ਪਿਸਤੌਲ ਦੀ ਨੋਕ ''ਤੇ ਅਣਪਛਾਤੇ ਨੌਜਵਾਨ ਗੱਡੀ ਖੋਹ ਕੇ ਫ਼ਰਾਰ

Tuesday, Oct 22, 2019 - 04:47 PM (IST)

ਪਿਸਤੌਲ ਦੀ ਨੋਕ ''ਤੇ ਅਣਪਛਾਤੇ ਨੌਜਵਾਨ ਗੱਡੀ ਖੋਹ ਕੇ ਫ਼ਰਾਰ

ਬਟਾਲਾ (ਜ.ਬ) : ਬੀਤੀ ਰਾਤ ਬਟਾਲਾ ਤੋਂ ਗੁਰਦਾਸਪੁਰ ਰੋਡ ਤੇ ਨੌਸ਼ਹਿਰਾ ਮੱਝਾ ਸਿੰਘ ਦੇ ਨਜ਼ਦੀਕ ਇਕ ਢਾਬੇ ਤੋਂ ਰੋਟੀ ਖਾ ਰਹੇ ਕੁੱਝ ਨੌਜਵਾਨ ਕੋਲੋਂ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਕਾਰ ਖੋਹ ਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆ ਨੋਸ਼ਹਿਰਾ ਮੱਝਾ ਸਿੰਘ ਦੇ ਚੌਂਕੀ ਇੰਚਾਰਜ ਏ. ਐਸ. ਆਈ. ਪੰਜਾਬ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਨਵਜੋਤ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਅੰਮ੍ਰਿਤਸਰ ਆਪਣੇ ਦੋਸਤ ਹਰਪਾਲ ਸਿੰਘ ਦੀ ਕਾਰ ਆਈ. ਟਵੰਟੀ ਨੰਬਰ ਪੀ. ਬੀ. 06 - ਏ. ਪੀ 8818 'ਤੇ ਆਪਣੇ ਹੋਰ ਤਿੰਨ ਦੋਸਤਾਂ ਨਾਲ ਡਲਹੋਜ਼ੀ ਘੁੰਮਣ ਜਾ ਰਹੇ ਸੀ, ਰਾਤ 12 ਵਜੇ ਦੇ ਕਰੀਬ ਨੋਸ਼ਹਿਰਾ ਮੱਝਾ ਸਿੰਘ ਨਜ਼ਦੀਕ ਇਕ ਢਾਬੇ 'ਤੇ ਉਹ ਰੋਟੀ ਖਾਣ ਰੁਕੇ।

ਇਸ ਦੋਰਾਨ ਇਕ ਇਟੀਐਸ ਬਿਨ੍ਹਾਂ ਨੰਬਰੀ ਗੱਡੀ ਢਾਬੇ 'ਤੇ ਆ ਕੇ ਰੁਕੀ, ਜਿਸ ਵਿਚ 4 ਅਣਪਛਾਤੇ ਵਿਅਕਤੀ ਸਵਾਰ ਸੀ, ਉਨ੍ਹਾਂ ਨੇ ਪਿਸਤੋਲ ਦੀ ਨੋਕ ਤੇ ਸਾਡੇ ਕੋਲੋਂ ਸਾਡੀ ਗੱਡੀ ਦੀ ਚਾਬੀ ਖੋਹ ਲਈ ਅਤੇ ਹਵਾਈ ਫਾਇਰ ਕਰਦੇ ਹੋਏ ਗੁਰਦਾਸਪੁਰ ਵੱਲ ਨੂੰ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ਼ 25/27/54/59 ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਜਾਰੀ ਹੈ।


author

Gurminder Singh

Content Editor

Related News