ਗਡ਼੍ਹਸ਼ੰਕਰ ''ਚ ਪੀ.ਐਨ.ਬੀ. ਬੈਂਕ ਦੇ ਏ.ਟੀ.ਐਮ. ਨੂੰ ਲੁੱਟਣ ਦੀ ਅਸਫ਼ਲ ਕੋਸ਼ਿਸ਼

11/10/2019 7:33:16 PM

ਗਡ਼੍ਹਸ਼ੰਕਰ (ਸ਼ੋਰੀ)- ਇੱਥੋਂ ਦੇ ਰੇਲਵੇ ਰੋਡ ਤੇ ਮੁੱਖ ਬਸ ਸਟੈਂਡ ਦੇ ਸਾਹਮਣੇ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐਮ. ਨੂੰ ਲੁੱਟਣ ਦੀ ਲੰਘੀ ਰਾਤ ਇੱਕ ਅਸਫ਼ਲ ਕੋਸ਼ਿਸ਼ ਕੀਤੀ ਗਈ । ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਤ ਕਰੀਬ 2 ਵਜੇ ਇੱਕ ਚਿੱਟੇ ਰੰਗ ਦੀ ਗੱਡੀ ਏ.ਟੀ.ਐਮ. ਦੇ ਸਾਹਮਣੇ ਰੁਕੀ, ਇਸ ਵਿਚ ਸਵਾਰ 4 ਲੋਕਾਂ ਨੇ ਏ.ਟੀ.ਐਮ. ਨਾਲ ਪਹਿਲਾਂ ਛੇਡ਼ਛਾਡ਼ ਕੀਤੀ ਅਤੇ ਫਿਰ ਏ.ਟੀ.ਐਮ. ਦੀਆਂ ਪਲੇਟਾਂ ਨੂੰ ਤੋਡ਼ਨ ਦੀ ਕੋਸ਼ਿਸ਼ ਕੀਤੀ । ਲੁਟੇਰੇ ਏ.ਟੀ.ਐਮ. ਨੂੰ ਸ਼ਾਇਦ ਗੱਡੀ ਨਾਲ ਟੋਚਨ ਪਾ ਕੇ ਪੁੱਟਣ ਦੀ ਫਰਾਕ ਵਿਚ ਸਨ ਪਰ ਇਹ ਸਭ ਉੱਥੋਂ ਲੰਘ ਰਹੇ ਇਕ ਵਾਹਨ ਚਾਲਕ ਨੇ ਦੇਖ ਲਿਆ ਅਤੇ ਇਸ ਘਟਨਾ ਵਾਲੀ ਥਾਂ ਤੋਂ ਇੱਕ ਕਿਲੋਮੀਟਰ ਦੂਰੀ ਤੇ ਲੱਗੇ ਇੱਕ ਪੁਲਿਸ ਨਾਕੇ ਤੇ ਉਸ ਨੇ ਹੋ ਰਹੀ ਛੇਡ਼ਛਾਡ਼ ਦੀ ਜਾਣਕਾਰੀ ਦੇ ਦਿੱਤੀ । ਨਾਕੇ ਤੇ ਡਿਊਟੀ ਦੇ ਰਹੇ ਪੁਲਿਸ ਕਰਮਚਾਰੀੇ ਬਿਨਾਂ ਸਮਾਂ ਗੁਆਏ ਬੈਂਕ ਦੇ ਕੋਲ ਜਿਵੇ ਹੀ ਪਹੁੰਚੇ ਲੁਟੇਰੇ ਗੱਡੀ ਵਿਚ ਸਫਾਰ ਹੋ ਕੇ ਭੱਜ ਗਏ । ਏ.ਟੀ.ਐਮ. ਵਿਚ ਉਸ ਸਮੇਂ ਲੱਖਾਂ ਰੁਪਏ ਦਾ ਕੈਸ਼ ਸੀ ਜੋ ਕਿ ਬੱਚ ਗਿਆ।


Sunny Mehra

Content Editor

Related News