ਸਮਰਾਲਾ ਪੁਲਸ ਨੇ ਨੌਜਵਾਨ ਕੋਲੋਂ 25 ਹਜ਼ਾਰ 550 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆ

Saturday, Oct 08, 2022 - 04:54 PM (IST)

ਸਮਰਾਲਾ ਪੁਲਸ ਨੇ ਨੌਜਵਾਨ ਕੋਲੋਂ 25 ਹਜ਼ਾਰ 550 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆ

ਸਮਰਾਲਾ (ਗਰਗ, ਬੰਗੜ) : ਪੰਜਾਬ ’ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਪੁਲਸ ਨੇ ਨਸ਼ਿਆਂ ਖ਼ਿਲਾਫ਼ ਮੁਹਿੰਮ ਛੇੜੀ ਹੋਈ ਹੈ। ਸਮਰਾਲਾ ਪੁਲਸ ਵੱਲੋਂ ਵੀ ਭਾਰੀ ਮਾਤਰਾਂ ਵਿਚ ਵੱਖ-ਵੱਖ ਨਸ਼ੇ ਬਰਾਮਦ ਕੀਤੇ ਜਾ ਰਹੇ ਹਨ। ਅੱਜ ਇਕ ਨੌਜਵਾਨ ਕੋਲੋਂ 25 ਹਜ਼ਾਰ 550 ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ ਦੀ ਬਰਾਮਦਗੀ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਭਿੰਦਰ ਸਿੰਘ ਖੰਗੂੜਾ ਨੇ ਦੱਸਿਆ ਕਿ ਪੁਲਸ ਚੌਂਕੀ ਹੇਡੋਂ ਦਾ ਇੰਚਾਰਜ ਥਾਣੇਦਾਰ ਅਵਤਾਰ ਸਿੰਘ ਪੁਲਸ ਪਾਰਟੀ ਸਮੇਤ ਚੌਂਕੀ ਦੇ ਬਾਹਰ ਨਾਕਾਬੰਦੀ ਦੌਰਾਨ ਰੂਟੀਨ ਚੈਕਿੰਗ ਕਰ ਰਿਹਾ ਸੀ। 

ਇਸ ਦੌਰਾਨ ਇਕ ਨੌਜਵਾਨ ਜਿਸ ਨੇ ਕਾਲੇ ਰੰਗ ਦਾ ਪਿੱਠੂ ਬੈਗ ਆਪਣੇ ਮੋਢਿਆ ’ਤੇ ਪਾਇਆ ਹੋਇਆ ਨੂੰ ਰੋਕ ਕੇ ਚੈੱਕ ਕੀਤਾ ਤਾਂ ਉਸ ਦੇ ਬੈਗ ਵਿੱਚੋਂ ਨਸ਼ੀਲੀਆਂ ਟਰਾਮਾਡੋਲ ਦੀਆਂ 25 ਹਜ਼ਾਰ 550 ਗੋਲੀਆਂ ਬਰਾਮਦ ਹੋਈਆਂ। ਪੁਲਸ ਨੇ ਇਸ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਉਸ ਦੀ ਪਹਿਚਾਣ ਪੁੱਛੀ ਤਾਂ ਉਸ ਨੇ ਆਪਣਾ ਨਾਂ ਸੁਖਮਨਦੀਪ ਸਿੰਘ ਉਰਫ ਸੁੱਖਾ ਨਿਵਾਸੀ ਪੁਰਾਣਾ ਹਰਿੰਦਰਾ ਨਗਰ ਫਰੀਦਕੋਟ ਦੱਸਿਆ। ਥਾਣਾ ਮੁਖੀ ਭਿੰਦਰ ਸਿੰਘ ਨੇ ਦੱਸਿਆ ਕਿ ਇਸ ਨੌਜਵਾਨ ਕੋਲੋਂ ਫੜੀ ਗਈ ਨਸ਼ੀਲੀ ਦਵਾਈਆਂ ਦੀ ਖੇਪ ਦੇਹਰਾਦੂਨ (ਉੱਤਰਾਖੰਡ) ਦੀ ਇਕ ਕੰਪਨੀ ਵਿਚ ਤਿਆਰ ਕੀਤੀ ਗਈ ਹੈ। ਫਿਲਹਾਲ ਦੋਸ਼ੀ ਖਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਹੋਰ ਪੁੱਛਗਿਛ ਲਈ ਰਿਮਾਂਡ ’ਤੇ ਲਿਆ ਜਾ ਰਿਹਾ ਹੈ।


author

Gurminder Singh

Content Editor

Related News