ਬਟਾਲਾ ''ਚ ਦਿਨ-ਦਿਹਾੜੇ ਫਿਰ ਵੱਡੀ ਵਾਰਦਾਤ, ਪਿਸਤੌਲ ਦੀ ਨੌਕ ''ਤੇ ਲੁੱਟਿਆ ਮੈਨੇਜਰ

Monday, Oct 16, 2017 - 01:45 PM (IST)

ਬਟਾਲਾ ''ਚ ਦਿਨ-ਦਿਹਾੜੇ ਫਿਰ ਵੱਡੀ ਵਾਰਦਾਤ, ਪਿਸਤੌਲ ਦੀ ਨੌਕ ''ਤੇ ਲੁੱਟਿਆ ਮੈਨੇਜਰ

ਬਟਾਲਾ (ਬੇਰੀ) : ਸੋਮਵਾਰ ਦਿਨ-ਦਿਹਾੜੇ ਬਟਾਲਾ ਨੇੜੇ ਮੜੀਆਂਵਾਲ ਬਾਈਪਾਸ ਵਿਖੇ ਲੁਟੇਰਿਆਂ ਵਲੋਂ ਬਜਾਜ ਆਲਿਆਂਜ਼ ਇੰਸ਼ੋਰੈਂਸ ਕੰਪਨੀ ਦੇ ਮੈਨੇਜਰ ਕੋਲੋਂ ਪਿਸਤੌਲ ਦੀ ਨੌਕ 'ਤੇ 25000 ਰੁਪਏ ਲੁੱਟ ਲਏ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੁੱਟ ਦਾ ਸ਼ਿਕਾਰ ਹੋਏ ਮੈਨੇਜਰ ਸੁਮੇਸ਼ ਵਿੱਗ ਪੁੱਤਰ ਸਤੀਸ਼ ਵਿੱਗ ਵਾਸੀ ਅਰਬਨ ਅਸਟੇਟ ਬਟਾਲਾ ਨੇ ਦੱਸਿਸਆ ਕਿ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਬਟਾਲਾ ਆ ਰਿਹਾ ਸੀ। ਜਦੋਂ ਬਟਾਲਾ ਸਥਿਤ ਬੋਦੇ ਦੀ ਖੂਹੀ (ਨੇੜੇ ਮੜੀਆਂਵਾਲ ਬਾਈਪਾਸ) ਕੋਲ ਪਹੁੰਚਿਆ ਤਾਂ ਪਿਛੋਂ ਆਏ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਉਸਨੂੰ ਸੁੱਟ ਦਿੱਤਾ ਅਤੇ ਪਹਿਲਾਂ ਉਸ ਨਾਲ ਧੱਕਾ-ਮੁੱਕੀ ਕੀਤੀ ਅਤੇ ਬਾਅਦ ਵਿਚ ਪਿਸਤੌਲ ਦੀ ਨੌਕ 'ਤੇ 25000 ਰੁਪਏ ਨਕਦੀ ਖੋਹ ਲਈ ਅਤੇ ਫਰਾਰ ਹੋ ਗਏ। ਮੈਨੇਜਰ ਸੁਮੇਸ਼ ਵਿੱਗ ਨੇ ਅੱਗੇ ਦੱਸਿਆ ਕਿ ਇਸ ਸੰਬੰਧ 'ਚ ਥਾਣਾ ਸਿਵਲ ਲਾਈਨ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਡੀ.ਐੱਸ.ਪੀ ਸਿਟੀ ਸੁੱਚਾ ਸਿੰਘ, ਏ.ਐੱਸ.ਆਈ ਸੁਖਜਿੰਦਰ ਸਿੰਘ ਅਤੇ ਏ.ਐੱਸ.ਆਈ ਗੁਰਮੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ।


Related News