ਲੁਧਿਆਣਾ : ਖੇਡ ਮੈਦਾਨਾਂ ''ਚ ਵੀ ਦਿਸਿਆ ਕੋਰੋਨਾ ਵਾਇਰਸ ਦਾ ਡਰ

Tuesday, Mar 17, 2020 - 04:17 PM (IST)

ਲੁਧਿਆਣਾ : ਖੇਡ ਮੈਦਾਨਾਂ ''ਚ ਵੀ ਦਿਸਿਆ ਕੋਰੋਨਾ ਵਾਇਰਸ ਦਾ ਡਰ

ਲੁਧਿਆਣਾ (ਵਿੱਕੀ) : ਕੋਰੋਨਾ ਵਾਇਰਸ ਦੇ ਖਤਰੇ ਨਾਲ ਨਜਿੱਠਣ ਲਈ ਪੰਜਾਬ ਖੇਡ ਵਿਭਾਗ ਨੇ ਵੀ ਰਾਜ ਦੇ ਸਾਰੇ ਜ਼ਿਲਿਆਂ 'ਚ ਚੱਲ ਰਹੇ ਸਰਕਾਰੀ ਟ੍ਰੇਨਿੰਗ ਸੈਂਟਰਾਂ 'ਚ ਖਿਡਾਰੀਆਂ ਨੂੰ ਦਿੱਤੀ ਜਾ ਰਹੀ ਟ੍ਰੇਨਿੰਗ 'ਤੇ ਵੀ ਰੋਕ ਲਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਵਿਭਾਗ ਦੇ ਹੁਕਮਾਂ ਤੋਂ ਬਾਅਦ ਸੋਮਵਾਰ ਨੂੰ ਸਵੇਰ ਅਤੇ ਸ਼ਾਮ ਦੇ ਪੜਾਵਾਂ 'ਚ ਟ੍ਰੇਨਿੰਗ ਬੰਦ ਰਹੀ। ਪੰਜਾਬ ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਕਰਤਾਰ ਸਿੰਘ ਨੇ ਦੱਸਿਆ ਕਿ ਸਰਕਾਰ ਦੇ ਨਿਰਦੇਸ਼ਾਂ 'ਤੇ ਸਾਰੇ ਸੈਂਟਰਾਂ 'ਤੇ ਕੋਚਿੰਗ ਹਾਲ ਦੀ ਘੜੀ ਅਗਲੇ ਹੁਕਮਾਂ ਤੱਕ ਰੋਕੀ ਗਈ ਹੈ ਤਾਂ ਕਿ ਗਰਾਊਂਡਾਂ ਜਾਂ ਇਨਡੋਰ ਸਟੇਡੀਅਮ 'ਚ ਖਿਡਾਰੀਆਂ ਦਾ ਇਕੱਠ ਨਾ ਹੋਵੇ।

ਜਾਣਕਾਰੀ ਮੁਤਾਬਕ ਖੇਡ ਵਿਭਾਗ ਵੱਲੋਂ ਚਲਾਏ ਜਾ ਰਹੇ ਰਾਜ ਦੇ ਸਾਰੇ ਖੇਡ ਵਿੰਗਾਂ ਅਤੇ ਕੋਚਿੰਗ ਸੈਂਟਰਾਂ 'ਚ 22,000 ਖਿਡਾਰੀ ਵੱਖ-ਵੱਖ ਖੇਡਾਂ ਦੀ ਸਿਖਲਾਈ ਲੈ ਰਹੇ ਹਨ। ਉਧਰ, ਲੁਧਿਆਣਾ ਡਿਸਟ੍ਰਿਕਟ ਕ੍ਰਿਕਟ ਐਸੋ. ਦੇ ਜਨਰਲ ਸੈਕਟਰੀ ਵਿਨੋਦ ਚਿਤਕਾਰਾ ਨੇ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਚਲਾਏ ਜਾ ਰਹੇ ਕ੍ਰਿਕਟ ਦੇ ਰਿਜਨਲ ਕੋਚਿੰਗ ਸੈਂਟਰ 'ਚ ਕੋਚਿੰਗ ਹਾਲ ਦੀ ਘੜੀ ਸਰਕਾਰ ਦੇ ਹੁਕਮਾਂ ਤੋਂ ਬਾਅਦ ਰੱਦ ਕਰ ਦਿੱਤੀ ਗਈ ਹੈ।

