ਫਗਵਾੜਾ ਦੇ ਪਿੰਡ ਨਰੂੜ 'ਚ ਆਇਆ ਬਾਰਾਸਿੰਙਾ, ਭੱੜਥੂ ਪਾਏ ਦੀ ਦੇਖੋ ਵੀਡੀਓ
Sunday, Jan 19, 2020 - 12:38 PM (IST)
ਜਲੰਧਰ/ਫਗਵਾੜਾ (ਸੁਨੀਲ ਮਹਾਜਨ) - ਸਰਦੀਆਂ 'ਚ ਮੈਦਾਨੀ ਇਲਾਕਿਆਂ ਵੱਲ ਰਸਤਾ ਭਟਕ ਜਾਣ ਕਾਰਨ ਲਗਾਤਾਰ ਦਾਖਲ ਹੋ ਰਹੇ ਜੰਗਲੀ ਜਾਨਵਰ ਆਮ ਲੋਕਾਂ ਲਈ ਖਤਰਨਾਕ ਸਾਬਿਤ ਹੁੰਦੇ ਜਾ ਰਹੇ ਹਨ। ਅਜਿਹਾ ਹੀ ਕੁਝ ਫਗਵਾੜਾ ਦੇ ਪਿੰਡ ਨਰੂੜ 'ਚ ਵੀ ਵੇਖਣ ਨੂੰ ਮਿਲਿਆ , ਜਿਥੇ ਇਕ ਬਾਰਾਸਿੰਙਾ ਦਾਖਲ ਹੋ ਗਿਆ। ਉਸ ਦੇ ਆਉਣ ਕਾਰਨ ਵੱਡੀ ਗਿਣਤੀ ’ਚ ਇਕੱਠੇ ਹੋਏ ਲੋਕਾਂ ਤੋਂ ਡਰਦਾ ਹੋਇਆ ਉਹ ਇੱਧਰ-ਉਧਰ ਦੋੜਨ ਲੱਗ ਪਿਆ। ਲੋਕਾਂ ਤੋਂ ਬਚਣ ਲਈ ਜਦੋਂ ਬਾਰਾਸਿੰਙਾ ਘਰ ਇਕ ਘਰ ਦਾ ਗੇਟ ਟੱਪਣ ਲੱਗਾ ਤਾਂ ਗੇਟ 'ਤੇ ਲੱਗੀਆਂ ਤਿੱਖੀਆਂ ਗੱਰੀਲਾਂ ਲੱਗਣ ਕਾਰਨ ਉਹ ਗੰਭੀਰ ਤੌਰ ’ਤੇ ਜ਼ਖਮੀ ਹੋ ਗਿਆ। ਲੋਕਾਂ ਵਲੋਂ ਕਿਸੇ ਤਰ੍ਹਾਂ ਉਸ ਦੀ ਜਾਨ ਬਚਾਈ ਗਈ ਤੇ ਤੁਰੰਤ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ ਗਿਆ। ਜਿਸਤੋਂ ਬਾਅਦ ਲੋਕਾਂ ਦੀ ਮਦਦ ਨਾਲ ਜੰਗਲਾਤ ਵਿਭਾਗ ਨੇ ਉਸਨੂੰ ਕਾਬੂ ਕਰ ਲਿਆ।
ਸੂਚਨਾ ਮਿਲਣ ’ਤੇ ਮੌਕੇ 'ਤੇ ਪਹੁੰਚੇ ਜੰਗਲਾਤ ਵਿਭਾਗ ਦੇ ਅਧਿਕਾਰੀ ਪ੍ਰਦੀਪ ਸ਼ਰਮਾ ਨੇ ਦੱਸਿਆ ਕਿ ਜ਼ਖਮੀ ਬਾਰਾਸਿੰਙਾ ਦਾ ਸਿਵਲ ਹਸਪਤਾਲ 'ਚ ਇਲਾਜ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਉਸ ਨੂੰ ਸਰੁੱਖਿਅਤ ਥਾਂ 'ਤੇ ਛੱਡ ਦਿੱਤਾ ਜਾਵੇਗਾ। ਦੱਸ ਦੇਈਏ ਕਿ ਜੰਗਲਾਂ ਦਾ ਕੱਟਿਆ ਜਾਣਾ ਜਾਨਵਰਾਂ ਦੇ ਰਹਿਣ ਲਈ ਬਹੁਤ ਹੀ ਨੁਕਸਾਨਦਾਇਕ ਸਾਬਿਤ ਹੋ ਰਿਹਾ ਹੈ, ਸਥਾਨਿਕ ਵਾਸੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜੰਗਲ ਦਾ ਰਕਬਾ ਵਧਾਇਆ ਜਾਵੇ ਤਾਂ ਕਿ ਇਹ ਜਾਨਵਰ ਜੰਗਲਾਂ 'ਚ ਹੀ ਰਹਿ ਸਕਣ।