ਮੋਬਾਇਲ ਬਰਾਮਦ ਹੋਣ ਤੇ ਦੋ ਹਵਾਲਾਤੀਆਂ ਤੇ ਮਾਮਲਾ ਦਰਜ
Wednesday, Aug 02, 2017 - 05:24 PM (IST)
ਰੂਪਨਗਰ - ਥਾਣਾ ਸਿਟੀ ਪੁਲਸ ਨੇ ਜੇਲ 'ਚ ਦੋਸ਼ੀਆਂ ਕੋਲੋ ਮੋਬਾਇਲ ਫੋਨ ਬਿਨਾਂ ਸਿਮ ਬਰਾਮਦ ਕੀਤੇ ਜਾਣ ਤੇ ਦੋ ਦੋਸ਼ੀਆਂ 'ਤੇ ਪਰਚਾ ਦਰਜ ਕੀਤਾ। ਸਹਾਇਕ ਸੁਪਰਡੈਂਟ ਜ਼ਿਲਾ ਜੇਲ ਰੂਪਨਗਰ ਰਘਵੀਰ ਸਿੰਘ ਦੀ ਸ਼ਿਕਾਇਤ 'ਤੇ ਦੋਸ਼ੀ ਰਣਪ੍ਰੀਤ ਸਿੰਘ ਪੁੱਤਰ ਰਣਜੋਧ ਸਿੰਘ ਤੋਂ ਬੈਰਕ ਨੰ. 4 ਦੀ ਅਚਾਨਕ ਚੈਕਿੰਗ ਦੌਰਾਨ ਇਕ ਮੋਬਾਇਲ ਫੋਨ ਬਿਨਾਂ ਸਿਮ ਬਰਾਮਦ ਕੀਤਾ ਗਿਆ। ਜਿਸ 'ਤੇ ਪੁਲਸ ਨੇ ਇਕ ਹੋਰ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਪੁਲਸ ਨੇ ਇੱਕ ਹੋਰ ਹਵਾਲਾਤੀ ਕੋਲੋ ਬਿਨਾਂ ਸਿਮ ਮੋਬਾਇਲ ਬਰਾਮਦ ਕਰਨ ਤੇ ਦੋਸ਼ੀ ਨਾਜਰ ਸਿੰਘ ਪੁੱਤਰ ਮਹਿੰਦਰ ਸਿੰਘ ਤੇ ਪਰਚਾ ਦਰਜ ਕੀਤਾ। ਦੋਸ਼ੀ ਨਾਜਰ ਸਿੰਘ ਕੋਲੋ ਬੈਰਕ ਨੰ. 7 ਦੀ ਚੈਕਿੰਗ ਦੌਰਾਨ ਉਸ ਕੋਲੋਂ ਮੋਬਾਇਲ ਬਰਾਮਦ ਕੀਤਾ ਗਿਆ।