ਕਈ ਪ੍ਰਾਈਵੇਟ ਜਿਮ ਨਹੀਂ ਮੰਨ ਰਹੇ ਹੁਕਮ
ਇਥੇ ਦੱਸ ਦੇਈਏ ਕਿ 2 ਦਿਨ ਪਹਿਲਾਂ ਰਾਜ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਾਰੇ ਜਿਮ, ਸਿਨੇਮਾ ਅਤੇ ਸਵੀਮਿੰਗ ਪੂਲ ਵੀ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਸਨ। ਹੁਣ ਗੱਲ ਜੇਕਰ ਲੁਧਿਆਣਾ ਦੀ ਕਰੀਏ ਤਾਂ ਜ਼ਿਲੇ ਦੇ ਕਈ ਇਲਾਕਿਆਂ 'ਚ ਅਜਿਹੇ ਅਨੇਕਾਂ ਪ੍ਰਾਈਵੇਟ ਜਿਮ ਹਨ, ਜੋ ਸਰਕਾਰੀ ਹੁਕਮਾਂ ਤੋਂ ਬਾਅਦ ਵੀ ਸੋਮਵਾਰ ਨੂੰ ਖੁੱਲ੍ਹੇ ਰਹੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਰਕਾਰ ਦੇ ਹੁਕਮਾਂ ਨੂੰ ਅਮਲੀਜਾਮਾ ਪਹਿਨਾਉਣ ਲਈ ਸਬੰਧਤ ਵਿਭਾਗ ਵੀ ਜ਼ਿਆਦਾ ਗੰਭੀਰਤਾ ਨਹੀਂ ਦਿਖਾ ਰਹੇ। ਨਾ ਤਾਂ ਜਿਮਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਾ ਹੀ ਲੋਕਾਂ ਨੂੰ ਜਿਮ ਵਿਚ ਨਾ ਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ। ਹਾਲਾਂਕਿ ਕਈ ਜਿਮ ਸੰਚਾਲਕਾਂ ਨੇ ਅਹਿਤਿਆਤ ਵਜੋਂ ਆਪਣੇ ਜਿਮ ਸੋਮਵਾਰ ਤੋਂ ਬੰਦ ਰੱਖ ਕੇ ਐਕਸਰਸਾਈਜ਼ ਕਰਨ ਆਉਣ ਵਾਲੇ ਲੋਕਾਂ ਨੂੰ ਸਰਕਾਰ ਦੇ ਹੁਕਮਾਂ ਦਾ ਹਵਾਲਾ ਵੀ ਦਿੱਤਾ।

ਇਹ ਵੀ ਪੜ੍ਹੋ :  'ਕੋਰੋਨਾ ਵਾਇਰਸ' : ਮਾਸਕ, ਸੈਨੀਟਾਈਜ਼ਰ ਤੇ ਮੈਡੀਕਲ ਕਿੱਟਾਂ ਦਾ ਸਟਾਕ ਕਰਨ ਵਾਲੇ ਸਾਵਧਾਨ

