ਪਤੀ ਨੂੰ ਸਾੜਨ ਵਾਲੀ ਸ਼ਰਾਬ ਦੀ ਸ਼ੌਕੀਨ ਪਤਨੀ ਦੀਆਂ ਤਸਵੀਰਾਂ ਵਾਇਰਲ, ਇਰਾਦਾ-ਏ-ਕਤਲ ਦਾ ਪਰਚਾ ਦਰਜ

05/16/2020 11:05:23 PM

ਫਿਲੌਰ (ਭਾਖੜੀ) : ਸ਼ਰਾਬ ਪੀਣ ਦੀ ਸ਼ੌਕੀਨ ਪਤਨੀ ਨੇ ਅੱਧੀ ਰਾਤ ਨੂੰ ਆਪਣੇ ਸੁੱਤੇ ਪਤੀ 'ਤੇ ਜਲਣਸ਼ੀਲ ਪਦਾਰਥ ਪਾ ਕੇ ਉਸ ਨੂੰ ਸਾੜ ਦਿੱਤਾ ਕਿ ਉਹ ਲਾਕਡਾਊਨ ਦੌਰਾਨ ਨਾ ਤਾਂ ਉਸ ਨੂੰ ਘੁੰਮਾਉਣ ਲਿਜਾ ਰਿਹਾ ਹੈ ਅਤੇ ਨਾ ਹੀ ਉਸ ਨੂੰ ਉਸ ਦੀ ਮਾਂ ਦੇ ਘਰ ਲਿਜਾ ਰਿਹਾ ਹੈ। ਪੁਲਸ ਨੇ ਪੀੜਤ ਗੁਰਪ੍ਰੀਤ ਦੀ ਸ਼ਿਕਾਇਤ 'ਤੇ ਉਸ ਦੀ ਪਤਨੀ, ਸੱਸ ਅਤੇ ਸਹੁਰੇ ਖਿਲਾਫ ਇਰਾਦਾ-ਏ-ਕਤਲ ਦਾ ਪਰਚਾ ਦਰਜ ਕਰ ਲਿਆ ਹੈ।

ਅੱਗ ਲੱਗਣ ਦੀ ਇਸ ਘਟਨਾ 'ਚ ਆਪਣੇ ਬੇਟੇ ਨੂੰ ਬਚਾਉਣ ਦੇ ਚੱਕਰ 'ਚ ਆਪਣੀ ਇਕ ਲੱਤ ਦੀ ਹੱਡੀ ਤੁੜਵਾ ਚੁੱਕੇ ਜ਼ਖਮੀ ਲੜਕੇ ਦੇ ਪਿਤਾ ਰਿਟਾਇਰਡ ਅਧਿਕਾਰੀ ਤਰਲੋਚਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦੇ ਬੇਟੇ ਗੁਰਪ੍ਰੀਤ ਦਾ ਵਿਆਹ 7 ਮਹੀਨੇ ਪਹਿਲਾਂ ਫੇਸਬੁਕ ਰਾਹੀਂ ਖੰਨਾ ਦੀ ਰਹਿਣ ਵਾਲੀ ਲੜਕੀ ਰਮਨਦੀਪ ਕੌਰ ਨਾਲ ਹੋਇਆ ਸੀ। ਵਿਆਹ ਤੋਂ ਦੋ ਮਹੀਨੇ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਸ਼ਰਾਬ ਪੀਣ ਦੀ ਆਦੀ ਹੈ, ਜਦੋਂਕਿ ਉਨ੍ਹਾਂ ਦੇ ਘਰ ਵਿਚ ਕੋਈ ਵੀ ਸ਼ਰਾਬ ਨੂੰ ਹੱਥ ਨਹੀਂ ਲਾਉਂਦਾ। ਵਿਆਹ ਤੋਂ ਦੋ ਮਹੀਨੇ ਬਾਅਦ ਹੀ ਉਨ੍ਹਾਂ ਦੀ ਨੂੰਹ ਨੇ ਉਨ੍ਹਾਂ ਦੇ ਘਰ ਨੂੰ ਮੈਖਾਨਾ ਬਣਾ ਦਿੱਤਾ। ਉਹ ਰੋਜ਼ਾਨਾ ਸੂਰਜ ਢਲਦੇ ਹੀ ਸ਼ਰਾਬ ਦੀ ਬੋਤਲ ਖੋਲ੍ਹ ਕੇ ਉੱਚੀ ਆਵਾਜ਼ ਵਿਚ ਗੀਤ ਲਗਾ ਕੇ ਪੀਣਾ ਸ਼ੁਰੂ ਕਰ ਦਿੰਦੀ। ਹਾਲਾਤ ਇਹ ਹੋ ਗਏ ਕਿ ਜੇਕਰ ਉਨ੍ਹਾਂ ਦਾ ਬੇਟਾ ਜਾਂ ਪਰਿਵਾਰ ਦਾ ਕੋਈ ਮੈਂਬਰ ਉਸ ਦੀ ਕਿਸੇ ਹਰਕਤ 'ਤੇ ਇਤਰਾਜ਼ ਜਤਾਉਂਦਾ ਤਾਂ ਉਹ ਅੱਗੋਂ ਝਗੜਾ ਕਰਨਾ ਸ਼ੁਰੂ ਕਰ ਦਿੰਦੀ ਅਤੇ ਆਪਣੇ ਪੇਕੇ ਘਰ ਫੋਨ ਕਰ ਦਿੰਦੀ। ਜਿਸ ਤੋਂ ਬਾਅਦ ਉਸ ਦੀ ਮਾਂ ਅਤੇ ਉਸ ਦਾ ਭਰਾ ਉਨ੍ਹਾਂ ਨੂੰ ਫੋਨ ਕਰਕੇ ਬੁਰੀ ਤਰ੍ਹਾਂ ਗਾਲ੍ਹਾਂ ਕੱਢਦੇ ਅਤੇ ਧਮਕੀ ਦਿੰਦੇ ਕਿ ਉਹ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਦਾਜ ਮੰਗਣ ਦੇ ਦੋਸ਼ ਵਿਚ ਜੇਲ ਭਿਜਵਾ ਦੇਣਗੇ।

