ਮਾਨਸਿਕ ਪ੍ਰੇਸ਼ਾਨੀ ’ਚ ਜ਼ਹਿਰ ਨਿਗਲਣ ਨਾਲ ਮੌਤ
Tuesday, Jun 26, 2018 - 04:02 AM (IST)
ਹੁਸ਼ਿਆਰਪੁਰ, (ਅਮਰਿੰਦਰ)- ਥਾਣਾ ਸਦਰ ਅਧੀਨ ਆਉਂਦੇ ਪਿੰਡ ਚੌਹਾਲ ’ਚ ਬੀਤੀ ਦੇਰ ਰਾਤ ਜ਼ਹਿਰ ਨਿਗਲਣ ਨਾਲ ਪੂਰਨ ਸਿੰਘ (65) ਪੁੱਤਰ ਨੱਥੂ ਸਿੰਘ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ।
ਮ੍ਰਿਤਕ ਸ਼ਹਿਰ ਦੇ ਮਾਡਲ ਟਾਊਨ ਚੌਕ ਨੇੜੇ ਟੈਂਟ ਲਾ ਕੇ ਤਾਕਤ ਵਧਾਊ ਦਵਾਈਆਂ ਵੇਚਣ ਦਾ ਕੰਮ ਕਰਦਾ ਸੀ। ਥਾਣਾ ਸਦਰ ਦੀ ਪੁਲਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਅਾਧਾਰ ’ਤੇ ਧਾਰਾ 174 ਅਧੀਨ ਕਾਰਵਾਈ ਕਰ ਕੇ ਲਾਸ਼ ਪੋਸਟਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀ ਹੈ।
ਸਿਵਲ ਹਸਪਤਾਲ ਵਿਚ ਥਾਣਾ ਸਦਰ ਦੇ ਏ. ਐੱਸ. ਆਈ. ਵਿਜੇ ਕੁਮਾਰ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੂਰਨ ਸਿੰਘ ਹੁਸ਼ਿਆਰਪੁਰ ਦੇ ਮਾਡਲ ਟਾਊਨ ਚੌਕ ’ਚ ਆਰਜ਼ੀ ਤੌਰ ’ਤੇ ਟੈਂਟ ਲਾ ਕੇ ਤਾਕਤ ਵਧਾਊ ਦਵਾਈਆਂ ਵੇਚਣ ਦਾ ਕੰਮ ਕਰਦਾ ਸੀ। ਕਰੀਬ 10 ਸਾਲ ਪਹਿਲਾਂ ਸਿਰ ’ਤੇ ਸੱਟ ਲੱਗ ਜਾਣ ਤੋਂ ਬਾਅਦ ਉਸ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ। ਬੀਤੇ ਦਿਨੀਂ ਦੁਪਹਿਰ 4 ਵਜੇ ਦੇ ਕਰੀਬ ਉਸ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਸ ਨੇ ਜ਼ਹਿਰ ਨਿਗਲ ਲਈ ਹੈ। ਉਸ ਨੂੰ ਤੁਰੰਤ ਚੰਡੀਗਡ਼੍ਹ ਰੋਡ ’ਤੇ ਸਥਿਤ ਇਕ ਨਿੱਜੀ ਹਸਪਤਾਲ ’ਚ ਪਹੁੰਚਾਇਆ ਗਿਆ, ਜਿਥੇ ਦੇਰ ਰਾਤ ਉਸ ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ, 3 ਬੇਟੀਆਂ ਤੇ 2 ਬੇਟੇ ਛੱਡ ਗਿਆ ਹੈ।
