ਪਹਿਲਗਾਮ ਹਮਲੇ ਦੇ ਵਿਰੋਧ ''ਚ ਫਗਵਾੜਾ ਰਿਹਾ ਮੁਕੰਮਲ ਬੰਦ, ਸੜਕਾਂ ''ਤੇ ਪਸਰਿਆ ਸੰਨਾਟਾ

Saturday, Apr 26, 2025 - 06:48 PM (IST)

ਪਹਿਲਗਾਮ ਹਮਲੇ ਦੇ ਵਿਰੋਧ ''ਚ ਫਗਵਾੜਾ ਰਿਹਾ ਮੁਕੰਮਲ ਬੰਦ, ਸੜਕਾਂ ''ਤੇ ਪਸਰਿਆ ਸੰਨਾਟਾ

ਫਗਵਾੜਾ (ਵੈੱਬ ਡੈਸਕ, ਜਲੋਟਾ)-ਜੰਮੂ-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਕਾਇਰਾਨਾ ਅੱਤਵਾਦੀ ਹਮਲੇ ਦੇ ਵਿਰੋਧ ’ਚ ਅੱਜ ਫਗਵਾੜਾ ਵਿਚ ਸ਼ਿਵ ਸੈਨਾ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਸੀ। ਇਸੇ ਨੂੰ ਲੈ ਕੇ ਅੱਜ ਫਗਵਾੜਾ ਮੁਕੰਮਲ ਤੌਰ 'ਤੇ ਬੰਦ ਰਿਹਾ। ਇਸ ਦੌਰਾਨ ਜਿੱਥੇ ਸੜਕਾਂ 'ਤੇ ਸੰਨਾਟਾ ਪਸਰਿਆ ਰਿਹਾ, ਉਥੇ ਹੀ ਸਾਰੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਰਹੇ। ਇਸ ਦੌਰਾਨ ਲੋਕਾਂ ਨੇ ਜਿੱਥੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ, ਉਥੇ ਹੀ ਕੇਂਦਰ ਸਰਕਾਰ ਕੋਲੋਂ ਅੱਤਵਾਦ ਖ਼ਿਲਾਫ਼ ਫ਼ੈਸਲਾਕੁੰਨ ਕਦਮ ਚੁੱਕਣ ਦੀ ਮੰਗ ਵੀ ਕੀਤੀ। 

PunjabKesari

ਇਹ ਵੀ ਪੜ੍ਹੋ: ਬੇਗੋਵਾਲ 'ਚ ਲੱਗੀ ਭਿਆਨਕ ਅੱਗ, 12 ਏਕੜ ਕਣਕ ਦੀ ਫ਼ਸਲ ਤੇ ਟਰੈਕਟਰ ਸੜ ਕੇ ਹੋਇਆ ਸੁਆਹ

PunjabKesari

ਕਪੂਰਥਲਾ 'ਚ ਵੀ ਕਸ਼ਮੀਰ ਹਮਲੇ ਦੇ ਵਿਰੋਧ ’ਚ ਨਾਰੀ ਸ਼ਕਤੀ ਵੱਲੋਂ ਕੱਢਿਆ ਗਿਆ ਰੋਸ ਮਾਰਚ
ਕਪੂਰਥਲਾ (ਮਹਾਜਨ)-ਕਸ਼ਮੀਰ ਦੇ ਪਹਿਲਗਾਮ ’ਚ ਹੋਏ ਕਾਇਰਾਨਾ ਆਤੰਕਵਾਦੀ ਹਮਲੇ ਦੇ ਵਿਰੋਧ ’ਚ ਅੱਜ ਕਪੂਰਥਲਾ ਦੀ ਨਾਰੀ ਸ਼ਕਤੀ ਨੇ ਇਕਜੁੱਟ ਹੋ ਕੇ ਆਕਰੋਸ਼ ਮਾਰਚ ਕੱਢਿਆ। ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਭਾਗ ਲੈ ਕੇ ਨਾ ਸਿਰਫ਼ ਇਸ ਨਿਰਦਈ ਹਮਲੇ ਦੀ ਨਿੰਦਾ ਕੀਤੀ, ਸਗੋਂ ਕੇਂਦਰ ਸਰਕਾਰ ਕੋਲੋਂ ਅੱਤਵਾਦ ਖ਼ਿਲਾਫ਼ ਫ਼ੈਸਲਾਕੁਨ ਕਦਮ ਚੁੱਕਣ ਦੀ ਮੰਗ ਵੀ ਕੀਤੀ। ਮਾਰਚ ਦੌਰਾਨ ਔਰਤਾਂ ਨੇ ਹੱਥਾਂ ’ਚ ਤਖ਼ਤੀਆਂ ਅਤੇ ਤਿਰੰਗਾ ਫੜ ਕੇ ਦੇਸ਼ਭਗਤੀ ਨਾਰੇ ਲਾਉਂਦੇ ਹੋਏ ਆਪਣਾ ਗੁੱਸਾ ਜ਼ਾਹਰ ਕੀਤਾ। 