ਇਹ ਵੀ ਪੜ੍ਹੋ  ► ਘਰ 'ਚ ਬੰਦ ਅੱਕੀ ਹੋਈ ਪਤਨੀ ਦਾ ਖੌਫਨਾਕ ਕਾਰਾ, ਸੁੱਤੇ ਪਤੀ 'ਤੇ ਤੇਲ ਪਾ ਕੇ ਲਾਈ ਅੱਗ 

PunjabKesari

ਗੁਰਪ੍ਰੀਤ ਲੜ ਰਿਹੈ ਜ਼ਿੰਦਗੀ ਤੇ ਮੌਤ ਨਾਲ ਲੜਾਈ
ਸੀ. ਐੱਮ. ਸੀ. ਹਸਪਤਾਲ 'ਚ ਜ਼ਿੰਦਗੀ ਤੇ ਮੌਤ ਨਾਲ ਲੜ ਰਹੇ ਗੁਰਪ੍ਰੀਤ ਨੇ ਉੱਥੇ ਪੁੱਜੇ ਪੁਲਸ ਅਧਿਕਾਰੀ ਨੂੰ ਬਿਆਨਾਂ ਵਿਚ ਦੱਸਿਆ ਕਿ ਘਟਨਾ ਦੇ ਸਮੇਂ ਰਾਤ 12 ਵਜੇ ਉਹ ਆਪਣੇ ਘਰ ਦੇ ਕਮਰੇ ਵਿਚ ਸੌਂ ਰਿਹਾ ਸੀ। ਉਸ ਤੋਂ ਪਹਿਲਾਂ ਉਸ ਦੀ ਪਤਨੀ ਸ਼ਾਮ ਤੋਂ ਹੀ ਉਸ ਦੇ ਨਾਲ ਝਗੜਾ ਕਰ ਰਹੀ ਸੀ ਕਿ ਜਾਂ ਤਾਂ ਉਹ ਉਸ ਨੂੰ ਉਸ ਦੀ ਮਾਂ ਦੇ ਘਰ ਖੰਨਾ ਲੈ ਕੇ ਜਾਵੇ ਨਹੀਂ ਤਾਂ ਉਸ ਨੂੰ ਬਾਹਰ ਘੁੰਮਾ ਕੇ ਲਿਆਵੇ। ਲਾਕ ਡਾਊਨ ਹੋਣ ਕਾਰਨ ਉਹ ਉਨ੍ਹਾਂ ਦੇ ਘਰ ਵਿਚ ਰਹਿੰਦੇ ਹੋਏ ਬੋਰ ਹੋ ਚੁੱਕੀ ਹੈ ਅਤੇ ਨਾ ਹੀ ਉਹ ਉਸ ਨੂੰ ਸ਼ਰਾਬ ਲਿਆ ਕੇ ਦੇ ਰਿਹਾ ਹੈ। ਇਨ੍ਹਾਂ ਹੀ ਗੱਲਾਂ 'ਤੇ ਉਹ ਲਗਾਤਾਰ ਹੰਗਾਮਾ ਕਰੀ ਜਾ ਰਹੀ ਸੀ। ਉਸ ਦੀ ਪਤਨੀ ਨੇ ਆਪਣੀ ਮਾਂ ਨੂੰ ਫੋਨ ਕਰ ਕੇ ਕਿਹਾ ਕਿ ਜੇਕਰ ਉਨ੍ਹਾਂ ਤੋਂ ਕੁੱਝ ਨਹੀਂ ਹੋ ਰਿਹਾ ਤਾਂ ਉਹ ਹੀ ਕੁੱਝ ਕਰੇਗੀ। ਗੁਰਪ੍ਰੀਤ ਨੇ ਸਮਝਿਆ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਉਸ ਨੂੰ ਦਾਜ ਦੇ ਕੇਸ ਵਿਚ ਫਸਾਉਣ ਦੀ ਧਮਕੀ ਦੇਵੇਗੀ ਪਰ ਰਾਤ 12 ਵਜੇ ਉਸ ਦੀ ਪਤਨੀ ਨੇ ਉਸ ਦੇ ਉੱਪਰ ਘਰ ਵਿਚ ਪਈ ਪੂਰੀ ਸਪਿਰਟ ਦੀ ਕੇਨੀ ਪਾ ਦਿੱਤੀ। ਜਿਉਂ ਹੀ ਉਹ ਨੀਂਦ ਤੋਂ ਜਾਗਿਆ ਤਾਂ ਉਸ ਨੂੰ ਗਿੱਲਾ ਜਿਹਾ ਲੱਗਾ ਤਾਂ ਉਸ ਦੀ ਪਤਨੀ ਨੇ ਕਮਰੇ ਦੀ ਲਾਈਟ ਬੰਦ ਕਰ ਕੇ ਹਨ੍ਹੇਰਾ ਕੀਤਾ ਹੋਇਆ ਸੀ। ਉਹ ਇਸ ਤੋਂ ਪਹਿਲਾਂ ਕਿ ਕੁੱਝ ਸਮਝ ਸਕਦਾ, ਉਸ ਦੀ ਪਤਨੀ ਨੇ ਉਸ ਨੂੰ ਅੱਗ ਲਾ ਦਿੱਤੀ। ਉਹ ਚੀਕਦਾ ਹੋਇਆ ਜਾਨ ਬਚਾਉਣ ਲਈ ਥੱਲੇ ਭੱਜਿਆ।

