ਹੱਸਦੇ-ਵੱਸਦੇ ਉੱਜੜੇ ਦੋ ਪਰਿਵਾਰ, ਫਗਵਾੜਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ

Saturday, Jun 26, 2021 - 06:41 PM (IST)

ਹੱਸਦੇ-ਵੱਸਦੇ ਉੱਜੜੇ ਦੋ ਪਰਿਵਾਰ, ਫਗਵਾੜਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਤ

ਫਗਵਾੜਾ (ਹਰਜੋਤ)- ਫਗਵਾੜਾ-ਹੁਸ਼ਿਆਰਪੁਰ ਰੋਡ 'ਤੇ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਐਕਟਿਵਾ ਸਵਾਰ 2 ਨੌਜਵਾਨਾਂ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵੇ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ। ਇਸ ਹਾਦਸੇ ਦੀ ਸੂਚਨਾ ਫਗਵਾੜਾ ਪੁਲਸ ਨੂੰ ਦਿੱਤੀ ਗਈ ਅਤੇ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।

ਇਹ ਵੀ ਪੜ੍ਹੋ: ਸੁਖਮੀਤ ਡਿਪਟੀ ਕਤਲ ਮਾਮਲੇ 'ਚ ਕਾਲ ਡਿਟੇਲ ਰਾਹੀਂ ਪੁਲਸ ਹੱਥ ਲੱਗੇ ਅਹਿਮ ਸੁਰਾਗ, ਸਾਹਮਣੇ ਆਈ ਇਹ ਗੱਲ

PunjabKesari

ਜਾਣਕਾਰੀ ਦਿੰਦੇ ਸਿਵਲ ਹਸਪਤਾਲ 'ਚ ਡਿਊਟੀ 'ਤੇ ਤਾਇਨਾਤ ਡਾਕਟਰ ਰਵੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਰਾਤ 10.30 ਦੇ ਕਰੀਬ 2 ਨੌਜਵਾਨ ਨੂੰ ਗੰਭੀਰ ਹਾਲਾਤ 'ਚ ਲਿਆਂਦਾ ਗਿਆ ਸੀ। 
ਦੋਹਾਂ ਦੀ ਪਛਾਣ ਸਾਜਨ ਕੁਮਾਰ ਪੁੱਤਰ ਕਸ਼ਮੀਰੀ ਲਾਲ ਅਤੇ ਅਭਿਸ਼ੇਕ ਕੁਮਾਰ (20) ਪੁੱਤਰ ਸੁਖਦੇਵ ਰਾਜ ਵਜੋਂ ਹੋਈ ਹੈ।

ਇਹ ਵੀ ਪੜ੍ਹੋ:  ਜਲੰਧਰ 'ਚ ਹੋਏ ਸੁਖਮੀਤ ਸਿੰਘ ਡਿਪਟੀ ਕਤਲ ਦੇ ਮਾਮਲੇ 'ਚ ਕਪੂਰਥਲਾ ਜੇਲ੍ਹ ਦਾ ਕੁਨੈਕਸ਼ਨ ਆਇਆ ਸਾਹਮਣੇ

PunjabKesari

ਇਨ੍ਹਾਂ ਨੂੰ ਸਥਾਨਕ ਲੋਕਾਂ ਵੱਲੋਂ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ਸੀ ਅਤੇ ਦੋਵੋਂ ਹੀ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ। ਇਹ ਦੋਵੇਂ ਨੌਜਵਾਨ ਮੁਹੱਲਾ ਧਰਮਕੋਟ ਦੇ ਰਹਿਣ ਵਾਲੇ ਸਨ। ਉਨ੍ਹਾਂ ਦੱਸਿਆ ਕਿ ਦੋਵੇਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰੱਖਵਾ ਦਿੱਤਾ ਗਿਆ।

ਇਹ ਵੀ ਪੜ੍ਹੋ:  ਫਿਲੌਰ: ਨਾਜਾਇਜ਼ ਮਾਈਨਿੰਗ ਤੋਂ ਖਫ਼ਾ ਕਿਸਾਨਾਂ ਨੇ ਕੈਪਟਨ ਨੂੰ ਲਿਖੀ ਚਿੱਠੀ, ਦਿੱਤੀ ਖ਼ੁਦਕੁਸ਼ੀ ਕਰਨ ਦੀ ਧਮਕੀ

PunjabKesari

ਇਹ ਵੀ ਪੜ੍ਹੋ: ਖਣਨ ਮਾਫ਼ੀਆ ਵਾਲਿਆਂ ਦੀ ਹੁਣ ਖੈਰ ਨਹੀਂ, ਕੈਪਟਨ ਅਮਰਿੰਦਰ ਸਿੰਘ ਲੈ ਸਕਦੇ ਨੇ ਵੱਡਾ ਐਕਸ਼ਨ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News