ਪੁਲਸ ਨੇ ਦੜਾ ਸੱਟਾ ਲਗਵਾਉਂਦਿਆਂ ਕੀਤਾ ਦੋ ਨੂੰ ਕਾਬੂ
Tuesday, Sep 12, 2017 - 03:11 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਜ਼ਿਲਾਂ ਪੁਲਸ ਮੁਖੀ ਸੁਸ਼ੀਲ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਉਸ ਸਮੇਂ ਭਾਰੀ ਸਫ਼ਲਤਾ ਮਿਲੀ ਜਦੋ ਥਾਣਾ ਸਿਟੀ ਪੁਲਸ ਨੇ ਗਸ਼ਤ ਦੌਰਾਨ ਗੁਪਤ ਸੂਚਨਾ ਦੇ ਅਧਾਰ 'ਤੇ ਦੋ ਵਿਅਕਤੀਆਂ ਨੂੰ ਦੜਾ ਸੱਟਾ ਲਗਵਾਉਂਦਿਆਂ ਕਾਬੂ ਕੀਤਾ ਗਿਆ। ਜਿਨ੍ਹਾਂ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤਾ ਹੈ।
ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਹੋਲਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਥਾਨਕ ਕੋਟਲੀ ਰੋਡ 'ਤੇ ਇੱਕ ਵਿਅਕਤੀ ਦੜਾ ਸੱਟਾ ਲਗਵਾਉਂਦਾ ਹੈ। ਜਿਸ ਦੇ ਅਧਾਰ 'ਤੇ ਜਦੋਂ ਉਨ੍ਹਾਂ ਉਕਤ ਥਾਂ ਤੇ ਛਾਪੇਮਾਰੀ ਕੀਤੀ ਤਾਂ ਉਥੋਂ ਤਰਸੇਮ ਕੁਮਾਰ ਉਰਫ਼ ਸ਼ੰਮੀ ਨੂੰ ਦੜਾ ਸੱਟਾ ਲਗਵਾਉਂਦਿਆਂ ਹੋਏ 650 ਰੁਪਏ ਦੀ ਰਾਸ਼ੀ ਸਮੇਤ ਕਾਬੂ ਕੀਤਾ ਗਿਆ। ਜਦੋ ਕਿ ਇਕ ਹੋਰ ਮਾਮਲੇ 'ਚ ਹੋਲਦਾਰ ਬਲਵੰਤ ਸਿੰਘ ਨੇ ਵੀ ਸਥਾਨਕ ਕੋਟਲੀ ਰੋਡ ਤੋਂ ਹੀ ਮੁਰਲੀ ਨੂੰ 330 ਰੁਪਏ ਦੀ ਰਾਸ਼ੀ ਸਮੇਤ ਕਾਬੂ ਕੀਤਾ। ਉਕਤ ਦੋ ਦੋਸ਼ੀਆਂ ਖਿਲਾਫ਼ ਥਾਣਾ ਸਿਟੀ ਵਿਖੇ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
