PM ਨੇ ਕੋਵਿਡ ਦੌਰਾਨ ਦੇਸ਼ ਦੇ ਹਰ ਹਿੱਸੇ ’ਚ ਯੋਜਨਾਬੱਧ ਤਰੀਕੇ ਨਾਲ ਪਹੁੰਚਾਈ ਵੈਕਸੀਨ : ਤਰੁਣ ਚੁੱਘ

04/14/2022 10:00:45 AM

ਅੰਮ੍ਰਿਤਸਰ (ਕਮਲ) - ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਵਰਕਰਾਂ ਨੂੰ ਲਾਮਬੰਦ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਤਰ੍ਹਾਂ ਕੋਵਿਡ ਦੌਰਾਨ ਦੇਸ਼ ਦੀ ਸਥਿਤੀ ਨੂੰ ਸੰਭਾਲਿਆ, ਉਸ ਦੀ ਅੰਤਰਰਾਸ਼ਟਰੀ ਪੱਧਰ ’ਤੇ ਸ਼ਲਾਘਾ ਹੋਈ ਹੈ। ਇਸ ਦੌਰਾਨ 16 ਜਨਵਰੀ, 2021 ਨੂੰ ਦੇਸ਼ ਵਿਚ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋਈ। ਇੰਨੇ ਵਿਸ਼ਾਲ ਦੇਸ਼ ਦੇ ਹਰ ਹਿੱਸੇ ਵਿਚ ਯੋਜਨਾਬੱਧ ਤਰੀਕੇ ਨਾਲ ਟੀਕਾ ਪਹੁੰਚਾਇਆ ਗਿਆ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਜਾਇਦਾਦ ਦੀ ਖ਼ਾਤਰ ਪਿਓ ਨੇ ਆਪਣੀ ਕੁੜੀ, ਜਵਾਈ ਤੇ 6 ਮਹੀਨੇ ਦੀ ਦੋਹਤੀ ਦਾ ਕੀਤਾ ਕਤਲ

ਉਨ੍ਹਾਂ ਕਿਹਾ ਕਿ ਵਿਰੋਧੀਆਂ ਦੇ ਵਿਰੋਧ ਦੇ ਬਾਵਜੂਦ ਦੇਸ਼ ਦੇ 130 ਕਰੋੜ ਭਾਰਤੀਆਂ ਦਾ ਵਿਸਵਾਸ਼ ਜਿੱਤਿਆ। ਇਹੀ ਕਾਰਨ ਹੈ ਕਿ ਹੁਣ ਤੱਕ ਦੇਸ਼ ਵਿਚ 185 ਕਰੋੜ ਤੋਂ ਵੱਧ ਟੀਕੇ ਲਾਏ ਜਾ ਚੁੱਕੇ ਹਨ। ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਦੂਰਦ੍ਰਿਸ਼ਟੀ ਅਪਣਾਉਂਦੇ ਹੋਏ ਦੇਸ਼ ਦੇ ਵਿਗਿਆਨੀਆਂ ’ਤੇ ਭਰੋਸਾ ਕੀਤਾ। ਟੀਕਾਕਰਨ ਮੁਹਿੰਮ ਦੌਰਾਨ 10 ਲੱਖ ਤੋਂ ਵੱਧ ਸਿਹਤ ਕਰਮਚਾਰੀ ਇਸ ਕੰਮ ਵਿਚ ਲੱਗੇ ਹੋਏ ਹਨ। ਰੇਗਿਸਤਾਨ ਹੋਵੇ, ਪਹਾੜ ਹੋਵੇ, ਬਰਫ ਹੋਵੇ ਜਾਂ ਨਦੀ, ਉਨ੍ਹਾਂ ਨੇ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਚਲਾਈ, ਜੋ ਸਾਡੇ ਲਈ ਮਾਣ ਵਾਲੀ ਗੱਲ ਹੈ। 

ਪੜ੍ਹੋ ਇਹ ਵੀ ਖ਼ਬਰ -ਵੱਡੀ ਖ਼ਬਰ: ਸੰਯੁਕਤ ਸਮਾਜ ਮੋਰਚੇ ’ਚ ਸ਼ਾਮਲ 16 ਕਿਸਾਨ ਜਥੇਬੰਦੀਆਂ ਵਲੋਂ ਵੱਖ ਹੋਣ ਦਾ ਐਲਾਨ

ਲਾਕਡਾਊਨ ਦੌਰਾਨ ਜਦੋਂ ਉਨ੍ਹਾਂ ਨੇ ਗਰੀਬ ਕਲਿਆਣ ਪੈਕੇਜ ਦਾ ਐਲਾਨ ਕੀਤਾ ਸੀ। ਕੋਵਿਡ ਸੁਰੱਖਿਆ ਤਹਿਤ ਕੋਰੋਨਾ ਵੈਕਸੀਨ ਵਿਕਸਿਤ ਕਰਨ ਲਈ ਵੈਕਸੀਨ ਖੋਜ ਸੰਸਥਾਵਾਂ ਨੂੰ 900 ਕਰੋਡ਼ ਰੁਪਏ ਦਿੱਤੇ ਗਏ ਸਨ। ਸਾਡੇ ਦੇਸ਼ ਵਿਚ ਦਿਮਾਗੀ ਸ਼ਕਤੀ ਅਤੇ ਮੈਨਪਾਵਰ ਦੀ ਕਦੇ ਕਮੀ ਨਹੀਂ ਸੀ। ਅੱਜ ਵੀ ਦੁਨੀਆ ਦੀਆਂ ਸਭ ਤੋਂ ਵਧੀਆ ਖੋਜ ਸੰਸਥਾਵਾਂ ਵਿਚ 10 ਵਿੱਚੋਂ 3 ਰਿਸਰਚ ਫੈਲੋ ਮਿਲ ਜਾਣਗੇ। ਇਹ ਇੱਕ ਉੱਭਰਦੇ ਦੇਸ਼ ਦੀ ਤਾਕਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਤਾਕਤ ਨੂੰ ਪਛਾਣ ਲਿਆ ਹੈ।

ਪੜ੍ਹੋ ਇਹ ਵੀ ਖ਼ਬਰ - ਗੜ੍ਹਦੀਵਾਲਾ: ਡੈਮ ’ਚ ਨਹਾਉਣ ਗਏ 4 ਨੌਜਵਾਨਾਂ ’ਚੋਂ 1 ਡੁੱਬਿਆ, ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ


rajwinder kaur

Content Editor

Related News