PunjabKesari

ਇਹ ਵੀ ਪੜ੍ਹੋ  ► ਰੂਪਨਗਰ: ਸਬਜ਼ੀ ਵੇਚਣ ਵਾਲੇ ਦਾ ਬੇਰਹਿਮੀ ਨਾਲ ਕਤਲ, ਝਾੜੀਆਂ 'ਚੋਂ ਮਿਲੀ ਲਾਸ਼    

ਪਿਤਾ ਦੀ ਟੁੱਟੀ ਇਕ ਲੱਤ ਦੀ ਹੱਡੀ
ਉਸ ਨੂੰ ਬਚਾਉਣ ਦੇ ਚੱਕਰ ਵਿਚ ਉਸ ਦੇ ਪਿਤਾ ਤਰਲੋਚਨ ਸਿੰਘ ਦੀ ਲੱਤ ਦੀ ਇਕ ਹੱਡੀ ਟੁੱਟ ਗਈ। ਪਰਿਵਾਰ ਦੇ ਮੈਂਬਰ ਉਸ ਨੂੰ ਕਿਸੇ ਤਰ੍ਹਾਂ ਹਸਪਤਾਲ ਲੈ ਕੇ ਆਏ, ਜਿੱਥੇ ਡਾਕਟਰਾਂ ਦੇ ਮੁਤਾਬਕ ਗੁਰਪ੍ਰੀਤ ਦੀ ਹਾਲਤ ਕਾਫੀ ਨਾਜ਼ੁਕ ਹੈ, ਉਹ 70 ਫੀਸਦੀ ਸੜ ਚੁੱਕਾ ਹੈ। ਸਬ-ਇੰਸਪੈਕਟਰ ਕੁਲਵਿੰਦਰ ਸਿੰਘ ਜੋ ਇਸ ਕੇਸ ਦੀ ਜਾਂਚ ਕਰ ਰਹੇ ਹਨ, ਨੇ ਪੁੱਛਣ 'ਤੇ ਦੱਸਿਆ ਕਿ ਗੁਰਪ੍ਰੀਤ ਦੀ ਪਤਨੀ ਰਮਨਦੀਪ ਕੌਰ, ਉਸ ਦੀ ਮਾਂ ਕਮਲਜੀਤ ਕੌਰ ਅਤੇ ਪਿਤਾ ਹੀਤ ਸਿੰਘ ਸਾਰੇ ਵਾਸੀ ਖੰਨਾ ਵਿਰੁੱਧ ਗੁਰਪ੍ਰੀਤ ਦਾ ਕਤਲ ਕਰਨ ਦੀ ਸਾਜ਼ਿਸ਼ ਰਚਣ ਦੀਆਂ ਧਾਰਾਵਾਂ 'ਚ ਪਰਚਾ ਦਰਜ ਕਰ ਦਿੱਤਾ ਹੈ ਅਤੇ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਦੀ ਟੀਮ ਖੰਨਾ ਪੁੱਜ ਚੁੱਕੀ ਹੈ। ਮੁਜ਼ਰਮਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

PunjabKesari


Anuradha

Content Editor

Related News