ਫਗਵਾੜਾ ''ਚ ਦੇਸ਼ ਵਿਰੋਧੀ ਤਾਕਤਾਂ ਨੇ ਝਗੜਾ ਕਰਵਾਇਆ : ਨਿਸ਼ਾਂਤ ਸ਼ਰਮਾ
Tuesday, Apr 17, 2018 - 07:14 AM (IST)
ਮੋਹਾਲੀ (ਨਿਆਮੀਆਂ) - ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਕਿਹਾ ਹੈ ਕਿ ਫਗਵਾੜਾ ਵਿਚ ਦੇਸ਼ ਵਿਰੋਧੀ ਤਾਕਤਾਂ ਨੇ ਹੀ ਹਿੰਦੂ ਸੰਗਠਨਾਂ ਅਤੇ ਐੱਸ. ਸੀ. ਭਾਈਚਾਰੇ ਵਿਚਾਲੇ ਝਗੜਾ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਕੁਝ ਦੇਸ਼ ਵਿਰੋਧੀ ਤਾਕਤਾਂ ਦੇਸ਼ 'ਚ ਐੱਸ. ਸੀ. ਭਾਈਚਾਰੇ ਅਤੇ ਹਿੰਦੂਆਂ ਵਿਚਾਲੇ ਤਣਾਅ ਪੈਦਾ ਕਰ ਕੇ ਉਨ੍ਹਾਂ ਨੂੰ ਲੜਾ ਰਹੀਆਂ ਹਨ। ਐੱਸ. ਸੀ. ਭਾਈਚਾਰੇ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਉਹ ਹਿੰਦੂ ਧਰਮ ਦਾ ਹੀ ਅੰਗ ਹੈ, ਇਸ ਲਈ ਹਿੰਦੂ ਅਤੇ ਐੱਸ. ਸੀ. ਭਾਈਚਾਰਾ ਸਮਝਦਾਰੀ ਤੋਂ ਕੰਮ ਲੈ ਕੇ ਆਪਸ 'ਚ ਪਿਆਰ ਨਾਲ ਰਹੇ।