PunjabKesari

ਇਹ ਵੀ ਪੜ੍ਹੋ: ਪੰਜਾਬ ਦੇ ਆਦਰਸ਼ ਸਕੂਲ ਨੂੰ ਲੈ ਕੇ ਵੱਡੀ ਅਪਡੇਟ, ਸਰਕਾਰ ਨੇ ਲਿਆ ਇਹ ਫ਼ੈਸਲਾ

ਇਸ ਮੌਕੇ ਈਸ਼ਾ ਮਹਾਜਨ ਨੇ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਭਾਰਤ ਜਾਗ ਚੁੱਕਿਆ ਹੈ, ਅਤੇ ਸਾਡੀ ਨਾਰੀ ਸ਼ਕਤੀ ਹੁਣ ਅੱਤਵਾਦ ਦੇ ਹਰ ਚਿਹਰੇ ਨਾਲ ਲੋਹਾ ਲੈਣ ਲਈ ਤਿਆਰ ਹੈ। ਸ਼ਹੀਦਾਂ ਦੀ ਸ਼ਹਾਦਤ ਵਿਅਰਥ ਨਹੀਂ ਜਾਣ ਦਿੱਤੀ ਜਾਵੇਗੀ। ਇਸ ਪ੍ਰੋਗਰਾਮ ਵਿੱਚ ਵੀਨਾ ਮਾਤਾ, ਸਾਰੀਕਾ ਕਪੂਰ, ਅੰਜੂ ਵਾਲੀਆ, ਨੀਰੂ ਸ਼ਰਮਾ, ਸੰਜਨਾ, ਰੇਖਾ ਮਹਾਜਨ, ਕੰਚਨ ਗੁਪਤਾ, ਸੀਮਾ ਗੁਪਤਾ, ਰਿਤੂ ਸ਼ਰਮਾ ਅਤੇ ਅਰਚਨਾ ਜੀ ਸਮੇਤ ਕਈ ਹੋਰ ਵਿਸ਼ੇਸ਼ ਮਹਿਮਾਨਾਂ ਨੇ ਭਾਗ ਲਿਆ। ਪੁਤਰੀ ਪਾਠਸ਼ਾਲਾ ਅਤੇ ਕੈਂਪ ਪੂਰਾ ਮੰਡੀ ਸਕੂਲ ਦੇ ਆਦਰਨੀਅ ਅਧਿਆਪਕ ਵੀ ਇਸ ਮੌਕੇ ’ਤੇ ਮੌਜੂਦ ਸਨ। ਸਭ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਮੰਗ ਕੀਤੀ ਕਿ ਆਤੰਕੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਦੇਸ਼ ਵਿੱਚ ਅਮਨ ਅਤੇ ਸੁਰੱਖਿਆ ਬਣੀ ਰਹੇ।

ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਨੂੰ ਲੈ ਕੇ ਨਵਾਂ ਫਰਮਾਨ ਜਾਰੀ, ਮਚੀ ਖਲਬਲੀ, ਜੇਕਰ ਨਾ ਕੀਤਾ ਇਹ ਕੰਮ ਤਾਂ...

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News