ਪੁਲਸ ਨੇ ਸੁਲਝਾਇਆ ਮੋਗਾ ਕਤਲ ਕਾਂਡ, ਸਾਹਮਣੇ ਆਇਆ ਪੂਰਾ ਸੱਚ

Wednesday, Dec 23, 2020 - 06:17 PM (IST)

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਰਾਮੂਵਾਲਾ ਕਲਾਂ ਵਿਚ ਬੀਤੀ 21 ਦਸੰਬਰ ਨੂੰ ਠੇਕੇ ਦੇ ਕਰਿੰਦੇ ਸੁਨੀਲ ਕੁਮਾਰ ਦੀ ਬੇਰਹਿਮੀ ਨਾਲ ਹੋਈ ਹੱਤਿਆ ਦਾ ਮਾਮਲਾ ਮੋਗਾ ਪੁਲਸ ਨੇ 48 ਘੰਟੇ ਵਿਚ ਸੁਲਝਾ ਕੇ ਦੋ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਐੱਸ. ਪੀ. ਆਈ. ਜਗਤਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ 21 ਦਸੰਬਰ ਨੂੰ ਪਿੰਡ ਰਾਮੂਵਾਲਾ ਕਲਾਂ ਵਿਚ ਸ਼ਰਾਬ ਦੇ ਠੇਕੇ ’ਤੇ ਕੰਮ ਕਰਨ ਵਾਲੇ ਕਰਿੰਦੇ ਸੁਨੀਲ ਕੁਮਾਰ ਪੁੱਤਰ ਸਤੀਸ਼ ਕੁਮਾਰ ਨਿਵਾਸੀ ਪਿੰਡ ਫਤਿਹਬਾਦ (ਹਰਿਆਣਾ) ਦੀ ਅਣਪਛਾਤੇ ਵਿਅਕਤੀਆਂ ਵਲੋਂ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਮਹਿਣਾ ਪੁਲਸ ਵਲੋਂ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਹੁਣ ਪਠਾਨਕੋਟ ’ਚ ਸ਼ਰਮਸਾਰ ਹੋਈ ਇਨਸਾਨੀਅਤ, ਨਾਬਾਲਗ ਕੁੜੀ ਨਾਲ ਗੈਂਗਰੇਪ

ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਕੀਤੀ ਗਈ ਜਾਂਚ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੈਜ ਨੂੰ ਖੰਗਾਲਣ ’ਤੇ ਉਕਤ ਕਤਲ ਦੇ ਮਾਮਲਾ ਦਾ ਪਰਦਾਫਾਸ਼ ਹੋ ਗਿਆ। ਪੁਲਸ ਨੇ ਉਕਤ ਮਾਮਲੇ ਵਿਚ ਜਗਰੂਪ ਸਿੰਘ ਅਤੇ ਕੁਲਵਿੰਦਰ ਸਿੰਘ ਦੋਵੇਂ ਨਿਵਾਸੀ ਪਿੰਡ ਰਾਮੂਵਾਲਾ ਕਲਾਂ ਨੂੰ ਕਾਬੂੂ ਕਰ ਲਿਆ, ਪੁੱਛ-ਗਿੱਛ ਕਰਨ ’ਤੇ ਦੋਸ਼ੀਆਂ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ, ਅਸੀਂ ਪਹਿਲਾਂ ਮੋਗਾ ਵਿਚ ਠੇਕੇ ਤੋਂ ਸ਼ਰਾਬ ਲੈ ਕੇ ਪੀਤੀ ਅਤੇ ਜਦ ਅਸੀਂ ਪਿੰਡ ਪੁੱਜੇ ਤਾਂ ਅਸੀਂ ਉਕਤ ਠੇਕੇ ਤੋਂ ਸ਼ਰਾਬ ਦਾ ਅਧੀਆ ਲਿਆ ਅਤੇ 500 ਦਾ ਨੋਟ ਕਰਿੰਦੇ ਸੁਨੀਲ ਕੁਮਾਰ ਨੂੰ ਦੇ ਦਿੱਤਾ ਅਤੇ ਉਸਨੇ 180 ਰੁਪਏ ਕੱਟ ਕੇ 320 ਰੁਪਏ ਵਾਪਸ ਕਰਨੇ ਸਨ, ਜਿਸ ’ਤੇ ਕਰਿੰਦੇ ਨੇ ਕਿਹਾ ਕਿ ਅਜੇ ਕੋਈ ਗ੍ਰਾਹਕ ਨਹੀਂ ਆਇਆ ਇਸ ਲਈ ਤੁਸੀਂ ਉਡੀਕ ਕਰ ਲਓ, ਜਦ ਅਸੀ ਥੋੜੀ ਦੇਰ ਬਾਅਦ ਉਥੇ ਪੁੱਜੇ ਤਾਂ ਉਸਨੇ ਪੈਸੇ ਵਾਪਸ ਨਹੀਂ ਕੀਤੇ।

ਇਹ ਵੀ ਪੜ੍ਹੋ ਫਗਵਾੜਾ ’ਚ ਵੱਡੀ ਵਾਰਦਾਤ, ਏ. ਐੱਸ. ਆਈ. ਦੇ ਗਲ ’ਚ ਰੱਸਾ ਪਾ ਬੁਰੀ ਤਰ੍ਹਾਂ ਕੁੱਟਿਆ (ਤਸਵੀਰਾਂ)

ਇਸ ਦੌਰਾਨ ਸਾਡਾ ਉਸ ਨਾਲ ਤਕਰਾਰ ਹੋ ਗਿਆ ਅਤੇ ਠੇਕੇ ਵਿਚ ਪਿਆ ਗੈਸ ਸਲੰਡਰ ਉਸ ਦੇ ਸਿਰ ਵਿਚ ਮਾਰਿਆ, ਜਿਸ ਕਾਰਣ ਉਸਦੀ ਘਟਨਾ ਸਥਾਨ ’ਤੇ ਹੀ ਮੌਤ ਗਈ, ਜਿਸ ਤੋਂ ਬਾਅਦ ਅਸੀਂ ਉਥੋਂ ਭੱਜ ਗਏ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਥਾਣਾ ਮਹਿਣਾ ਦੇ ਇੰਚਾਰਜ ਕੋਮਲਪ੍ਰੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤੰਜ, ਆਖ ਦਿੱਤੀ ਡੂੰਘੀ ਗੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News