ਖੂੰਖਾਰ ਪਿਟਬੁੱਲ ਨੇ ਆਪਣੀ ਹੀ ਮਾਲਕਿਨ 'ਤੇ ਕੀਤਾ ਜਾਨਲੇਵਾ ਹਮਲਾ
Tuesday, Jun 04, 2019 - 10:11 AM (IST)

ਕਪੂਰਥਣਾ (ਬਿਊਰੋ) - ਕਪੂਰਥਲਾ 'ਚ ਬੀਤੇ ਦਿਨ ਘਰ ਦੀ ਰਖਵਾਲੀ ਲਈ ਸ਼ੌਂਕ ਨਾਲ ਪਾਲੇ ਪਿਟਬੁੱਲ ਕੁੱਤੇ ਵਲੋਂ ਗੁੱਸੇ 'ਚ ਆ ਕੇ ਆਪਣੀ ਮਾਲਕਿਨ 'ਤੇ ਹੀ ਅਟੈਕ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਮਾਲਕਿਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਈ।|ਜਾਣਕਾਰੀ ਅਨੁਸਾਰ ਪਿਟਬੁੱਲ ਕੁੱਤਾ ਘਰ ਦੇ ਬਾਹਰ ਬੰਨਿਆਂ ਹੋਇਆ ਸੀ, ਜੋ ਵੱਧ ਰਹੀ ਗਰਮੀ ਕਾਰਨ ਨਾਲ ਭੌਂਕ ਰਿਹਾ ਸੀ। ਕੁੱਤੇ ਦੇ ਭੌਂਕਣ ਦੀ ਆਵਾਜ਼ ਸੁਣ ਕੇ ਮਾਲਕਿਨ ਜਦੋਂ ਉਸ ਕੋਲ ਗਈ ਤਾਂ ਗੁੱਸੇ 'ਚ ਆਏ ਹੋਏ ਖੂੰਖਾਰ ਪਿਟਬੁੱਲ ਨੇ ਉਸ 'ਤੇ ਹੀ ਜਾਨਲੇਵਾ ਹਮਲਾ ਕਰ ਦਿੱਤਾ। ਕੁੱਤੇ ਨੇ ਮਾਲਕਿਨ ਦਾ ਮੂੰਹ ਆਪਣੇ ਮਜ਼ਬੂਤ ਜਬਾੜਿਆਂ 'ਚ ਜਕੜ ਲਿਆ ਅਤੇ ਉਸ ਦੇ ਮੂੰਹ ਦਾ ਥੱਲੇ ਵਾਲਾ ਹਿੱਸਾ ਕਟ ਦਿੱਤਾ। ਇਸ ਘਟਨਾ ਤੋਂ ਬਾਅਦ ਜ਼ਖਮੀ ਔਰਤ ਨੂੰ ਪਰਿਵਾਰ ਵਾਲਿਆਂ ਨੇ ਜਲੰਧਰ ਦੇ ਨਿਜੀ ਹਸਪਤਾਲ ਦਾਖਲ ਕਰਵਾ ਦਿੱਤਾ, ਜਿੱਥੇ ਉਸ ਦੇ ਮੂੰਹ ਦੀ ਸਰਜਰੀ ਕੀਤੀ ਗਈ। ਡਾਕਟਰਾਂ ਵਲੋਂ ਔਰਤ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦਸੀ ਜਾ ਰਹੀ ਹੈ। |