ਫੋਟੋ ਸਟੂਡੀਓ ''ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਾਸਨ
Wednesday, Oct 02, 2019 - 09:18 AM (IST)
ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਬੀਤੀ ਦੇਰ ਰਾਤ ਜਾਜਾ ਚੌਕ ਟਾਂਡਾ ਨੇੜੇ ਸਥਿਤ ਨਗਰ ਦੇ ਨਾਮੀ ਬਾਲੀਵੁੱਡ ਫੋਟੋ ਸਟੂਡੀਓ 'ਚ ਅਚਾਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਅੱਗ ਕਾਰਨ ਸਟੂਡੀਓ 'ਚ ਰੱਖਿਆ ਸਾਰਾ ਸਮਾਨ, ਕੈਮਰੇ ਆਦਿ ਨਸ਼ਟ ਹੋਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਸੂਚਨਾ ਹੈ। ਜਾਣਕਾਰੀ ਮੁਤਾਬਕ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੂਡੀਓ ਸੰਚਾਲਕ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਬਾਬਕ ਨੇ ਦੱਸਿਆ ਅੱਗ ਕਾਰਨ ਉਸਦੇ ਛੋਟੇ ਵੱਡੇ ਚਾਰ ਕੈਮਰੇ, ਡਰੋਂਨ, ਕੰਪਿਊਟਰ, ਏ.ਸੀ., ਪ੍ਰਿੰਟਰ, ਹੋਰ ਸਾਰਾ ਸਮਾਨ ਅਤੇ ਫਿਟਿੰਗ ਸੜਕੇ ਸੁਆਹ ਹੋ ਗਈ ਹੈ। ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਉੱਥੇ ਡਾਟਾ ਨਸ਼ਟ ਹੋਣ ਕਾਰਨ ਉਸਦਾ ਹੋਰ ਵੀ ਵੱਡਾ ਨੁਕਸਾਨ ਅਤੇ ਪ੍ਰੇਸ਼ਾਨੀ ਹੋਈ ਹੈ।