ਤਸਕਰਾਂ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ, 2 ਹੋਰ ਸਮੱਗਲਰਾਂ ਦੀ 67 ਲੱਖ ਤੋਂ ਵੱਧ ਦੀ ਜ਼ਾਇਦਾਦ ਫ੍ਰੀਜ਼
Sunday, Aug 23, 2020 - 06:24 PM (IST)
ਤਰਨ ਤਾਰਨ (ਰਮਨ) : ਜ਼ਿਲ੍ਹਾ ਪੁਲਸ ਵਲੋਂ ਨਸ਼ਾ ਸਮੱਗਲਰਾਂ ਉਪਰ ਨੱਥ ਪਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਮੁਹਿੰਮ ਤਹਿਤ ਹੁਣ 2 ਹੋਰ ਨਸ਼ਾ ਸਮੱਗਲਰਾਂ ਦੀਆਂ 67 ਲੱਖ ਰੁਪਏ ਮੁੱਲ ਦੀਆਂ ਜ਼ਾਇਦਾਦਾਂ ਨੂੰ ਫ੍ਰੀਜ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐੱਸ.ਐੱਸ.ਪੀ ਵਲੋਂ ਚਲਾਈ ਮੁਹਿੰਮ ਤਹਿਤ ਹੁੱਣ ਤੱਕ ਜ਼ਿਲ੍ਹੇ ਦੇ ਕੁੱਲ 84 ਨਸ਼ਾ ਸਮੱਗਲਰਾਂ ਦੀਆਂ 100 ਕੋਰੜ 88 ਲੱਖ 19 ਹਜ਼ਾਰ 511 ਰੁਪਏ ਕੀਮਤ ਵਾਲੀਆਂ ਜ਼ਾਇਦਾਦਾਂ ਫ੍ਰੀਜ਼ ਕੀਤੀਆਂ ਜਾ ਚੁੱਕੀਆਂ ਹਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬਾਦਲਾਂ ਦੇ ਘਰ 'ਚ ਦਿੱਤੀ ਕੋਰੋਨਾ ਨੇ ਦਸਤਕ
ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਧਰੁਮਨ ਐੱਚ. ਨਿੰਬਾਲੇ ਨੇ ਦੱਸਿਆ ਕਿ ਨਸ਼ਾ ਸਮੱਗਲਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਹੁਣ 2 ਹੋਰ ਸਮੱਗਲਰਾਂ ਦੀਆਂ ਜ਼ਾਇਦਾਦਾਂ ਨੂੰ ਫ੍ਰੀਜ਼ ਕੀਤਾ ਗਿਆ ਹੈ। ਜਿਸ ਤਹਿਤ ਗੁਰਲਾਲ ਸਿੰਘ ਉਰਫ ਲੱਲੀ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਧੁੰਨ ਢਾਏ ਵਾਲਾ ਖ਼ਿਲਾਫ਼ 2015 ਦੌਰਾਨ ਥਾਣਾ ਸਰਹਾਲੀ ਵਿਖੇ ਕੁੱਲ ਰਿਕਵਰੀ 400 ਗ੍ਰਾਮ ਹੈਰੋਇਨ ਅਤੇ ਸਾਲ 2020 ਦੌਰਾਨ ਥਾਣਾ ਲੋਪੋਕੇ (ਅੰਮ੍ਰਿਤਸਰ) ਵਿਖੇ ਕੁੱਲ ਰਿਕਵਰੀ 10 ਕਿਲੋ ਹੈਰੋਇਨ ਬਰਾਮਦਗੀ ਤਹਿਤ ਮਾਮਲੇ ਦਰਜ ਸੀ।
ਇਹ ਵੀ ਪੜ੍ਹੋ : ਪਰਿਵਾਰ 'ਤੇ ਅਚਾਨਕ ਟੁੱਟਾ ਦੁੱਖਾ ਦਾ ਪਹਾੜ, ਖੇਤਾਂ 'ਚ ਗਏ ਇਕਲੌਤੇ ਪੁੱਤ ਨਾਲ ਵਾਪਰ ਗਿਆ ਭਾਣਾ
ਪੁਲਸ ਵਲੋਂ ਜਿਸ ਦੀ ਇਕ ਰਿਹਾਇਸ਼ੀ ਘਰ ਫ੍ਰੀਜ਼ ਕੀਤਾ ਗਿਆ ਹੈ। ਜਿਸ ਦੀ ਕੁੱਲ ਕੀਮਤ 52 ਲੱਖ ਰੁਪਏ ਬਣਦੀ ਹੈ। ਐੱਸ.ਐੱਸ.ਪੀ ਨੇ ਦੱਸਿਆ ਕਿ ਇਸੇ ਤਰ੍ਹਾਂ ਅਮਰਬੀਰ ਸਿੰਘ ਉਰਫ ਅੰਬਾ ਪੁੱਤਰ ਜਸਬੀਰ ਸਿੰਘ ਵਾਸੀ ਚੀਮਾ ਖੁਰਦ ਖ਼ਿਲਾਫ਼ 2013 ਦੌਰਾਨ ਥਾਣਾ ਸਰਾਏ ਅਮਾਨਤ ਖਾਂ ਵਿਖੇ ਕੁੱਲ ਰਿਕਵਰੀ 1 ਕਿਲੋ ਹੈਰੋਇਨ ਦੀ ਬਰਾਮਦਗੀ ਤਹਿਤ ਮਾਮਲਾ ਦਰਜ ਸੀ। ਜਿਸ ਦਾ ਡਰੱਗ ਮਨੀ 15 ਲੱਖ ਰੁਪਏ ਨੂੰ ਫ੍ਰੀਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 84 ਨਸ਼ਾ ਸਮੱਗਲਰਾਂ ਦੀਆਂ 100 ਕੋਰੜ 88 ਲੱਖ 19 ਹਜਾਰ 511 ਰੁਪਏ ਕੀਮਤ ਵਾਲੀਆਂ ਜ਼ਾਇਦਾਦਾਂ ਫ੍ਰੀਜ਼ ਕੀਤੀਆਂ ਜਾ ਚੁੱਕੀਆਂ ਹਨ।
ਇਹ ਵੀ ਪੜ੍ਹੋ : ਅਮਰੀਕਾ 'ਚ ਵਾਪਰੇ ਦਿਲ ਕੰਬਾਉਣ ਵਾਲੇ ਹਾਦਸੇ ਦੌਰਾਨ ਕਸਬਾ ਚਮਿਆਰੀ ਦੇ ਨੌਜਵਾਨ ਦੀ ਮੌਤ