ਪੀ.ਐੱਮ. ਮੋਦੀ ਮਨਾਉਣਗੇ ਫੌਜੀਆਂ ਨਾਲ ਦੀਵਾਲੀ (ਪੜੋ 7 ਨਵੰਬਰ ਦੀਆਂ ਖਾਸ ਖਬਰਾਂ)

11/07/2018 1:30:12 AM

ਜਲੰਧਰ (ਵੈਬ ਡੈਸਕ)-ਹਰ ਵਾਰ ਦੀ ਇਸ ਤਰ੍ਹਾਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਹੱਦ 'ਤੇ ਜਵਾਨਾਂ ਨਾਲ ਦੀਵਾਲੀ ਮਨਾਉਣਗੇ। ਫਿਲਹਾਲ, ਪੀ.ਐੱਮ. ਮੋਦੀ ਦੇ ਇਸ ਪ੍ਰੋਗਰਾਮ ਨੂੰ ਟਾਪ ਸੀਕ੍ਰੇਟ ਰੱਖਿਆ ਗਿਆ ਹੈ।
ਜਾਣਕਾਰੀ ਮੁਤਾਬਕ ਇਸ ਵਾਰ ਪੀ.ਐੱਮ. ਮੋਦੀ ਉਤਰਾਖੰਡ 'ਚ ਚੀਨ ਨਾਲ ਲੱਗਣ ਵਾਲੀ ਸਰਹੱਦ 'ਤੇ ਫੌਜ ਅਤੇ ਆਈ.ਟੀ.ਬੀ.ਪੀ. ਦੇ ਜਵਾਨਾਂ ਨਾਲ ਦੀਵਾਲੀ ਮਨਾਉਣਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਆਪਣੇ ਡਰੀਮ ਪ੍ਰਾਜੈਕਟ ਕੇਦਾਰਨਾਥ ਧਾਮ ਦੇ ਮੁੜ ਨਿਰਮਾਣ ਕੰਮਾਂ ਦਾ ਜਾਇਜਾ ਲੈਣ ਲਈ ਕਪਾਟ ਬੰਦ ਹੋਣ ਦੇ ਮੌਕੇ 'ਤੇ ਅੱਜ ਆਉਣਗੇ।

ਪੜੋ 7 ਨਵੰਬਰ ਦੀਆਂ ਖਾਸ ਖਬਰਾਂ-

ਬਲਟਨ ਪਾਰਕ 'ਚ ਪਟਾਕੇ ਵੇਚਣ ਲਈ ਪੁਲਸ ਵੱਲੋਂ ਹਿਦਾਇਤ


ਦੀਵਾਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਬਲਟਨ ਪਾਰਕ 'ਚ ਪਟਾਕਿਆਂ ਦੀਆਂ ਦੁਕਾਨਾਂ 'ਚ ਪਟਾਕੇ ਵੇਚਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਪੁਲਸ ਨੇ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਹੈ ਕਿ ਦੀਵਾਲੀ 'ਤੇ ਬਲਟਨ ਪਾਰਕ 'ਚ ਪਟਾਕਿਆਂ ਨੂੰ ਵੇਚਣ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 7.30 ਵਜੇ ਤੱਕ ਵੇਚੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਇਸ ਨਿਰਧਾਰਿਤ ਕੀਤੇ ਗਏ ਸਮੇਂ ਤੋਂ ਬਾਹਰ ਜਾ ਕੇ ਪਟਾਕੇ ਵੇਚਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਦੀਵਾਲੀ ਵਾਲੇ ਦਿਨ ਵੱਜਣਗੇ 8 ਤੋਂ 10 ਵਜੇ ਤਕ ਪਟਾਕੇ


ਹਵਾ ਪ੍ਰਦੂਸ਼ਣ ਦੇ ਚੱਲਦੇ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਦੀਵਾਲੀ ਵਾਲੇ ਦਿਨ 8 ਵਜੇ ਤੋਂ 10 ਵਜੇ ਤਕ ਹੀ ਪਟਾਕੇ ਚਲਾਏ ਜਾ ਸਕਦੇ ਹਨ, ਜਿਨ੍ਹਾਂ ਦਾ ਜ਼ਿਆਦਾ ਧੂੰਆਂ ਨਾ ਹੋਵੇ। ਪ੍ਰਦੂਸ਼ਣ ਇੰਨਾ ਫੈਲ ਗਿਆ ਹੈ ਕਿ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਗਿਆ ਹੈ ਜਿਸ ਦੇ ਚੱਲਦੇ ਸੁਪਰੀਮ ਕੋਰਟ ਨੇ ਦੀਵਾਲੀ ਵਾਲੇ ਦਿਨ ਪਟਾਕੇ ਚਲਾਉਣ ਦਾ ਸਮਾਂ ਬੱਝਿਆ ਹੈ।  


