ਆਰਥਕ ਤੰਗੀ ਕਾਰਨ ਵਿਅਕਤੀ ਨੇ ਨਿਗਲਿਆ ਜ਼ਹਿਰ
Saturday, Aug 25, 2018 - 02:12 AM (IST)

ਅਬੋਹਰ, (ਸੁਨੀਲ)–ਪਟੇਲ ਪਾਰਕ ਵਾਸੀ ਇਕ ਵਿਅਕਤੀ ਨੇ ਬੀਤੀ ਰਾਤ ਆਰਥਕ ਤੰਗੀ ਤੇ ਘਰੇਲੂ ਝਗਡ਼ੇ ਦੇ ਚਲਦਿਅਾਂ ਜ਼ਹਿਰ ਖਾ ਲਿਆ, ਜਿਸਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਨਰਿੰਦਰ ਪੁੱਤਰ ਰਮੇਸ਼ ਕੁਮਾਰ ਜੋ ਕਿ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ, ਪਿਛਲੇ ਕੁੱਝ ਦਿਨਾਂ ਤੋਂ ਆਰਥਕ ਤੰਗੀ ਤੋਂ ਜੂਝ ਰਿਹਾ ਸੀ, ਜਿਸਦੇ ਚਲਦਿਅਾਂ ਬੀਤੀ ਰਾਤ ਉਸਨੇ ਕਿਸੇ ਜ਼ਹਿਰੀਲੇ ਪਦਾਰਥ ਦਾ ਸੇਵਨ ਕਰ ਲਿਆ। ਉਸਦੀ ਹਾਲਤ ਵਿਗੜਨ ’ਤੇ ਪਰਿਵਾਰ ਨੇ ਉਸਨੂੰ ਇਲਾਜ ਲਈ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਦੇ ਅਨੁਸਾਰ ਉਸਦੀ ਹਾਲਤ ਹੁਣ ਠੀਕ ਦੱਸੀ ਜਾ ਰਹੀ ਹੈ।