾਂਚ ਦੇ ਲਈ ਲੈ ਕੇ ਜਾ ਰਹੀ ਹੈ। ਪੁਲਸ ਹਨੀਪ੍ਰੀਤ ਨੂੰ ਹਰਿਆਣਾ ਦੇ ਸਿਰਸਾ ਅਤੇ ਪੰਜਾਬ ਦੇ ਤਰਨਤਾਰਨ ਲੈ ਕੇ ਜਾ ਸਕਦੀ ਹੈ। ਪੰਚਕੂਲਾ ਸੈਕਟਰ-23 ਦੇ ਥਾਣੇ 'ਚੋਂ ਗੱਡਿਆਂ ਦਾ ਕਾਫਲਾ ਨਿਕਲ ਚੁੱਕਾ ਹੈ। ਜਾਣਕਾਰੀ ਦੇ ਅਨੁਸਾਰ ਕਾਫਿਲੇ 'ਚ ਹਨੀਪ੍ਰੀਤ ਦੀ ਡਮੀ ਕੱਢ ਕੇ ਮੀਡੀਆ ਵਾਲਿਆਂ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੋ ਵੱਖ-ਵੱਖ ਗੱਡੀਆਂ 'ਚ ਮਹਿਲਾਵਾਂ ਨੂੰ ਲੈ ਕੇ ਜਾਇਆ ਜਾ ਰਿਹਾ ਹੈ। ਪੁਲਸ ਹਨੀਪ੍ਰੀਤ ਨੂੰ ਕਈ ਜਗ੍ਹਾ 'ਤੇ ਲੈ ਜਾ ਕੇ ਛਾਪੇਮਾਰੀ ਅਤੇ ਜਾਂਚ ਕਰਵਾ ਸਕਦੀ ਹੈ। ਇਸ ਦੇ ਨਾਲ ਹੀ ਪੁਲਸ ਹਨੀਪ੍ਰੀਤ ਦਾ ਮੋਬਾਈਲ ਵੀ ਲੱਭਣ ਲਈ ਤਰਨਤਾਰਨ ਜਾ ਸਕਦੀ ਹੈ। ਇਸ ਤੋਂ ਪਹਿਲਾਂ ਪੁਲਸ ਹਨੀਪ੍ਰੀਤ ਨੂੰ ਬਠਿੰਡਾ ਲੈ ਕੇ ਗਈ ਸੀ ਪਰ ਪੁਲਸ ਨੂੰ ਉਥੇ ਕੋਈ ਜਾਣਕਾਰੀ ਨਹੀਂ ਮਿਲੀ। ਹਨੀਪ੍ਰੀਤ ਪੁਲਸ ਨੂੰ ਲਗਾਤਾਰ ਗੁੰਮਰਾਹ ਕਰ ਰਹੀ ਹੈ।

 


Related News