ਹੁਸ਼ਿਆਰਪੁਰ: ਦਿਨ-ਦਿਹਾੜੇ ਨੌਜਵਾਨਾਂ ਨੇ PNB ''ਚੋਂ ਲੁੱਟੀ 12 ਲੱਖ ਦੀ ਨਕਦੀ

Friday, Nov 30, 2018 - 06:19 PM (IST)

ਹੁਸ਼ਿਆਰਪੁਰ: ਦਿਨ-ਦਿਹਾੜੇ ਨੌਜਵਾਨਾਂ ਨੇ PNB ''ਚੋਂ ਲੁੱਟੀ 12 ਲੱਖ ਦੀ ਨਕਦੀ

ਹੁਸ਼ਿਆਰਪੁਰ (ਅਮਰੀਕ, ਅਸ਼ਵਨੀ)— ਇਥੋਂ ਦੇ ਬੱਸੀ ਦੌਲਤ ਖਾਂ ਵਿਚ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ ਹਥਿਆਰਾਂ ਦੇ ਬਲ 'ਤੇ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਬੈਂਕ ਮੈਨੇਜਰ ਰਜਿੰਦਰ ਸਿੰਘ ਨੇ ਦੱਸਿਆ ਕਿ 5 ਹਥਿਆਰਬੰਦ ਨੌਜਵਾਨਾਂ ਨੇ ਬੈਂਕ 'ਚ ਆ ਕੇ ਸਾਰੇ ਲੋਕਾਂ ਨੂੰ ਬੰਧਕ ਬਣਾਇਆ ਅਤੇ ਨੋਟਾਂ ਨਾਲ ਭਰਿਆ ਟਰੰਕ ਲੈ ਕੇ ਫਰਾਰ ਹੋ ਗਏ।

ਦੱਸਿਆ ਜਾ ਰਿਹਾ ਹੈ ਕਿ ਲੁਟੇਰੇ 12 ਲੱਖ ਰੁਪਏ ਲੁੱਟਣ 'ਚ ਕਾਮਯਾਬ ਰਹੇ ਹਨ। ਜਾਂਦੇ-ਜਾਂਦੇ ਲੁਟੇਰੇ ਆਪਣੇ ਨਾਲ ਡੀ. ਵੀ. ਆਰ . ਵੀ ਆਪਣੇ ਨਾਲ ਲੈ ਗਏ। ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਅਨਿਲ ਕੋਹਲੀ ਨੇ ਦੱਸਿਆ ਕਿ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਨਜ਼ਦੀਕ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲੇ ਜਾ ਰਹੇ ਹਨ।


author

shivani attri

Content Editor

Related News