ਚੰਡੀਗੜ੍ਹ : ਹੁਣ PGI ''ਚ ਹਰ ਸਰਜਰੀ ਤੋਂ ਪਹਿਲਾਂ ਹੋਵੇਗਾ ''ਕੋਰੋਨਾ ਟੈਸਟ''

Thursday, Apr 23, 2020 - 12:56 PM (IST)

ਚੰਡੀਗੜ੍ਹ : ਹੁਣ PGI ''ਚ ਹਰ ਸਰਜਰੀ ਤੋਂ ਪਹਿਲਾਂ ਹੋਵੇਗਾ ''ਕੋਰੋਨਾ ਟੈਸਟ''

ਚੰਡੀਗੜ੍ਹ (ਅਰਚਨਾ) : ਪੀ. ਜੀ. ਆਈ. 'ਚ ਹੁਣ ਹਰ ਸਰਜਰੀ ਤੋਂ ਪਹਿਲਾਂ ਮਰੀਜ਼ ਦਾ ਕੋਰੋਨਾ ਟੈਸਟ ਹੋਵੇਗਾ। ਇਲਾਜ ਲਈ ਪੀ. ਜੀ. ਆਈ 'ਚ ਭਰਤੀ ਹੋਣ ਵਾਲੇ ਮਰੀਜ਼ਾਂ ਲਈ ਵੀ  ਇਹ ਜਾਂਚ ਜ਼ਰੂਰੀ ਕਰ ਦਿੱਤੀ ਗਈ ਹੈ। ਲਾਕ ਡਾਊਨ ਤੋਂ ਬਾਅਦ ਵੀ ਪੀ. ਜੀ. ਆਈ. 'ਚ ਆਸ-ਪਾਸ ਦੇ ਸੂਬਿਆਂ ਤੋਂ ਅਮਰਜੈਂਸੀ ਹਾਲਾਤ 'ਚ ਮਰੀਜ਼ ਪਹੁੰਚ ਰਹੇ ਹਨ। ਦੂਜੇ ਸੂਬਿਆਂ ਤੋਂ ਕੋਰੋਨਾ ਇੰਫੈਕਸ਼ਨ ਲੈ ਕੇ ਆਉਣ ਵਾਲਿਆਂ ਦੀ ਪਛਾਣ ਦੇ ਮੱਦੇਨਜ਼ਰ ਪੀ. ਜੀ. ਆਈ. ਨੇ ਇਹ ਫੈਸਲਾ ਕੀਤਾ ਹੈ। 6 ਮਹੀਨਿਆਂ ਦੀ ਬੱਚੀ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਪੀ. ਜੀ. ਆਈ. ਵਲੋਂ ਇਹ ਕਦਮ ਚੁੱਕਿਆ ਗਿਆ ਹੈ ਕਿਉਂਕਿ ਬੱਚੀ ਪੰਜਾਬ ਤੋਂ ਰੈਫਰ ਕੀਤੀ ਗਈ ਸੀ। ਸਿਰਫ ਇੰਨਾ ਹੀ ਨਹੀਂ, ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਨਿਰਦੇਸ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਗਰਭਵਤੀ ਔਰਤਾਂ ਦੇ ਵੀ ਡਿਲਵਰੀ ਤੋਂ ਪਹਿਲਾਂ ਕੋਰੋਨਾ ਟੈਸਟ ਕੀਤੇ ਜਾਣਗੇ। ਪੀ. ਜੀ. ਆਈ. 'ਚ ਡਿਲਵਰੀ ਤੋਂ ਪਹਿਲਾਂ ਗਰਭਵਤੀ ਔਰਤਾਂ ਦੇ ਟੈਸਟ ਜ਼ਰੂਰੀ ਹੋ ਗਏ ਹਨ, ਉੱਥੇ ਹੀ ਜੀ. ਐਮ. ਐਸ. ਐਚ.-16 ਅਤੇ ਜੀ. ਐਮ. ਸੀ. ਐਚ.-32 ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਸਿਹਤ ਮੰਤਰਾਲੇ ਦੇ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਹਨ। 
ਬੀਤੇ ਦਿਨ 6 ਮਹੀਨਿਆਂ ਦੀ ਬੱਚੀ ਆਈ ਸੀ ਕੋਰੋਨਾ ਪਾਜ਼ੇਟਿਵ
ਚੰਡੀਗੜ੍ਹ 'ਚ ਬੁੱਧਵਾਰ ਨੂੰ ਇਕ 6 ਮਹੀਨਿਆਂ ਦੀ ਬੱਚੀ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਸੀ। ਬੱਚੀ ਪੀ. ਜੀ. ਆਈ. 'ਚ ਬੱਚਿਆਂ ਦੀ ਓ. ਪੀ. ਡੀ. ਐਡਵਾਂਸ ਪੀਡੀਆਟ੍ਰਿਕ ਸੈਂਟਰ 'ਚ ਭਰਤੀ ਸੀ। ਉੱਥੇ ਇਸ ਬੱਚੀ ਨੂੰ ਹਾਰਟ ਸਰਜਰੀ ਲਈ ਭਰਤੀ ਕੀਤਾ ਗਿਆ ਸੀ। ਬੱਚੀ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਤੋਂ ਬਾਅਦ ਡਾਕਟਰ, ਨਰਸ ਅਤੇ ਸਫਾਈ ਕਰਮਚਾਰੀ ਸਮੇਤ 25 ਲੋਕਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ। ਨਾਲ ਹੀ ਵਾਰਡ 'ਚ ਐਡਮਿਟ ਸਾਰੇ ਬੱਚਿਆਂ ਨੂੰ ਉੱਥੋਂ ਸ਼ਿਫਟ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਵਿਚ ਕੋਰੋਨਾ ਨੂੰ ਹਰਾਉਣ ਵਾਲੇ 21 ਫੀਸਦੀ ਬਜ਼ੁਰਗ, ਸਭ ਤੋਂ ਵੱਧ ਨੌਜਵਾਨ ਵੀ ਠੀਕ ਹੋਏ
ਇਹ ਵੀ ਪੜ੍ਹੋ : ਜਲੰਧਰ 'ਚ 'ਕੋਰੋਨਾ' ਨੇ ਮਚਾਈ ਤੜਥੱਲੀ, 8 ਹੋਰ ਕੋਰੋਨਾ ਦੇ ਪਾਜ਼ੇਟਿਵ ਕੇਸ ਮਿਲੇ


author

Babita

Content Editor

Related News