ਵਿਆਹ ਦਾ ਝਾਂਸਾ ਦੇ ਕੇ ਬਣਾਏ ਸਰੀਰਕ ਸਬੰਧ, ਕੇਸ ਦਰਜ
Sunday, Oct 01, 2017 - 05:29 PM (IST)
ਫਰੀਦਕੋਟ (ਰਾਜਨ) - ਸੁਸਾਇਟੀ ਨਗਰ ਨਿਵਾਸੀ ਇਕ ਪਰਿਵਾਰ ਦੀ ਲੜਕੀ ਨਾਲ ਵਿਆਹ ਦਾ ਝਾਂਸਾ ਦੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ਤਹਿਤ ਸਥਾਨਕ ਥਾਣਾ ਸਿਟੀ ਵਿਖੇ ਤਿੰਨ ਵਿਅਕਤੀਆਂ ਖਿਲਾਫ ਮੁਕੱਦਕਮਾ ਦਰਜ ਕਰ ਲਿਆ ਗਿਆ ਹੈ, ਜਦਕਿ ਇਸ ਮਾਮਲੇ ਦੀ ਤਫਤੀਸ਼ ਜਾਰੀ ਹੋਣ ਦੀ ਸੂਰਤ 'ਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਜਾਣਕਾਰੀ ਅਨੁਸਾਰ ਇਹ ਮੁਕੱਦਮਾ ਰਾਣੀ ਕੌਰ (ਕਾਲਪਨਿਕ ਨਾਂ) ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ 5 ਮਹੀਨੇ ਪਹਿਲਾਂ ਜਦ ਉਹ ਘਰ 'ਚ ਇਕੱਲੀ ਸੀ ਤਾਂ ਹਰਪ੍ਰੀਤ ਸਿੰਘ ਵਾਸੀ ਸੁਸਾਇਟੀ ਨਗਰ ਫਰੀਦਕੋਟ ਘਰ ਦੀ ਕੰਧ ਟੱਪ ਕੇ ਅੰਦਰ ਆ ਗਿਆ ਅਤੇ ਉਸ ਨਾਲ ਜ਼ਬਰਦਸਤੀ ਕਰਕੇ ਸਰੀਰਕ ਸਬੰਧ ਬਣਾ ਲਏ। ਰਾਣੀ ਕੌਰ ਨੇ ਅੱਗੇ ਦੱਸਿਆ ਕਿ ਜਦੋਂ ਉਸ ਨੇ ਇਸ ਸਬੰਧੀ ਉਕਤ ਲੜਕੇ ਦੀ ਭੈਣ ਨਵਜੋਤ ਕੌਰ ਨੂੰ ਸਾਰੀ ਗੱਲ ਦੱਸੀ ਤਾ ਉਸ ਨੇ ਉਸ ਨੂੰ ਇਹ ਭਰੋਸਾ ਦਿੱਤਾ ਕਿ ਉਹ ਉਸ ਦਾ ਵਿਆਹ ਆਪਣੇ ਭਰਾ ਨਾਲ ਕਰਵਾ ਦੇਵੇਗੀ। ਇਸ ਲਈ ਉਹ ਚੁੱਪ ਰਹੀ। ਰਾਣੀ ਕੌਰ ਨੇ ਦੋਸ਼ ਲਾਇਆ ਕਿ ਘਟਨਾ ਤੋਂ 3 ਮਹੀਨੇ ਬਾਅਦ ਉਕਤ ਲੜਕੇ ਦੀ ਭੈਣ ਨੇ ਜਦ ਰੋਹਿਤ ਮੈਦਾਨ ਵਾਸੀ ਬਲਬੀਰ ਬਸਤੀ ਫਰੀਦਕੋਟ ਅਤੇ ਗੁਰਪ੍ਰੀਤ ਸਿੰਘ ਵਾਸੀ ਸ਼ਹੀਦ ਬਲਵਿੰਦਰ ਸਿੰਘ ਨਗਰ ਫਰੀਦਕੋਟ ਨਾਲ ਸਰੀਰਕ ਸਬੰਧ ਬਣਾਉਣ ਲਈ ਕਿਹਾ ਤਾਂ ਉਸ ਦੇ ਇਨਕਾਰ ਕਰਨ ਅਤੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੀ
ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ ਗਈ। ਉਸ ਨੇ ਦੱਸਿਆ ਕਿ ਇਸ ਉਪਰੰਤ ਉਸ ਨੇ ਹਿੰਮਤ ਕਰਕੇ ਸਾਰੀ ਗੱਲ ਆਪਣੀ ਮਾਂ ਨੂੰ ਦੱਸ ਦਿੱਤੀ। ਇਸ ਸ਼ਿਕਾਇਤ 'ਤੇ ਦਰਜ ਮੁਕੱਦਮੇ ਦੀ ਤਫਤੀਸ਼ ਥਾਣੇਦਾਰ ਜਗਨਦੀਪ ਕੌਰ ਵੱਲੋਂ ਜਾਰੀ ਹੈ।
