ਅੱਜ ਪੰਜਾਬੀਆਂ ਨੂੰ ਇਕ ਹੋਰ ਤੋਹਫ਼ਾ ਦੇਣਗੇ  PM ਮੋਦੀ, ਇਨ੍ਹਾਂ ਸ਼ਹਿਰਾਂ ਤੋਂ ਹੋਵੇਗੀ ਸ਼ੁਰੂਆਤ

Tuesday, Mar 12, 2024 - 08:03 AM (IST)

ਅੱਜ ਪੰਜਾਬੀਆਂ ਨੂੰ ਇਕ ਹੋਰ ਤੋਹਫ਼ਾ ਦੇਣਗੇ  PM ਮੋਦੀ, ਇਨ੍ਹਾਂ ਸ਼ਹਿਰਾਂ ਤੋਂ ਹੋਵੇਗੀ ਸ਼ੁਰੂਆਤ

ਚੰਡੀਗੜ੍ਹ/ਫਿਰੋਜ਼ਪੁਰ (ਲਲਨ/ਮਲਹੋਤਰਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਭਰ ਵਿਚ ਕਈ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਵੱਲੋਂ ਵੱਖ-ਵੱਖ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਵੀ ਪ੍ਰਧਾਨ ਮੰਤਰੀ ਵੱਲੋਂ ਕਈ ਪ੍ਰਾਜੈਕਟਾਂ ਦਾ ਵਰਚੂਅਲੀ ਉਦਘਾਟਨ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪੰਜਾਬ ਵਿਚ ਵੀ ਕਈ ਪ੍ਰਾਜੈਕਟ ਸ਼ੁਰੂ ਹੋਣਗੇ।

ਸਿਰਫ 7 ਘੰਟਿਆਂ ’ਚ ਚੰਡੀਗੜ੍ਹ ਤੋਂ ਪਹੁੰਚਿਆ ਜਾ ਸਕੇਗਾ ਜੈਪੁਰ

ਅਜਮੇਰ ਤੋਂ ਦਿੱਲੀ ਦਰਮਿਆਨ ਚੱਲਣ ਵਾਲੀ ‘ਵੰਦੇ ਭਾਰਤ’ ਟਰੇਨ ਨੰਬਰ 20977-78 ਹੁਣ 14 ਮਾਰਚ ਤੋਂ ਚੰਡੀਗੜ੍ਹ ਤੋਂ ਅਜਮੇਰ ਵਿਚਕਾਰ ਚੱਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੰਗਲਵਾਰ ਨੂੰ ਸਵੇਰੇ 9.30 ਵਜੇ ਚੰਡੀਗੜ੍ਹ-ਅਜਮੇਰ ‘ਵੰਦੇ ਭਾਰਤ’ ਟਰੇਨ ਨੂੰ ਵਰਚੂਅਲ ਤਰੀਕੇ ਨਾਲ ਹਰੀ ਝੰਡੀ ਦੇਣਗੇ। ਇਸ ਮੌਕੇ ਸ਼ਹਿਰ ਦੀ ਸੰਸਦ ਮੈਂਬਰ ਕਿਰਨ ਖੇਰ, ਮੇਅਰ ਕੁਲਦੀਪ ਕੁਮਾਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹਿਣਗੇ। ਇਹ ਟਰੇਨ ਹਫ਼ਤੇ ’ਚ 6 ਦਿਨ ਚੱਲੇਗੀ। ਚੰਡੀਗੜ੍ਹ-ਅਜਮੇਰ ‘ਵੰਦੇ ਭਾਰਤ’ ਟਰੇਨ ਦੀ ਸਮਾਂ ਸਾਰਨੀ ਵੀ ਜਾਰੀ ਕਰ ਦਿੱਤੀ ਗਈ ਹੈ। ਇਸ ਟਰੇਨ ਦੇ ਚੱਲਣ ਨਾਲ ਚੰਡੀਗੜ੍ਹ ਨੂੰ ਦੂਜੀ ‘ਵੰਦੇ ਭਾਰਤ’ ਟਰੇਨ ਮਿਲ ਜਾਵੇਗੀ।

ਇਹ ਖ਼ਬਰ ਵੀ ਪੜ੍ਹੋ - ਨਕੋਦਰ ਮੱਥਾ ਟੇਕਣ ਜਾ ਰਹੇ ਪਤੀ-ਪਤਨੀ ਨਾਲ ਵਾਪਰੀ ਅਣਹੋਣੀ! ਸੋਚਿਆ ਨਾ ਸੀ ਇੰਝ ਆਵੇਗੀ ਮੌਤ

