ਨਾਭਾ ਪੁਲਸ ਵਲੋਂ ਛਾਪਾਮਾਰੀ ਕਰਕੇ ਘਰ ’ਚੋਂ 200 ਲੀਟਰ ਲਾਹਣ ਬਰਾਮਦ

Friday, Jun 11, 2021 - 01:09 PM (IST)

ਨਾਭਾ ਪੁਲਸ ਵਲੋਂ ਛਾਪਾਮਾਰੀ ਕਰਕੇ ਘਰ ’ਚੋਂ 200 ਲੀਟਰ ਲਾਹਣ ਬਰਾਮਦ

ਨਾਭਾ (ਜੈਨ) : ਥਾਣਾ ਸਦਰ ਪੁਲਸ ਦੇ ਸਹਾਇਕ ਥਾਣੇਦਾਰ ਪੰਜਾਬ ਸਿੰਘ ਨੇ ਪੁਲਸ ਪਾਰਟੀ ਸਮੇਤ ਪਿੰਡ ਫੈਜਗ ਵਿਚ ਰਣਜੀਤ ਸਿੰਘ ਪੁੱਤਰ ਜੁਗਿੰਦਰ ਸਿੰਘ ਦੇ ਘਰ ਛਾਪਾਮਾਰੀ ਕਰਕੇ 200 ਲੀਟਰ ਲਾਹਣ ਬਰਾਮਦ ਕੀਤੀ ਹੈ। ਐੱਸ. ਐੱਚ. ਓ. ਅਨੁਸਾਰ ਇਹ ਵਿਅਕਤੀ ਨਾਜਾਇਜ਼ ਸ਼ਰਾਬ ਕੱਢ ਕੇ ਵੇਚਣ ਦਾ ਆਦੀ ਹੈ। ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।

ਪੁਲਸ ਦਾ ਆਖਣਆ ਹੈ ਕਿ ਮਾੜੇ ਅਨਸਰਾਂ ’ਤੇ ਕਾਰਵਾਈ ਲਈ ਪੁਲਸ ਵਲੋਂ ਵਿਸ਼ੇਸ ਮੁਹਿੰਮ ਵਿੱਢੀ ਗਈ ਹੈ ਅਤੇ ਜੇਕਰ ਕੋਈ ਸਮਾਜ ਵਿਰੋਧੀ ਅਨਸਰ ਗੈਰ ਕਾਨੂੰਨੀ ਕਾਰਵਾਈਆਂ ਵਿਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

 


author

Gurminder Singh

Content Editor

Related News