ਕੋਰੋਨਾ ਦੀ ਜੰਗ ਜਿੱਤਣ ਵਾਲੇ ਵਿਅਕਤੀ ਆਪਣਾ ਪਲਾਜ਼ਮਾ ਦੇਣ ਲਈ ਅੱਗੇ ਆਏ

Wednesday, Apr 29, 2020 - 04:43 PM (IST)

ਮੋਹਾਲੀ (ਰਾਣਾ) : ਜੇਕਰ ਪੰਜਾਬ ਸਰਕਾਰ ਪਲਾਜ਼ਮਾ ਤਕਨੀਕ ਨਾਲ ਕੋਰੋਨਾ ਮਰੀਜ਼ਾਂ ਦਾ ਇਲਾਜ ਕਰਨ ਦੀ ਸ਼ੁਰੂਆਤ ਕਰਦੀ ਹੈ ਤਾਂ ਬਲੱਡ ਦੇਣ ਲਈ ਲਾਈਨ 'ਚ ਸਭ ਤੋਂ ਅੱਗੇ ਮੈਂ ਅਤੇ ਮੇਰੇ ਪਿਤਾ ਰਹਾਂਗੇ। ਇਹ ਕਹਿਣਾ ਹੈ ਕੋਰੋਨਾ ਨੂੰ ਮਾਤ ਦੇ ਕੇ ਤੰਦਰੁਸਤ ਹੋ ਕੇ ਘਰ ਪਰਤੇ ਸੈਕਟਰ-68 ਵਾਸੀ ਅਬਦੁਲ ਅਜੀਜ ਦਾ, ਜਦੋਂ ਕਿ ਇਸ ਤੋਂ ਪਹਿਲਾਂ ਸੈਕਟਰ-69 ਵਾਸੀ ਅਮਨ, ਜੋ ਮੋਹਾਲੀ ਦਾ ਸਭ ਤੋਂ ਪਹਿਲਾ ਕੋਰੋਨਾ ਦੀ ਜੰਗ ਜਿੱਤ ਕੇ ਆਇਆ ਸੀ, ਉਹ ਵੀ ਪੰਜਾਬ ਸਰਕਾਰ ਨੂੰ ਆਪਣਾ ਪਲਾਜ਼ਮਾ ਦੇਣ ਦੀ ਮੰਗ ਕਰ ਚੁੱਕਾ ਹੈ। ਅਬਦੁਲ ਨੇ ਕਿਹਾ ਕਿ ਪਲਾਜ਼ਮਾ ਤਕਨੀਕ ਲਈ ਬਲੱਡ ਦੇਣ ਸਬੰਧੀ ਕੋਵਿਡ ਬ੍ਰਾਂਚ ਦੇ ਨੋਡਲ ਅਫਸਰ ਤੋਂ ਲੈ ਕੇ ਮੈਡੀਕਲ ਕਮਿਸ਼ਨਰ ਨੂੰ ਆਪਣੀ ਰਾਏ ਦੱਸ ਚੁੱਕੇ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੰਜਾਬ ਦੇ ਪਹਿਲੇ ਡੋਨਰ ਬਣਨ ਲਈ ਤਿਆਰ ਹਨ। ਜਦੋਂ ਵੀ ਸਰਕਾਰ ਚਾਹੇ ਉਨ੍ਹਾਂ ਨੂੰ ਫੋਨ ਕਰਕੇ, ਉਹ ਹਾਜ਼ਰ ਹੋ ਜਾਣਗੇ।
ਇਮਿਊਨਿਟੀ ਸਿਸਟਮ ਦਾ ਰੱਖੋ ਧਿਆਨ
ਅਬਦੁਲ ਅਜੀਜ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕੋਰੋਨਾ ਮਹਾਂਮਾਰੀ ਦੀ ਲਪੇਟ 'ਚ ਆਉਣੋ ਬਚਣਾ ਚਾਹੁੰਦੇ ਹੋ ਤਾਂ ਇਸ ਲਈ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਆਪਣੇ ਖਾਣ 'ਤੇ ਧਿਆਨ ਦਿੱਤਾ ਜਾਵੇ। ਇਕ ਤਾਂ ਪਹਿਲਾਂ ਆਪਣੇ ਘਰਾਂ 'ਚ ਬਣਨ ਵਾਲਾ ਖਾਣਾ ਕਾਫੀ ਵਧੀਆ ਹੁੰਦਾ ਹੈ। ਇਸ ਨਾਲ ਆਪਣਾ ਇਮਿਊਨਿਟੀ ਸਿਸਟਮ ਮਜ਼ਬੂਤ ਹੁੰਦਾ ਹੈ। ਇਸ ਤੋਂ ਇਲਾਵਾ ਹਮੇਸ਼ਾ ਪਾਜ਼ੇਟਿਵ ਬਣੇ ਰਹਿਣਾ ਚਾਹੀਦਾ ਹੈ।
 


Babita

Content Editor

Related News