ਪੁਲਸ ਹੱਥ ਲੱਗੀ ਵੱਡੀ ਸਫਲਤਾ! 1.9 ਕਿੱਲੋ ਹੈਰੋਇਨ ਸਣੇ ਇਕ ਕਾਬੂ, ਪਾਕਿਸਤਾਨ ਤੋਂ ਮੰਗਵਾਉਂਦਾ ਸੀ ਖੇਪ

Thursday, May 15, 2025 - 08:39 PM (IST)

ਪੁਲਸ ਹੱਥ ਲੱਗੀ ਵੱਡੀ ਸਫਲਤਾ! 1.9 ਕਿੱਲੋ ਹੈਰੋਇਨ ਸਣੇ ਇਕ ਕਾਬੂ, ਪਾਕਿਸਤਾਨ ਤੋਂ ਮੰਗਵਾਉਂਦਾ ਸੀ ਖੇਪ

ਫਿਰੋਜ਼ਪੁਰ (ਸਨੀ ਚੋਪੜਾ) : ਯੁੱਧ ਨਸ਼ਾ ਵਿਰੁੱਧ ਕਾਰਵਾਈ ਕਰਦੇ ਹੋਏ ਫਿਰੋਜ਼ਪੁਰ ਪੁਲਿਸ ਵੱਲੋਂ ਕਰੀਬ 1 ਕਿਲੋ 900 ਗ੍ਰਾਮ ਹੀਰੋਇਨ ਇੱਕ ਆਰੋਪੀ ਨੂੰ ਗ੍ਰਿਫਤਾਰ ਕਰਨ ਦੀ ਸਫਲਤਾ ਹਾਸਿਲ ਕੀਤੀ ਹੈ। ਇਸ ਬਾਬਾ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਸੀਆਈਏ ਅਤੇ ਬੀਐੱਸਐੱਫ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਤੇ 450 ਗ੍ਰਾਮ ਹੈਰੋਇਨ ਦਾ ਪੈਕਟ ਲਵਾਰਸ ਹਾਲਤ ਵਿੱਚ ਬਰਾਮਦ ਹੋਇਆ।

ਉੱਥੇ ਹੀ ਸੀਆਈਏ ਵੱਲੋਂ ਕਾਰਵਾਈ ਕਰਦੇ ਹੋਏ ਸੂਚਨਾ ਦੇ ਅਧਾਰ 'ਤੇ ਛਾਪੇਮਾਰੀ ਕਰ ਕੇ ਇੱਕ ਮੁਲਜ਼ਮ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਪਾਸੋਂ ਇਕ ਕਿਲੋ 450 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਹ ਹੈਰੋਇਨ ਸਪਲਾਈ ਚੇਨ ਦਾ ਇੱਕ ਹਿੱਸਾ ਹੈ ਅਤੇ ਇਹ ਹੈਰੋਇਨ ਪਾਕਿਸਤਾਨ ਤੋਂ ਮੰਗਵਾਈ ਗਈ ਸੀ। ਉਸ ਨੇ ਇਹ ਹੈਰੋਇਨ ਪਾਕਿਸਤਾਨ ਤੋਂ ਮੰਗਵਾਈ ਅੱਗੇ ਇਹ ਹੈਰੋਇਨ ਦੀ ਖੇਪ ਸੁਖਦੇਵ ਸਿੰਘ ਨੂੰ ਦਿੱਤੀ ਸੀ ਅਤੇ ਇਸਨੇ ਅੱਗੇ ਸਪਲਾਈ ਕਰਨੀ ਸੀ। ਪਰ ਸੀਆਈਏ ਵੱਲੋਂ ਕਾਰਵਾਈ ਕਰਦੇ ਹੋਏ ਇਸਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ ਹੈਰੋਇਨ ਬਰਾਮਦ ਕੀਤੀ ਹੈ। ਇਸ ਸਪਲਾਈ ਚੇਨ ਦੇ  ਬੈਕਵਰਡ  ਅਤੇ ਫਾਰਵਰਡ ਲਿੰਕ ਖ਼ੰਗਾਲਣ ਤੇ ਹੌਰ ਕੁਝ ਨਾਮ ਸਾਹਮਣੇ ਆਏ ਹਨ। ਉਨ੍ਹਾਂ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ। 

ਪੁਲਿਸ ਨੇ ਅਲਗ ਅਲਗ ਮਾਮਲਿਆਂ ਵਿੱਚ ਹੈਰੋਇਨ ਅਤੇ ਨਜਾਇਜ ਲਾਹਨ, ਚਾਰ ਵੇਪਨ ਬਰਾਮਦ ਕੀਤੇ ਗਏ। ਐੱਸਐੱਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਪ੍ਰੈੱਸ ਕਾਨਫਰੰਸ ਕਰ ਸਾਰੀ ਜਾਣਕਾਰੀ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Baljit Singh

Content Editor

Related News