PunjabKesari

ਲੁਧਿਆਣਾ 'ਚ ਹੀ 1500 ਦੇ ਕਰੀਬ ਖਿਡਾਰੀ ਲੈਂਦੇ ਹਨ ਕੋਚਿੰਗ
 ਉਧਰ, ਖੇਡ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਖੇਡ ਕੋਚਿੰਗ ਸੈਂਟਰਾਂ ਦੀ ਗੱਲ ਕਰੀਏ ਤਾਂ ਲੁਧਿਆਣਾ ਸਮੇਤ ਇਸ ਦੇ ਆਲੇ-ਦੁਆਲੇ ਦੇ ਪਿੰਡਾਂ ਵਿਚ ਵੀ ਕਰੀਬ 1500 ਖਿਡਾਰੀ ਰੋਜ਼ਾਨਾ ਦਰਜਨ ਤੋਂ ਜ਼ਿਆਦਾ ਖੇਡਾਂ ਦੀ ਕੋਚਿੰਗ ਲੈਂਦੇ ਹਨ। ਇਨ੍ਹਾਂ ਵਿਚ ਵਿਭਾਗ ਵੱਲੋਂ ਚਲਾਏ ਜਾ ਰਹੇ ਖੇਡ ਵਿੰਗਾਂ ਵਿਚ 400 ਦੇ ਕਰੀਬ ਟ੍ਰੇਨੀ ਹੋਣ ਤੋਂ ਇਲਾਵਾ 1100 ਦੇ ਕਰੀਬ ਅਜਿਹੇ ਖਿਡਾਰੀ ਹਨ ਜੋ ਵੱਖ-ਵੱਖ ਖੇਡਾਂ ਦੀ ਕੋਚਿੰਗ ਸਰਕਾਰੀ ਕੋਚਾਂ ਤੋਂ ਪ੍ਰਾਪਤ ਕਰਦੇ ਹਨ ਪਰ ਕੋਰੋਨਾ ਵਾਇਰਸ ਕਾਰਨ ਹੁਣ ਸਾਰੇ ਖੇਡਾਂ ਦੀ ਕੋਚਿੰਗ ਰੋਕ ਦਿੱਤੀ ਗਈ ਹੈ। ਜ਼ਿਲਾ ਖੇਡ ਅਧਿਕਾਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਹੁਕਮ ਮਿਲ ਚੁੱਕੇ ਹਨ ਜਿਨ੍ਹਾਂ ਨੂੰ ਵੱਖ-ਵੱਖ ਖੇਡਾਂ ਦੇ ਕੋਚਾਂ ਤੱਕ ਪਹੁੰਚਾ ਦਿੱਤਾ ਗਿਆ ਹੈ।

ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਸਰਕਾਰ ਨੇ ਸਾਰੇ ਸਕੂਲਾਂ ਅਤੇ ਕਾਲਜਾਂ ਵਿਚ 31 ਮਾਰਚ ਤੱਕ ਛੁੱਟੀਆਂ ਕਰ ਦਿੱਤੀ ਹੈ ਪਰ ਮੈਦਾਨਾਂ ਵਿਚ ਆਉਣ ਵਾਲੇ ਖਿਡਾਰੀ ਵੀ ਸੁਰੱਖਿਅਤ ਰਹਿਣ, ਇਸ ਲਈ ਪੰਜਾਬ ਖੇਡ ਵਿਭਾਗ ਨੇ ਅਗਲੇ ਹੁਕਮਾਂ ਤੱਕ ਸਾਰੇ ਕੋਚਿੰਗ ਸੈਂਟਰਾਂ 'ਤੇ ਚੱਲ ਰਹੀ ਟ੍ਰੇਨਿੰਗ 'ਤੇ ਰੋਕ ਲਗਾ ਦਿੱਤੀ ਹੈ। ਇਸ ਦੌਰਾਨ ਸਾਰੇ ਖੇਡ ਦਫਤਰ ਆਮ ਦਿਨਾਂ ਵਾਂਗ ਕੰਮ ਕਰਦੇ ਰਹਿਣਗੇ ਪਰ ਕੋਚਾਂ ਨੂੰ ਖਿਡਾਰੀਆਂ ਦੀ ਟ੍ਰੇਨਿੰਗ 'ਤੇ ਰੋਕ ਲਗਾਉਣ ਲਈ ਕਿਹਾ ਗਿਆ ਹੈ। -ਕਰਤਾਰ ਸਿੰਘ, ਡਿਪਟੀ ਡਾਇਰੈਕਟਰ, ਪੰਜਾਬ ਖੇਡ ਵਿਭਾਗ