ਅਰੁਣਾਚਲ ਪ੍ਰਦੇਸ਼ 'ਚ ਰੱਖਿਆ ਮੰਤਰੀ ਭਾਰਤੀ ਫੌਜ ਨਾਲ ਮਨਾਉਣਗੇ ਦੀਵਾਲੀ


ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਆਪਣੀ ਦੀਵਾਲੀ ਭਾਰਤੀ ਜਵਾਨਾਂ ਨਾਲ ਮਨਾਉਣ ਦਾ ਐਲਾਨ ਕੀਤਾ ਹੈ। ਉਹ ਅਰੁਣਾਚਲ ਪ੍ਰਦੇਸ਼ ਦੇ ਅਪਰ ਦਿਬਾਂਗ ਵੈਲੀ ਜ਼ਿਲੇ ਦੀ ਇਕ ਪੋਸਟ 'ਤੇ ਜਵਾਨਾਂ ਨਾਲ ਦੀਵਾਲੀ ਮਨਾਉਣਗੇ।

ਦਿੱਲੀ 'ਚ ਦੀਵਾਲੀ ਮੌਕੇ 'ਤੇ ਫਾਇਰ ਬ੍ਰਿਗੇਡ ਦੇ ਕਰਮੀਆਂ ਦੀਆਂ ਛੁੱਟੀਆਂ ਰੱਦ


ਦੀਵਾਲੀ ਦਾ ਮੌਕਾ ਦੇਖਦੇ ਹੋਏ ਦਿੱਲੀ ਫਾਇਰ ਬ੍ਰਿਗੇਡ ਸੇਵਾ ਨੇ ਆਪਣੇ ਸਾਰੇ ਕਰਮੀਆਂ ਦੀ ਛੁੱਟੀਆਂ ਦੀਆਂ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਹੈ, ਜਦਕਿ ਸੁਪਰੀਮ ਕੋਰਟ ਨੇ ਇਸ ਸਾਲ ਪਟਾਕੇ ਜਲਾਉਣ 'ਤੇ ਕੁਝ ਪਾਬੰਦੀਆਂ ਲਗਾ ਰੱਖੀਆਂ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪਿਛਲੇ ਸਾਲ ਰਾਸ਼ਟਰੀ ਰਾਜਧਾਨੀ 'ਚ ਦੀਵਾਲੀ 'ਤੇ ਅੱਗ ਲਗਾਉਣ ਨਾਲ ਸੰਬੰਧਿਤ 190 ਘਟਨਾਵਾਂ ਹੋਈਆਂ ਸੀ ਅਤੇ ਦਿੱਲੀ ਫਾਇਰ ਬ੍ਰਿਗੇਡ ਸੇਵਾ (ਡੀ.ਐੱਫ.ਐੱਸ.) ਨੂੰ ਇਸ ਸਾਲ ਵੀ ਇੰਨੇ ਹੀ ਗਿਣਤੀ 'ਚ ਅਜਿਹੇ ਫੋਨ ਆਉਣ ਦਾ ਸ਼ੱਕ ਹੈ।

ਸੈਮਸੰਗ ਦਾ ਪਹਿਲਾ ਫੋਲਡੇਬਲ ਸਮਾਰਟਫੋਨ ਲਾਂਚ


ਸੈਮਸੰਗ ਦਾ ਪਹਿਲਾ ਫੋਲਡੇਬਲ ਸਮਾਰਟਫੋਨ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਇਹ ਮੁੜਨ ਵਾਲਾ ਸਮਾਰਟਫੋਨ ਦੀਵਾਲੀ ਵਾਲੇ ਦਿਨ ਲਾਂਚ ਹੋਵੇਗਾ। ਮੀਡੀਆ ਰਿਪੋਰਟਸ ਮੁਤਾਬਕ ਸੈਮਸੰਗ ਦਾ ਮੁੜਨ ਵਾਲਾ ਫੋਨ 7 ਨਵੰਬਰ ਨੂੰ ਲਾਂਚ ਹੋਵੇਗਾ। ਇਹ ਸੈਮਸੰਗ ਦਾ ਪਹਿਲਾ ਸਮਾਰਟਫੋਨ ਹੋਵੇਗਾ ਜਿਸ ਦੀ ਸਕਰੀਨ ਪੂਰੀ ਮੁੜ ਜਾਵੇਗੀ। ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਸੈਮਸੰਗ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਇਹ ਸਮਾਰਟਫੋਨ ਪੂਰੀ ਤਰ੍ਹਾਂ ਫੋਲਡੇਬਲ ਸਮਾਰਟਫੋਨ ਹੋਵੇਗਾ।


ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ 4 ਵਜੇ ਤੋਂ ਬਾਅਦ ਬੰਦ


ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀਆਂ ਬੱਸਾਂ ਦੀਵਾਲੀ ਕਰਕੇ ਸ਼ਾਮ 4 ਵਜੇ ਤਕ ਹੀ ਚੱਲਣਗੀਆਂ। ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ ਸਰਕਾਰੀਆਂ ਬੱਸਾਂ 4 ਵਜੇ ਤੋਂ ਬਾਅਦ ਸੜਕ 'ਤੇ ਨਹੀਂ ਦਿਖਾਈ ਦੇਣਗੀਆਂ।


11 ਵਜੇ ਦੀ ਥਾਂ ਰਾਤ 10 ਵਜੇ ਤੱਕ ਹੀ ਚੱਲੇਗੀ ਮੈਟਰੋ


ਦੀਵਾਲੀ ਦੇ ਮੌਕੇ 'ਤੇ ਮੈਟਰੋ ਰਾਤ 10 ਵਜੇ ਤੱਕ ਹੀ ਚੱਲੇਗੀ। ਤਿਉਹਾਰ ਦੇ ਮੌਕੇ 'ਤੇ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ, ਲਈ ਪੁਲਸ ਅਤੇ ਹੋਰਨਾਂ ਏਜੰਸੀਆਂ ਨੇ ਲੱਕ ਬੰਨ੍ਹ ਲਿਆ ਹੈ। ਨਗਰ ਨਿਗਮ ਦੇ ਮੁਲਾਜ਼ਮ ਮੰਗਲਵਾਰ ਰਾਤ ਵੱਖ-ਵੱਖ ਥਾਵਾਂ 'ਤੇ ਸਫਾਈ ਕਾਰਜਾਂ 'ਚ ਲੱਗੇ ਰਹੇ। ਬੁੱਧਵਾਰ ਆਖਰੀ ਮੈਟਰੋ ਸੇਵਾ ਏਅਰਪੋਰਟ ਐਕਸਪ੍ਰੈੱਸ ਲਾਈਨ ਸਮੇਤ ਸਭ ਮੈਟਰੋ ਲਾਈਨਾਂ ਦੇ ਟਰਮੀਨਲ ਸਟੇਸ਼ਨਾਂ ਤੋਂ ਰਾਤ 11 ਵਜੇ ਦੀ ਬਜਾਏ 10 ਵਜੇ ਤੱਕ ਹੀ ਮਿਲੇਗੀ।

ਇਸ ਸਮੇਂ ਹੋਵੇਗੀ ਲਕਸ਼ਮੀ ਪੂਜਾ


ਅੱਜ ਦੀਵਾਲੀ ਦਾ ਤਿਓਹਾਰ ਮਨਾਇਆ ਜਾਵੇਗਾ ਅਤੇ ਦਿਨਭਰ ਮੱਸਿਆ ਤਰੀਕ ਦਾ ਦਬਾਅ ਰਹੇਗਾ। ਅੱਜ ਦੇ ਦਿਨ ਦੀਵਾਲੀ ਪੂਜਾ ਹੋਵੇਗੀ। ਮੱਸਿਆ ਤਰੀਕ 7 ਨਵੰਬਰ ਨੂੰ ਹੀ ਰਾਤ 9.32 'ਤੇ ਹੀ ਖਤਮ ਹੋ ਜਾਵੇਗੀ ਅਜਿਹੇ 'ਚ ਇਸ ਤੋਂ ਪਹਿਲਾਂ ਹੀ ਲਕਛਮੀ-ਪੂਜਾ ਇਸ ਸਮੇਂ ਤੋਂ ਪਹਿਲਾਂ ਕਰਨਾ ਹੀ ਸ਼ੁੱਭ ਰਹੇਗਾ।


ਖੇਡ
ਅੱਜ ਹੋਣ ਵਾਲੇ ਮੁਕਾਬਲੇ


ਕ੍ਰਿਕਟ : ਪਾਕਿਸਤਾਨ ਬਨਾਮ ਨਿਊਜ਼ਲੈਂਡ (ਪਹਿਲਾ ਵਨ ਡੇ)
ਕ੍ਰਿਕਟ : ਇੰਗਲੈਂਡ ਬਨਾਮ ਸ਼੍ਰੀਲੰਕਾ (ਪਹਿਲਾ ਟੈਸਟ, ਦੂਜਾ ਦਿਨ)
ਫੁੱਟਬਾਲ : ਆਈ-ਲੀਗ ਫੁੱਟਬਾਲ ਟੂਰਨਾਮੈਂਟ-2018
ਫੁੱਟਬਾਲ : ਯੂ. ਈ. ਐੱਫ. ਏ. ਚੈਂਪੀਅਨਸ਼ਿਪ ਲੀਗ-2018/19
ਗੋਲਫ : ਟੂਰ ਆਫ ਯਾਰਕਸ਼ਾਇਰ 2018 ਗੋਲਫ ਟੂਰਨਾਮੈਂਟ


Related News