ਰੇਲਵੇ ਬੋਰਡ ਵੱਲੋਂ ਚੰਡੀਗੜ੍ਹ-ਅਜਮੇਰ ‘ਵੰਦੇ ਭਾਰਤ’ ਟਰੇਨ ਨੂੰ ਹਰੀ ਝੰਡੀ ਦਿਖਾਉਣ ਦੀ ਰਸਮ ਮੰਗਲਵਾਰ ਨੂੰ ਕੀਤੀ ਜਾ ਰਹੀ ਹੈ ਪਰ ਇਹ ਟਰੇਨ 14 ਮਾਰਚ ਤੋਂ ਹਫ਼ਤੇ ’ਚ 6 ਦਿਨ ਚੰਡੀਗੜ੍ਹ ਤੋਂ ਚੱਲੇਗੀ। ਇਸ ਰਾਹੀਂ ਚੰਡੀਗੜ੍ਹ ਤੋਂ ਜੈਪੁਰ ਸਿਰਫ਼ 7 ਘੰਟਿਆਂ ’ਚ ਪਹੁੰਚਿਆ ਜਾ ਸਕੇਗਾ। ਇਹ ਜਾਣਕਾਰੀ ਦਿੰਦਿਆਂ ਰੇਲਵੇ ਦੇ ਅਧਿਕਾਰੀ ਨੇ ਦੱਸਿਆ ਕਿ ਇਹ ਟਰੇਨ ਬੁੱਧਵਾਰ ਨੂੰ ਨਹੀਂ ਚੱਲੇਗੀ। ਇਸ ’ਚ ਕੁੱਲ 8 ਡੱਬੇ ਹੋਣਗੇ, ਜਿਨ੍ਹਾਂ ’ਚ ਆਧੁਨਿਕ ਸਹੂਲਤਾਂ ਮੁਹੱਈਆ ਹੋਣਗੀਆਂ।

ਟਰੇਨ ਨੰਬਰ 20978 ਚੰਡੀਗੜ੍ਹ-ਅਜਮੇਰ ‘ਵੰਦੇ ਭਾਰਤ’ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਦੁਪਹਿਰ 3:15 ’ਤੇ ਰਵਾਨਾ ਹੋਵੇਗੀ ਅਤੇ ਰਾਤ 10:10 ’ਤੇ ਜੈਪੁਰ ਅਤੇ 11:36 ’ਤੇ ਅਜਮੇਰ ਪਹੁੰਚੇਗੀ। ਵਾਪਸੀ ’ਚ ਟਰੇਨ ਨੰਬਰ 20977 ਅਜਮੇਰ ਤੋਂ ਚੰਡੀਗੜ੍ਹ ਲਈ ਸਵੇਰੇ 6.20 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ ਪੌਣੇ ਤਿੰਨ ਵਜੇ ਚੰਡੀਗੜ੍ਹ ਪਹੁੰਚੇਗੀ। ਚੰਡੀਗੜ੍ਹ-ਅਜਮੇਰ ਵਿਚਕਾਰ ਇਹ ਅੰਬਾਲਾ ਕੈਂਟ, ਦਿੱਲੀ ਕੈਂਟ, ਗੁੜਗਾਓਂ, ਅਲਵਰ, ਜੈਪੁਰ ਸਟੇਸ਼ਨਾਂ ’ਤੇ ਰੁਕਦੀ ਹੋਈ ਅਜਮੇਰ ਪਹੁੰਚੇਗੀ।

ਇਹ ਖ਼ਬਰ ਵੀ ਪੜ੍ਹੋ - ਅੱਜ ਪੰਜਾਬ ਨੂੰ ਵੱਡੇ ਤੋਹਫ਼ੇ ਦੇਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪੰਜਾਬੀਆਂ ਨੂੰ ਮਿਲਣਗੀਆਂ ਕਈ 'ਸੌਗਾਤਾਂ'

10 ਰੇਲਵੇ ਸਟੇਸ਼ਨਾਂ ’ਤੇ ਅੱਜ ਹੋਣਗੇ ਉਦਘਾਟਨੀ ਸਮਾਗਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਦੇਸ਼ ਵਿਚ ਇਕੋ ਸਮੇਂ ਰੱਖੇ ਜਾ ਰਹੇ 6000 ਰੇਲਵੇ ਪ੍ਰਾਜੈਕਟਾਂ ਦੇ ਨੀਂਹ ਪੱਥਰਾਂ ਦੀ ਲਡ਼ੀ ਵਿਚ ਰੇਲ ਮੰਡਲ ਫਿਰੋਜ਼ਪੁਰ ਦੇ 10 ਸਟੇਸ਼ਨਾਂ ’ਤੇ ਵੱਖ-ਵੱਖ ਕੰਮਾਂ ਨੂੰ ਸ਼ੁਰੂ ਕਰਨ ਸਬੰਧੀ ਉਦਘਾਟਨੀ ਸਮਾਗਮ ਹੋਣਗੇ। ਮੰਡਲ ਪ੍ਰਬੰਧਕ ਸੰਜੈ ਸਾਹੂ ਨੇ ਦੱਸਿਆ ਕਿ ਸ਼੍ਰੀਨਗਰ, ਸਾਂਬਾ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਅੰਮ੍ਰਿਤਸਰ, ਸਾਹਨੇਵਾਲ, ਛੀਨਾ, ਫਗਵਾੜਾ, ਫਿਰੋਜ਼ਪੁਰ ਕੈਂਟ, ਜਲੰਧਰ ਸਿਟੀ ਅਤੇ ਪਠਾਨਕੋਟ ਕੈਂਟ ਸਟੇਸ਼ਨਾਂ ’ਤੇ ਇਹ ਸਮਾਗਮ ਹੋਣ ਜਾ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News