ਗੁਰੂ ਨਾਨਕ ਸਟੇਡੀਅਮ ਦੇ ਇਨਡੋਰ ਬਾਸਕਟਬਾਲ ਹਾਲ ਵਿਚ ਅਕੈਡਮੀ ਦੇ ਖਿਡਾਰੀਆਂ ਨੂੰ ਮਿਲਾ ਕੇ ਰੋਜ਼ਾਨਾ 250 ਦੇ ਕਰੀਬ ਖਿਡਾਰੀ ਪ੍ਰੈਕਟਿਸ ਕਰਦੇ ਹਨ ਪਰ ਕੋਰੋਨਾ ਵਾਇਰਸ ਕਾਰਨ ਖੇਡ ਵਿਭਾਗ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਸੋਮਵਾਰ ਤੋਂ ਪ੍ਰੈਕਟਿਸ ਦੇ ਸਾਰੇ ਪੜਾਅ ਬੰਦ ਕਰ ਦਿੱਤੇ ਗਏ ਹਨ। ਖਿਡਾਰੀਆਂ ਦਾ ਫਿੱਟ ਰਹਿਣਾ ਵੀ ਬੇਹੱਦ ਜ਼ਰੂਰੀ ਹੈ। ਇਸ ਲਈ ਸਰਕਾਰ ਨੇ ਖੇਡਾਂ ਦੀ ਕੋਚਿੰਗ 'ਤੇ ਰੋਕ ਲਗਾ ਕੇ ਚੰਗਾ ਕਦਮ ਚੁੱਕਿਆ ਹੈ। -ਤੇਜਾ ਸਿੰਘ ਧਾਲੀਵਾਲ, ਜ. ਸਕੱਤਰ ਪੰਜਾਬ ਬਾਸਕਟਬਾਲ ਐਸੋਸੀਏਸ਼ਨ

ਸਾਨੂੰ ਪ੍ਰਸ਼ਾਸਨ ਨੇ ਕੋਚਿੰਗ ਸੈਂਟਰ 31 ਮਾਰਚ ਤੱਕ ਨਾ ਚਲਾਉਣ ਦੀ ਹਦਾਇਤ ਕੀਤੀ ਸੀ। ਪ੍ਰਸ਼ਾਸਨ ਦੇ ਹੁਕਮਾਂ ਨੂੰ ਮੰਨਦੇ ਹੋਏ ਅੱਜ ਤੋਂ ਹਰ ਉਮਰ ਵਰਗ ਦੇ ਖਿਡਾਰੀਆਂ ਨੂੰ ਅਗਲੇ ਹੁਕਮਾਂ ਤੱਕ ਸੈਂਟਰ ਨਾ ਆਉਣ ਲਈ ਕਹਿ ਦਿੱਤਾ ਗਿਆ ਹੈ। ਸੈਂਟਰ ਵਿਚ ਕਰੀਬ 175 ਖਿਡਾਰੀ ਕ੍ਰਿਕਟ ਦੀ ਕੋਚਿੰਗ ਪ੍ਰਾਪਤ ਕਰ ਰਹੇ ਹਨ ਜਿਨ੍ਹਾਂ ਨੂੰ ਮੁੜ ਕੋਚਿੰਗ ਸ਼ੁਰੂ ਕਰਨ ਸਬੰਧੀ ਵਟਸਐਪ ਗਰੁੱਪ ਜਾਂ ਫੋਨ ਕਰ ਕੇ ਸੂਚਿਤ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਦੇ ਹੁਕਮ ਮੰਨਣਾ ਅਤਿ ਜ਼ਰੂਰੀ ਹੈ। -ਵਿਨੋਦ ਚਿਤਕਾਰਾ, ਜ.ਸਕੱਤਰ, ਐੱਲ.ਡੀ.ਸੀ.ਏ.

ਇਹ ਵੀ ਪੜ੍ਹੋ : ਦਵਿੰਦਰ ਬੰਬੀਹਾ ਗਰੁੱਪ ਨੇ ਲਈ ਚੰਡੀਗੜ੍ਹ ਬਾਊਂਸਰ ਕਤਲ ਕਾਂਡ ਦੀ ਜ਼ਿੰਮੇਵਾਰੀ

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਸਾਵਧਾਨੀ ਹੀ ਬਚਾਅ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

 


author

Anuradha

Content Editor

Related News